ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸਿਆਸੀ ਯੋਧਿਆਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਬਾਗੇਸ਼ਵਰ ਧਾਮ
Wednesday, May 31, 2023 - 02:25 PM (IST)
ਜਲੰਧਰ (ਇੰਟ.) : ਹਿੰਦੂ ਰਾਸ਼ਟਰ ਦਾ ਨਾਅਰਾ ਮਾਰਨ ਵਾਲੇ 26 ਸਾਲਾ ਬਾਗੇਸ਼ਵਰ ਧਾਮ ਦੇ ਗੱਦੀਨਸੀਨ ਧੀਰੇਂਦਰ ਸ਼ਾਸਤਰੀ ਅੱਜਕਲ ਸਿਆਸੀ ਯੋਧਿਆਂ ਦੇ ਆਕਰਸ਼ਨ ਦਾ ਕੇਂਦਰ ਬਣੇ ਹੋਏ ਹਨ। ਛੋਟੀਆਂ-ਛੋਟੀਆਂ ਪਹਾੜੀਆਂ ਨਾਲ ਘਿਰਿਆ ਬਾਗੇਸ਼ਵਰ ਧਾਮ ਬੀਤੇ ਸਾਲ ਤੱਕ ਜਿਥੇ ਧਰਮ ਅਤੇ ਆਸਥਾ ਦਾ ਕੇਂਦਰ ਸੀ, ਹੁਣ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਇਹ ਦੇਸ਼ ਦੀ ਸਿਆਸਤ ਦਾ ਵੀ ਕੇਂਦਰ ਬਣਦਾ ਜਾ ਰਿਹਾ ਹੈ।
ਕਈ ਵੱਡੇ ਨੇਤਾ ਪਹੁੰਚਦੇ ਹਨ ਸ਼ਾਸਤਰੀ ਦੇ ਦਰਬਾਰ ’ਚ
ਬਿਹਾਰ ਅਤੇ ਹੁਣ ਗੁਜਰਾਤ ਦੀ ਆਪਣੀ ਹਾਲ ਦੀਆਂ ਯਾਤਰਾਵਾਂ ਦੌਰਾਨ ਸ਼ਾਸਤਰੀ ਦਾ ਸਿਆਸੀ ਦਬਦਬਾ ਸਿਆਸੀ ਤੌਰ ’ਤੇ ਦੇਖਣ ਨੂੰ ਮਿਲਿਆ ਜਦੋਂ ਭਾਜਪਾ ਦੇ ਕਈ ਵੱਡੇ ਨੇਤਾ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਪਟਨਾ ’ਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਅਸ਼ਵਨੀ ਕੁਮਾਰ ਚੌਬੇ ਉਨ੍ਹਾਂ ਦੇ ਸੱਤਰਾਂ ਵਿਚ ਆਏ ਅਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਉਨ੍ਹਾਂ ਨੂੰ ਇਸ ਹੋਟਲ ਵਿਚ ਲੈ ਕੇ ਗਏ ਜਿਥੇ ਉਹ ਠਹਿਰੇ ਹੋਏ ਸਨ। ਹਾਲ ਹੀ ਵਿਚ ਗੁਜਰਾਤ ਵਿਚ ਵੀ ਭਾਜਪਾ ਨੇਤਾ ਉਨ੍ਹਾਂ ਦੇ ਦਰਬਾਰ ਦੀ ਮਹਿਮਾ ਕਰਦੇ ਨਜ਼ਰ ਆਏ। ਸੂਤਰ ਵਿਚ ਸ਼ਾਸਤਰੀ ਦੇ ਦਰਬਾਰ ਵਿਚ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ. ਆਰ. ਪਾਟਿਲ, ਕੈਬਨਿਟ ਮੰਤਰੀ ਮੁਕੇਸ਼ ਪਟੇਲ ਅਤੇ ਭਾਜਪਾ ਵਿਧਾਇਕ ਸੰਗੀਤਾ ਪਾਟਿਲ, ਸੰਦੀਪ ਦੇਸਾਈ ਅਤੇ ਮਨੁ ਪਟੇਲ ਸ਼ਾਮਲ ਸਨ। ਰਾਜਕੋਟ ਵਿਚ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਉਨ੍ਹਾਂ ਦੇ ਇਕ ਪ੍ਰੋਗਰਾਮ ਵਿਚ ਹਾਜ਼ਰ ਸਨ।
ਇਹ ਵੀ ਪੜ੍ਹੋ : ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਕੈਦੀਆਂ ਵਿਚਾਲੇ ਖੂਨੀ ਝੜਪ, ਹੱਥ ਤੋਂ ਵੱਖ ਕੀਤਾ ਅੰਗੂਠਾ
ਹਿੰਦੂ ਰਾਸ਼ਟਰ ਐਲਾਨ ਕਰਨ ਦੀ ਮੰਗ
ਪਟਨਾ ਵਿਚ ਸ਼ਾਸਤਰੀ ਨੇ ਕਿਹਾ ਸੀ ਕਿ ਜੇਕਰ ਬਿਹਾਰ ਦੇ 13 ਕਰੋੜ ਲੋਕਾਂ ਵਿਚੋਂ 5 ਕਰੋੜ ਵੀ ਤਿਲਕ ਲਗਾਉਂਦੇ ਹਨ ਅਤੇ ਮਾਰਚ ਕਰਦੇ ਹਨ ਤਾਂ ਭਾਰਤ ਹਿੰਦੂ ਰਾਸ਼ਟਰ ਬਣਨ ਦੀ ਰਾਹ ’ਤੇ ਹੋਵੇਗਾ। ਸ਼ਾਸਤਰੀ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਕਰਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਸੀ ਕਿ ਦੇਸ਼ ਦਾ ਇਕ ਸੰਵਿਧਾਨ ਹੈ ਅਤੇ ਕੋਈ ਵੀ ਸਾਡੇ ਦੇਸ਼ ਦਾ ਨਾਂ ਨਹੀਂ ਬਦਲ ਸਕਦਾ ਹੈ। ਪਿਛਲੇ ਇਕ ਸਾਲ ਦੇ ਸ਼ਾਸਤਰੀ ਨੇ ਖੁਦ ਨੂੰ ਹਿੰਦੂ ਰਾਸ਼ਟਰ ਯੋਧਾ’ ਦੇ ਰੂਪ ਵਿਚ ਬ੍ਰਾਂਡਿੰਗ ਕਰਦੇ ਹੋਏ ਅਤੇ ਆਪਣੇ ਧਾਰਮਿਕ ਉਪਦੇਸ਼ਾਂ ਵਿਚ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਗੁਰੂ ਨਗਰੀ ਅੰਮ੍ਰਿਤਸਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਮੱਧ ਪ੍ਰਦੇਸ਼ ਵਿਚ ਭਾਜਪਾ ਅਤੇ ਕਾਂਗਰਸ ਦੋਹਾਂ ਵਿਚ ਸਨਮਾਨ
ਮੌਜੂਦਾ ਸਮੇਂ ਵਿਚ ਸ਼ਾਸਤਰੀ ਨੂੰ ਮੱਧ ਪ੍ਰਦੇਸ਼ ਵਿਚ ਸੱਤਾਧਿਰ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਦੇਹਾਂ ਵਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਜਦਕਿ ਭਾਜਪਾ ਬੁਲਾਰੇ ਹਿਤੇਸ਼ ਵਾਜਪਾਈ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਹਿੰਦੂ ਸੰਤਾਂ ਦਾ ਸਨਮਾਨ ਕਰਦੀ ਹੈ ਅਤੇ ਉਨ੍ਹਾਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਚੋਣਾਂ ਦੌਰਾਨ ਵੋਟ ਪਾਉਣ ਲਈ ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੇ ਕਾਂਗਰਸ ਹਮਰੁਤਬਾ ਪੀਯੂਸ਼ ਬਬੇਲੇ ਨੇ ਕਿਹਾ ਕਿ ਕਮਲਨਾਥ ਨੇ ਧੀਰੇਂਦਰ ਸ਼ਾਸਤਰੀ ਨਾਲ ਮੁਲਾਕਾਤ ਕੀਤੀ ਕਿਉਂਕਿ ਉਹ ਉਨ੍ਹਾਂ ਦਾ ਸਨਮਾਨ ਕਰਦੇ ਹਨ। ਹਾਲਾਂਕਿ ਦੋਹਾਂ ਪਾਰਟੀਆਂ ਦੇ ਅੰਦਰੂਨੀ ਸੂਤਰਾਂ ਦਾ ਦਾਅਵਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਸੂਬੇ ਭਰ ਵਿਚ ਸ਼ਾਸਤਰੀ ਦੀ ਵਧਦੀ ਲੋਕਪ੍ਰਿਯਤਾ ਦਾ ਲਾਭ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਨੋਟੀਫਿਕੇਸ਼ਨ ਤੋਂ ਪਹਿਲੇ ਹੋਣਗੇ ਵਾਰਡਬੰਦੀ ’ਚ ਕਈ ਬਦਲਾਅ, ਗਲਤੀਆਂ ਸੁਧਾਰੇਗੀ ਆਮ ਆਦਮੀ ਪਾਰਟੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani