ਬਾਦਲ ਪਰਿਵਾਰ ਖਰੀਦੇਗਾ 28 ਹੋਰ ਨਵੀਆਂ ''ਬੱਸਾਂ''

Friday, Mar 08, 2019 - 11:55 AM (IST)

ਬਾਦਲ ਪਰਿਵਾਰ ਖਰੀਦੇਗਾ 28 ਹੋਰ ਨਵੀਆਂ ''ਬੱਸਾਂ''

ਚੰਡੀਗੜ੍ਹ : ਬਾਦਲ ਪਰਿਵਾਰ ਦੀ ਮਾਲਕੀ ਵਾਲੀ ਓਰਬਿੱਟ ਏਵੀਏਸ਼ਨ ਲਿਮਟਿਡ ਅਤੇ ਸਹਾਇਕ ਕੰਪਨੀਆਂ ਆਪਣੇ 200 ਤੋਂ ਵੱਧ ਬੱਸਾਂ ਦੇ ਬੇੜੇ 'ਚ 28 ਹੋਰ ਨਵੀਆਂ ਬੱਸਾਂ ਸ਼ਾਮਲ ਕਰਨ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਇਹ ਬੱਸਾਂ ਓਂਕਾਰ ਬੱਸ ਸਰਵਿਸ ਦੀਆਂ ਹਨ, ਜਿਨ੍ਹਾਂ ਕੋਲ 28 ਬੱਸ ਪਰਮਿਟ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦੀਆਂ ਕੰਪਨੀਆਂ ਹੋਰ ਬੱਸਾਂ ਖਰੀਦਣ ਲਈ ਕੁਝ ਹੋਰ ਟਰਾਂਪੋਰਟਰਾਂ ਦੇ ਸੰਪਰਕ 'ਚ ਵੀ ਹਨ। ਓਂਕਾਰ ਬੱਸ ਸੇਵਾ ਦੇ ਮੈਨੇਜਰ ਕਰਨਲ ਆਨੰਦ ਸ਼ਾਰਦਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੱਸਾਂ ਦੀ ਵਿਕਰੀ ਲਈ ਗੱਲਬਾਤ ਅੰਤਮ ਦੌਰ 'ਚ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦਾ ਕਾਰੋਬਾਰ ਹੁਣ ਮੁਨਾਫੇ ਦਾ ਸੌਦਾ ਨਹੀਂ ਰਿਹਾ ਪਰ ਉਧਰ ਬਾਦਲ ਪਰਿਵਾਰ ਦੀਆਂ ਬੱਸਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸਾਲ 2014 'ਚ ਉਨ੍ਹਾਂ ਕੋਲ 60 ਬੱਸਾਂ ਸਨ ਪਰ ਹੁਣ 200 ਤੋਂ ਵੱਧ ਬੱਸਾਂ ਹੋ ਗਈਆਂ ਹਨ। 


author

Babita

Content Editor

Related News