ਆਫ਼ ਦਿ ਰਿਕਾਰਡ : ਰਾਸ਼ਟਰਪਤੀ ਅਹੁਦੇ ਲਈ ਬਾਦਲ ਦੇ ਨਾਂ ’ਤੇ ਵੀ ਹੋਇਆ ਸੀ ਵਿਚਾਰ

Saturday, Jul 16, 2022 - 01:54 PM (IST)

ਆਫ਼ ਦਿ ਰਿਕਾਰਡ : ਰਾਸ਼ਟਰਪਤੀ ਅਹੁਦੇ ਲਈ ਬਾਦਲ ਦੇ ਨਾਂ ’ਤੇ ਵੀ ਹੋਇਆ ਸੀ ਵਿਚਾਰ

ਨਵੀਂ ਦਿੱਲੀ– 21 ਜੂਨ ਨੂੰ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਰਾਸ਼ਟਰ ਨੂੰ ਦੱਸਿਆ ਕਿ ਪਾਰਟੀ ਨੇ ਦ੍ਰੌਪਦੀ ਮੁਰਮੂ ਨੂੰ ਆਪਣੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ’ਚ ਚੁਣਿਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪਾਰਟੀ ਨੇ ਇਸ ਅਹੁਦੇ ਲਈ 20 ਨਾਵਾਂ ’ਤੇ ਵਿਚਾਰ ਕੀਤਾ ਅਤੇ ਉਨ੍ਹਾਂ ’ਚੋਂ ਉਨ੍ਹਾਂ ਨੂੰ ਚੁਣਿਆ ਗਿਆ ਪਰ ਉਨ੍ਹਾਂ ਨੇ ਭਾਜਪਾ ਦੇ ਸੰਸਦੀ ਬੋਰਡ ਵੱਲੋਂ ਵਿਚਾਰ ਕੀਤੇ ਗਏ ਬਾਕੀ 19 ਨਾਵਾਂ ਬਾਰੇ ਕੁਝ ਨਹੀਂ ਦੱਸਿਆ। ਪਤਾ ਲੱਗਾ ਹੈ ਕਿ ਭਾਜਪਾ ਦੀ ਹਾਈ ਕਮਾਨ ਨੇ ਜਿਨ੍ਹਾਂ 19 ਨਾਵਾਂ ’ਤੇ ਵਿਚਾਰ ਕੀਤਾ ਸੀ, ਉਨ੍ਹਾਂ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਵੱਡੇ ਸਿੱਖ ਨੇਤਾ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ। ਪੀ. ਐੱਮ. ਮੋਦੀ ਨੇ ਇਕ ਵਾਰ ਉਨ੍ਹਾਂ ਨੂੰ ਭਾਰਤ ਦਾ ਨੇਲਸਨ ਮੰਡੇਲਾ ਵੀ ਕਿਹਾ ਸੀ।

ਇਹ ਵੀ ਪੜ੍ਹੋ– ਪਟਨਾ ’ਚ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਸਨ PM ਮੋਦੀ, 3 ਅੱਤਵਾਦੀ ਗ੍ਰਿਫਤਾਰ

ਹੋਇਆ ਇੰਝ ਕਿ ਅਕਾਲੀ ਦਲ ਦੇ ਨੇਤਾਵਾਂ ਨੇ ਭਾਜਪਾ ਨੂੰ ਯਾਦ ਦਿਵਾਉਂਦੇ ਹੋਏ ਇਹ ਸੰਦੇਸ਼ ਭੇਜਿਆ ਕਿ ਉਸ ਨੇ ਇਕ ਵਾਰ ਸੰਕੇਤ ਦਿੱਤਾ ਸੀ ਕਿ ਰਾਸ਼ਟਰਪਤੀ ਅਹੁਦੇ ਲਈ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇਹ ਪੁੱਛੇ ਜਾਣ ’ਤੇ ਕਿ ਉਨ੍ਹਾਂ ਨੂੰ ਬਾਦਲ ਪ੍ਰਤੀ ਅਜਿਹੀ ਪ੍ਰਤੀਬੱਧਤਾ ਕਿਸ ਨੇ ਦਿੱਤੀ ਤਾਂ ਵਿਚੌਲੀਆਂ ਨੇ ਮਰਹੂਮ ਸੀਨੀਅਰ ਨੇਤਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਨਾਂ ਲਿਆ।

ਬੈਠਕ ’ਚ ਇਸ ਮਾਮਲੇ ’ਤੇ ਇਹ ਕਹਿੰਦੇ ਹੋਏ ਚਰਚਾ ਕੀਤੀ ਗਈ ਕਿ ਹਾਈ ਕਮਾਨ ਨੂੰ ਇਸ ਦੀ ਕਦੇ ਜਾਣਕਾਰੀ ਨਹੀਂ ਸੀ। ਹਾਲਾਂਕਿ ਇਹ ਗੱਲ ਉਥੇ ਹੀ ਖਤਮ ਹੋ ਗਈ। ਦੂਜੇ, ਭਾਜਪਾ-ਅਕਾਲੀ ਦਲ ਹੁਣ ਵੱਖ ਹੋ ਗਏ ਹਨ ਅਤੇ ਫਿਲਹਾਲ ਸਮਝੌਤੇ ਦੇ ਕੋਈ ਆਸਾਰ ਨਹੀਂ ਹਨ।

ਇਹ ਵੀ ਪੜ੍ਹੋ– ਅੱਤਵਾਦੀ ਸੰਗਠਨ ਦੀ ਮੈਗਜ਼ੀਨ ਦੇ ਫਰੰਟ ਪੇਜ ’ਤੇ ਲਾਈ ਮੋਦੀ ਦੀ ਫੋਟੋ

ਭਾਰਤ ਦੇ ਇਕ ਸਾਬਕਾ ਚੀਫ ਜਸਟਿਸ ਦੇ ਨਾਂ ’ਤੇ ਵੀ ਵਿਚਾਰ ਕੀਤਾ ਗਿਆ, ਜਿਨ੍ਹਾਂ ਨੂੰ ਸ਼ਾਇਦ ਕਦੇ ਸੰਕੇਤ ਦਿੱਤਾ ਗਿਆ ਹੋਵੇਗਾ ਕਿ ਸੰਵਿਧਾਨਿਕ ਅਹੁਦੇ ਲਈ ਉਨ੍ਹਾਂ ਦੇ ਨਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਮੁਰਮੂ ਤੋਂ ਇਲਾਵਾ ਤੇਲੰਗਾਨਾ ਦੀ ਰਾਜਪਾਲ ਤਮਿਲਸਾਈ ਸੁੰਦਰਰਾਜਨ ਅਤੇ 3 ਹੋਰ ਆਦਿਵਾਸੀ ਮਹਿਲਾ ਨੇਤਾਵਾਂ ’ਤੇ ਵੀ ਵਿਚਾਰ ਕੀਤਾ ਗਿਆ ਸੀ।

ਤੇਲੰਗਾਨਾ ਦੇ ਰਹਿਣ ਵਾਲੇ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਸੀ. ਵਿੱਦਿਆਸਾਗਰ ਰਾਓ ਦੇ ਨਾਂ ’ਤੇ ਵੀ ਚਰਚਾ ਹੋਈ। ਉਨ੍ਹਾਂ ਦੇ ਵਿਸ਼ਾਲ ਤਜਰਬੇ ਨੂੰ ਦੇਖਦੇ ਹੋਏ ਥਾਵਰਚੰਦ ਗਹਿਲੋਤ ਅਤੇ ਕਲਰਾਜ ਮਿਸ਼ਰ ਸਮੇਤ ਕਈ ਰਾਜਪਾਲਾਂ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ– ਦਿੱਲੀ ’ਚ ਵੱਡਾ ਹਾਦਸਾ: ਨਿਰਮਾਣ ਅਧੀਨ ਗੋਦਾਮ ਦੀ ਕੰਧ ਡਿੱਗੀ, 5 ਲੋਕਾਂ ਦੀ ਮੌਤ


author

Rakesh

Content Editor

Related News