ਬਾਦਲ ਸਰਕਾਰ ਨੇ 10 ਸਾਲਾ ਦੇ ਰਾਜ ''ਚ ਕਿਸਾਨਾਂ ਨੂੰ ਲੁੱਟਿਆ : ਬੂਟਾ ਸਿੰਘ
Friday, Nov 24, 2017 - 02:15 AM (IST)

ਬਟਾਲਾ, (ਸੈਂਡੀ)– ਅਕਾਲੀਆਂ ਨੇ 10 ਸਾਲਾਂ 'ਚ ਲੁੱਟ-ਖਸੁੱਟ ਤੋਂ ਇਲਾਵਾ ਕੁਝ ਨਹੀਂ ਕੀਤਾ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਘੋਗਾ ਦੇ ਟਕਸਾਲੀ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਬੂਟਾ ਸਿੰਘ ਅਤੇ ਹਰਦੋਝੰਡੇ ਦੇ ਕਾਂਗਰਸੀ ਨੇਤਾ ਰਜਿੰਦਰ ਸਿੰਘ ਸੋਢੀ ਨੇ ਸਾਂਝੇ ਤੌਰ 'ਤੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਬਾਦਲ ਸਰਕਾਰ ਨੂੰ ਆਪਣੇ ਜ਼ਬਰ ਦਾ ਚੇਤਾ ਭੁੱਲ ਗਿਆ ਹੈ, ਜਦੋਂ ਪੰਜਾਬ ਦੇ ਕਿਸਾਨਾਂ, ਬੇਰੁਜ਼ਗਾਰਾਂ, ਗਰੀਬਾਂ ਤੇ ਹੋਰ ਵਰਗਾਂ ਨਾਲ ਧੱਕਾ ਕੀਤਾ ਗਿਆ ਸੀ ਅਤੇ ਅਕਾਲੀ ਸਰਕਾਰ ਵੇਲੇ ਪੰਜਾਬ ਦੇ ਲੋਕ ਇਨਸਾਫ਼ ਲੈਣ ਲਈ ਦਰ-ਦਰ 'ਤੇ ਧੱਕੇ ਖਾਂਦੇ ਰਹੇ। ਪੰਜਾਬ 'ਚ ਜ਼ਬਰ ਵਿਰੋਧੀ ਰੈਲੀਆਂ ਦੇ ਨਾਂ ਹੇਠ ਸਿਆਸਤ ਕਰਨ ਵਾਲੇ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਫੇਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ 10 ਸਾਲਾਂ 'ਚ ਕਿਸਾਨਾਂ ਦਾ ਉਹ ਬੁਰਾ ਹਾਲ ਹੋਇਆ ਸੀ ਕਿ ਜੋ ਕਦੇ ਪਹਿਲਾਂ ਦੇਖਿਆ ਨਹੀਂ ਗਿਆ ਸੀ ਪਰ ਜਦੋਂ ਦੀ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ ਤਾਂ ਕਿਸਾਨਾਂ ਦੀ ਪਹਿਲੀ ਹਾੜ੍ਹੀ ਦੀ ਫ਼ਸਲ ਸਮੇਂ ਸਿਰ ਚੁੱਕੀ ਗਈ ਅਤੇ ਸਮੇਂ ਸਿਰ ਪੈਸੇ ਦੇ ਕੇ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ।
ਇਸ ਮੌਕੇ ਗਗਨਦੀਪ ਸਿੰਘ ਬੇਦੀ, ਬਲਵਿੰਦਰ ਮਸੀਹ ਪ੍ਰਧਾਨ, ਰੋਸ਼ਨ ਲਾਲ, ਵਿਪਨ ਕੁਮਾਰ, ਸੰਦੀਪ ਸ਼ਰਮਾ ਧੌਲਪੁਰ, ਬਿਕਰਮ ਸ਼ਰਮਾ, ਮਲੂਕ ਸਿੰਘ ਘੋਗਾ, ਰਛਪਾਲ ਸਿੰਘ, ਬਲਕਾਰ ਰੰਧਾਵਾ, ਬੂਟਾ ਰੰਧਾਵਾ, ਗੁਰਮੁਖ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਅਰਵਿੰਦਰ ਪਾਲ ਸਿੰਘ, ਸਮਿੱਤਰ ਸਿੰਘ ਆਦਿ ਮੌਜੂਦ ਸਨ।