ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਦਲ ਪਰਿਵਾਰ ਨੇ ਦੂਸਰੇ ਦਿਨ ਵੀ ਕੀਤੀ ਸੇਵਾ

Saturday, Jan 07, 2023 - 05:35 AM (IST)

ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਦਲ ਪਰਿਵਾਰ ਨੇ ਦੂਸਰੇ ਦਿਨ ਵੀ ਕੀਤੀ ਸੇਵਾ

ਅੰਮ੍ਰਿਤਸਰ (ਜ. ਬ.)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਦੂਸਰੇ ਦਿਨ ਬਾਦਲ ਪਰਿਵਾਰ ਵੱਲੋਂ ਸੇਵਾ ਨਿਭਾਈ ਗਈ। ਇਸ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਹਰਿ ਕੀ ਪਉੜੀ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਬਾਣੀ ਸੁਣੀ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਹਰਿ ਕੀ ਪਉੜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਲਿਖਵਾਏ ਗਏ ਸਨ, ਜਿਸ ਦੀ ਅੱਜ ਪੰਜ ਸਾਲ ਬਾਅਦ ਹੁਣ ਵਾਰੀ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ

PunjabKesari

ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਨਾਲ ਪੰਜ ਸਾਲ ਬਾਅਦ ਇਹ ਸੇਵਾ ਦਾ ਮੌਕਾ ਮਿਲਿਆ ਹੈ, ਉਪਰੰਤ ਉਨ੍ਹਾਂ ਵੱਲੋਂ ਜਿੱਥੇ ਲੰਗਰ ਹਾਲ ’ਚ ਭਾਂਡਿਆਂ ਦੀ ਸੇਵਾ ਕੀਤੀ ਗਈ। ਇਸ ਉਪਰੰਤ ਬੀਬੀ ਹਰਸਿਮਰਤ ਕੌਰ ਬਾਦਲ ਨੇ ਬੱਚਿਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਉਨ੍ਹਾਂ ਨੇ ਲੰਮਾ ਸਮਾਂ ਗੁਰੂਘਰ ’ਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ।

PunjabKesari

ਇਹ ਖ਼ਬਰ ਵੀ ਪੜ੍ਹੋ : ਲੰਡਨ ਤੋਂ ਬੈਂਗਲੁਰੂ ਜਾ ਰਹੇ ਜਹਾਜ਼ ’ਚ ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਨੇ ਇੰਝ ਬਚਾਈ ਵਿਅਕਤੀ ਦੀ ਜਾਨ

 

PunjabKesari

PunjabKesari


author

Manoj

Content Editor

Related News