ਦਿੱਲੀ ਹਾਰਟ ਹਸਪਤਾਲ ਪੁੱਜੇ ਬਾਦਲ ਕਰਵਾਏ E.C.G. ਤੇ ਹੋਰ ਕਈ ਟੈਸਟ
Sunday, Dec 15, 2019 - 08:15 PM (IST)

ਬਠਿੰਡਾ,(ਪਰਮਿੰਦਰ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਮਾਮੂਲੀ ਖੰਘ ਦੀ ਦਿੱਕਤ ਹੋਣ ਤੋਂ ਬਾਅਦ ਬਠਿੰਡਾ ਦੇ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀ ਸਪੈਸ਼ਲਿਟੀ ਹਸਪਤਾਲ 'ਚ ਜਾਂਚ ਕਰਵਾਉਣ ਲਈ ਪੁੱਜੇ। ਹਸਪਤਾਲ 'ਚ ਛਾਤੀ ਦੇ ਰੋਗਾਂ ਦੇ ਮਾਹਿਰ ਡਾ. ਸਵਰਣਜੀਤ ਸਿੰਘ ਭੁੱਲਰ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਦਿਲ ਦੇ ਰੋਗਾਂ ਦੇ ਮਾਹਰ ਡਾਕਟਰਾਂ ਵਲੋਂ ਉਨ੍ਹਾਂ ਦੀ ਈ. ਸੀ. ਜੀ. ਵੀ ਕੀਤੀ ਗਈ ਜੋ ਵੀ ਨਾਰਮਲ ਰਹੀ। ਇਸ ਦੌਰਾਨ ਬਾਦਲ ਦੇ ਕੁੱਝ ਟੈਸਟ ਵੀ ਕਰਵਾਏ ਗਏ। ਬਾਦਲ ਨੇ ਮੀਡੀਆਂ ਤੋਂ ਦੂਰੀ ਬਣਾਈ ਰੱਖੀ। ਸਾਬਕਾ ਮੁੱਖ ਮੰਤਰੀ ਆਪਣੇ ਡਿਊਟੀ ਡਾਕਟਰ ਤੇ ਹੋਰ ਸਹਿਯੋਗੀਆਂ ਦੇ ਨਾਲ ਕਰੀਬ 12 ਵਜੇ ਦਿੱਲੀ ਹਾਰਟ ਹਸਪਤਾਲ ਪੁੱਜੇ, ਜਿਥੇ ਸਥਾਨਕ ਪੁਲਸ ਪ੍ਰਸ਼ਾਸਨ ਵੱਲੋਂ ਸਵੇਰ ਤੋਂ ਹੀ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਹਸਪਤਾਲ 'ਚ ਬਾਦਲ ਲਗਭਗ 2 ਘੰਟਿਆਂ ਤੱਕ ਰਹੇ ਜਿਥੇ ਕਈ ਮਾਹਰ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ। ਡਾ. ਭੁੱਲਰ ਨੇ ਦੱਸਿਆ ਕਿ ਹਸਪਤਾਲ 'ਚ ਬਾਦਲ ਦਾ ਰੂਟੀਨ ਚੈੱਕਅਪ ਕੀਤਾ ਗਿਆ ਹੈ। ਕੁੱਝ ਟੈਸਟ ਕੀਤੇ ਗਏ ਸੀ ਜੋ ਨਾਰਮਲ ਪਾਏ ਗਏ। ਇਸੇ ਦੌਰਾਨ ਬਾਦਲ ਨੇ ਹਸਪਤਾਲ ਦੇ ਮਾਲਕ ਤੇ ਹਾਰਟ ਸਪੈਸ਼ਲਿਸਟ ਡਾ. ਨਰੇਸ਼ ਗੋਇਲ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਸਿਹਤ ਸਬੰਧੀ ਚਰਚਾ ਕੀਤੀ।