ਕਿਸਾਨ ਜਥੇਬੰਦੀਆਂ ਨੇ ਘੇਰਿਆ ਰਿਲਾਇੰਸ ਪੈਟਰੋਲ ਪੰਪ, ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Thursday, Oct 01, 2020 - 01:33 PM (IST)

ਕਿਸਾਨ ਜਥੇਬੰਦੀਆਂ ਨੇ ਘੇਰਿਆ ਰਿਲਾਇੰਸ ਪੈਟਰੋਲ ਪੰਪ, ਮੋਦੀ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਬਾਘਾ ਪੁਰਾਣਾ (ਰਾਕੇਸ਼): ਮੋਦੀ ਸਰਕਾਰ ਨੂੰ ਕਿਸਾਨ ਜੱਥੇਬੰਦੀਆਂ ਨੇ ਲਲਕਾਰਦਿਆਂ ਅੱਜ ਅੰਬਾਨੀਆਂ ਦਾ ਬਾਘਾ ਪੁਰਾਣਾ ਦੇ ਰਾਜੇਆਣਾ ਪਿੰਡ 'ਚ ਸਥਿਤ ਰਿਲਾਇੰਸ ਪੈਟਰੋਲ ਪੰਪ ਘੇਰ ਲਿਆ ਅਤੇ ਬਾਹਰੋ ਕਿਸੇ ਨੂੰ ਵੀ ਅੰਦਰੋ ਨਹੀਂ ਵੜਨ ਦਿੱਤਾ। ਇਸ ਮੌਕੇ ਉਨ੍ਹਾਂ ਨੇ ਮੋਦੀ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਚਮਕੋਰ ਸਿੰਘ ਰੋਡੇ, ਗੁਰਦੀਪ ਸਿੰਘ ਵੈਰੋਕੇ, ਬਲਕਰਨ ਸਿੰਘ ਵੈਰੋਕੇ, ਰਜਿੰਦਰ ਸਿੰਘ ਰਾਜਿਆਣਾ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਸਾਡੀ ਖੇਤੀ ਤੇ ਅੰਡਾਨੀ ਅੰਬਾਨੀ ਘਿਰਾਣੇ ਕਬਜ਼ੇ ਕਰਨ 'ਤੇ ਆ ਗਏ ਹਨ। ਇਨ੍ਹਾਂ ਘਰਾਣਿਆ ਦਾ ਪੰਜਾਬ ਅੰਦਰ ਵੜਨਾ ਜਿਥੇ ਬੰਦ ਕੀਤਾ ਜਾਵੇਗਾ ਉਥੇ ਇਨ੍ਹਾਂ ਦੀ ਹਰ ਚੀਜ਼ ਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਂਦਾ ਹੈ ਅਤੇ ਦੁਕਾਨਦਾਰ ਇੰਨਾਂ ਦੀ ਕੋਈ ਚੀਜ਼ ਨਾ ਖਰੀਦਣ ਅਤੇ ਨਾ ਵੇਚਣ। 

ਇਹ ਵੀ ਪੜ੍ਹੋ : ਛਬੀਲ ਦੇ ਗਲਾਸ ਨੂੰ ਹੱਥ ਲਾਉਣਾ ਇਸ ਜਨਾਨੀ ਨੂੰ ਪਿਆ ਮਹਿੰਗਾ, ਲੋਕਾਂ ਨੇ ਦਿੱਤੀ ਭਿਆਨਕ ਸਜ਼ਾ

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸੱਤਾ ਦੇ ਨਸ਼ੇ 'ਚ ਦੇਸ਼ ਦੇ ਕਿਸਾਨਾਂ ਨੂੰ ਕਾਰਪੋਰੇਟ ਘਿਰਾਣਿਆਂ ਦੇ ਹਵਾਲੇ ਕਰਨ ਜਾ ਰਹੀ ਹੈ ਪਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਨੇ 6 ਸਾਲ ਲੋਕਾਂ 'ਤੇ ਬਹੁਤ ਵੱਡੇ ਜ਼ੁਲਮ ਕੀਤੇ ਹਨ ਪਰ ਹੁਣ ਵਾਲਾ ਜ਼ੁਲਮ ਕਾਮਯਾਬ ਨਹੀਂ ਹੋ ਸਕਦਾ। ਤੁਸੀਂ ਸਿਰਫ਼ ਕੁਝ ਦਿਨਾਂ ਲਈ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਸਕਦੇ ਹੋ, ਆਖਰ ਤੁਹਾਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਵੇਗਾ। ਉਨ੍ਹਾਂ ਕਿਹਾ ਕਿ 31 ਕਿਸਾਨ ਜੱਥੇਬੰਦੀਆਂ ਵਲੋਂ ਰੇਲਾ ਰੋਕਣ ਅੰਬਾਨੀ ਅੰਡਾਨੀਆਂ ਦਾ ਧੰਦਾ ਚੋਪਟ ਕਰਨ ਭਾਜਪਾ ਮੰਤਰੀਆਂ ਅਤੇ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਲਈ ਮੈਦਾਨ 'ਚ ਡੱਟ ਗਈਆਂ ਹਨ। ਇਹ ਸੰਘਰਸ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੋਦੀ ਅੰਬਾਨੀਆਂ ਦਾ ਮੋਹ ਨਹੀਂ ਛੱਡ ਦਿੰਦੇ। ਇਸ ਮੌਕੇ ਛਿੰਦਰਪਾਲ ਕੋਰ ਰੋਡੇ ਖੁਰਦ, ਜਸਪ੍ਰੀਤ ਸਿੰਘ ਵੈਰੋਕੇ, ਅਜਮੇਰ ਸਿੰਘ ਵੱਡਾ ਘਰ, ਅਨਮੋਲ ਸਿੰਘ ਰੋਡੇ, ਜਤਿੰਦਰ ਸਿੰਘ ਵੈਰੋਕੇ, ਪੱਪੂ ਸਿੰਘ ਰੋਡੇ ਆਦਿ ਸ਼ਾਮਲ ਸਨ। 

ਇਹ ਵੀ ਪੜ੍ਹੋ : ਦੁਖਦ ਖ਼ਬਰ : ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਇਕ ਹੋਰ ਜਵਾਨ


author

Baljeet Kaur

Content Editor

Related News