ਕੈਪਟਨ ਸਰਕਾਰ ''ਤੇ ਭੜਕੇ ਬੈਂਸ, ਕਿਹਾ - ਕੋਰੋਨਾ ਦੇ ਨਾਂ ''ਤੇ ਸਰਕਾਰ ਕਰ ਰਹੀ ਹੈ ਡਰਾਮੇਬਾਜ਼ੀ
Tuesday, Sep 01, 2020 - 04:22 PM (IST)
ਬਾਘਾ ਪੁਰਾਣਾ (ਰਾਕੇਸ਼) : ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਅਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਕਾਕਾ ਨੇ ਵਰਕਰਾਂ ਸਮੇਤ ਮੇਨ ਚੌਂਕ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦ ਪੁਤਲਾ ਸਾੜਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਪਟਨ ਪੰਜਾਬ 'ਚ ਹੋ ਰਹੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਨੂੰ ਰੋਕਣ 'ਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ ਇਸ ਕਰਕੇ ਇਨ੍ਹਾਂ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਦੇ ਮੰਤਰੀ ਵੱਡੇ-ਵੱਡੇ ਘਪਲੇ ਕਰਕੇ ਲੁੱਟਾ ਮਚਾ ਰਹੇ ਹਨ ਤਾਂ ਲੋਕਾਂ ਨੂੰ ਇਨਸਾਫ ਕਿਥੋਂ ਮਿਲੇਗਾ। ਉਨ੍ਹਾਂ ਕਿਹਾ ਕਿ ਧਰਮਸੋਤ ਦਾ ਸਾਰਾ ਮਾਮਲਾ ਸੀ. ਬੀ. ਆਈ. ਹਵਾਲੇ ਕਰ ਦੇਣਾ ਚਾਹੀਦਾ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨੇ ਦੋ ਹੋਰ ਹੱਸਦੇ-ਖੇਡਦੇ ਪਰਿਵਾਰਾਂ 'ਚ ਵਿਛਾਏ ਸੱਥਰ
ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ਸਰਕਾਰ ਕੋਰੋਨਾ ਦੇ ਨਾਮ ਤੇ 6 ਮਹੀਨਿਆਂ ਤੋਂ ਲੋਕਾਂ ਨਾਲ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਨੇ ਅਪਣੀਆਂ ਨਾਕਾਮੀਆਂ ਦੀ ਪੋਲ ਖੁੱਲ੍ਹਣ ਤੋਂ ਡਰਦਿਆਂ ਧਾਰਾ 144 ਲਗਾ ਕੇ ਹਰ ਤਰ੍ਹਾਂ ਦੇ ਧਰਨੇ ਮੁਜ਼ਾਹਰਿਆਂ 'ਤੇ ਪਾਬੰਧੀ ਠੋਕ ਦਿੱਤੀ ਤਾਂ ਕਿ ਸਰਕਾਰ ਆਪਣੀਆਂ ਮਨਮਰਜ਼ੀਆਂ ਕਰੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮਾਸਕਾਂ ਦੇ ਨਾਮ 'ਤੇ ਪੁਲਸ ਨੂੰ ਲੁੱਟਣ ਤੇ ਕੁੱਟਣ ਲਈ ਚੌਂਕਾਂ 'ਚ ਖੜ੍ਹਾ ਕਰ ਦਿੱਤਾ ਹੈ ਜਦੋਂ ਕਿ ਕੋਰੋਨਾ ਵਾਇਰਸ ਤਾਂ ਮਾਸਕਾਂ ਰਾਹੀ ਵੀ ਅੰਦਰ ਜਾ ਸਕਦਾ ਹੈ ਪਰ ਸਰਕਾਰ ਨੇ ਕੋਰੋਨਾ ਨੂੰ ਇਕ ਹਊਆ ਬਣਾ ਲਿਆ ਹੈ।
ਇਹ ਵੀ ਪੜ੍ਹੋ : ਕੌਮਾਂਤਰੀ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇ 'ਚ ਲੱਗਦੇ ਭਰਾ ਨੇ ਵੀ ਤੋੜਿਆ ਦਮ
ਇਸ ਦੇ ਨਾਲ ਹੀ ਬੈਂਸ ਨੇ ਕੈਪਟਨ ਸਰਕਾਰ ਨੂੰ ਲੰਮੇਂ ਹੱਥੀ ਲੈਂਦਿਆਂ ਕਿਹਾ ਕਿ ਕੈਪਟਨ ਨੇ ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਦੇ ਲੋਕਾਂ ਦੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਲਈ ਮਾੜੀ ਵੀ ਸਹਾਇਤਾ ਨਹੀਂ ਕੀਤੀ ਸਗੋ ਗਰੀਬ, ਮਜ਼ਦੂਰ, ਦੁਕਾਨਦਾਰ, ਇੰਡਸਟਰੀ ਸਮੇਤ ਹਰ ਵਿਅਕਤੀ ਨੂੰ ਤਰ੍ਹਾਂ-ਤਰ੍ਹਾਂ ਦੇ ਬਿੱਲ ਸਮੇਤ ਜ਼ੁਰਮਾਨੇ ਭੇਜ ਦਿੱਤੇ ਅਤੇ ਨਾਂ ਹੀ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾ ਦਿੱਤੀਆਂ। ਬੈਂਸ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਤਾਂ ਮਾਪਿਆਂ ਤੇ ਸਕੂਲ ਪ੍ਰਬੰਧਕਾਂ ਦੇ ਮਜਬੂਤ ਸਬੰਧਾਂ ਨੂੰ ਤੋੜਨ ਲਈ ਕੋਈ ਕਸਰ ਨਹੀਂ ਛੱਡੀ ਜੇਕਰ ਬੱਚਿਆਂ ਦੀਆਂ ਫ਼ੀਸਾਂ ਦੀ ਸਰਕਾਰ ਨੂੰ ਵਾਕਿਆਂ ਹੀ ਚਿੰਤਾਂ ਸੀ ਤਾਂ ਉਹ ਆਪ ਭਰ ਦਿੰਦੀ। ਇਸ ਮੌਕੇ ਬੈਂਸ ਨੇ ਲੋਕਾਂ ਨੂੰ ਕਿਹਾ ਕਿ ਗੁੰਮਰਾਹ ਕੁੰਨ ਲੋਟੂ ਕੈਪਟਨ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਨਾਲ ਨਾ ਡਰਨ ਸਗੋਂ ਡੱਟ ਕੇ ਇਨ੍ਹਾਂ ਦਾ ਵਿਰੋਧ ਕਰੋ ।
ਇਹ ਵੀ ਪੜ੍ਹੋ : ਸੰਨੀ ਦਿਓਲ ਹਲਕੇ ਦੇ ਸਰਵਪੱਖੀ ਵਿਕਾਸ ਲਈ ਨਿਤਿਨ ਗਡਕਰੀ ਨੂੰ ਮਿਲੇ, ਕੀਤੀਆਂ ਇਹ ਖ਼ਾਸ ਮੰਗਾਂ