ਬਾਦਲ ਅਤੇ ਅਮਰਿੰਦਰ ਰਲੇ ਹੋਏ, ਲੋਕਾਂ ਨੂੰ ਬਣਾ ਰਹੇ ਮੂਰਖ : ਢੀਂਡਸਾ

Monday, Feb 17, 2020 - 08:04 AM (IST)

ਬਾਦਲ ਅਤੇ ਅਮਰਿੰਦਰ ਰਲੇ ਹੋਏ, ਲੋਕਾਂ ਨੂੰ ਬਣਾ ਰਹੇ ਮੂਰਖ : ਢੀਂਡਸਾ

ਪਟਿਆਲਾ, (ਜੋਸਨ)—  ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ 'ਤੇ ਸਵਾਲ ਚੁੱਕਦੇ ਹੋਏ ਸਿੱਧਾ ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਨੂੰ 3 ਸਾਲ ਬੀਤ ਚੁੱਕੇ ਹਨ। ਅਜੇ ਤੱਕ 'ਬਰਗਾੜੀ ਕਾਂਡ' ਦੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੋਈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਬਾਦਲ ਅਤੇ ਅਮਰਿੰਦਰ ਰਲ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਅਮਰਿੰਦਰ ਲੋਕਾਂ ਨੂੰ ਸੱਚ ਦੱਸੇ ਕਿ ਉਸ ਨੇ ਬਰਗਾੜੀ ਕਾਂਡ ਦੇ ਦੋਸ਼ੀਆਂ ਖਿਲਾਫ ਕਿਉਂ ਕਾਰਵਾਈ ਨਹੀਂ ਕੀਤੀ?

ਸ. ਢੀਂਡਸਾ ਨੇ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਚਾਚੀ ਬੀਬਾ ਅਮਰਜੀਤ ਕੌਰ (ਸੀਨੀਅਰ ਅਕਾਲੀ ਆਗੂ) ਦੇ ਗ੍ਰਹਿ ਵਿਖੇ ਗੱਲਬਾਤ ਕਰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਅਸਲ ਵਿਚ ਲੋਕਾਂ ਲਈ ਇਹ ਸੱਚ ਜਾਣਨਾ ਜ਼ਰੂਰੀ ਹੈ ਕਿ ਅਮਰਿੰਦਰ ਅਤੇ ਬਾਦਲ ਰਲ ਕੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਦੱਬ ਰਹੇ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਮੇਤ ਹੁਣ ਤੱਕ ਅਮਰਿੰਦਰ ਕਈ ਜਾਂਚ ਕਰਵਾ ਚੁੱਕੇ ਹਨ ਪਰ ਕਰ ਕੁਝ ਵੀ ਨਹੀਂ ਰਹੇ।


ਬਾਦਲਾਂ ਤੋਂ SGPC ਨੂੰ ਅਜ਼ਾਦ ਕਰਵਾਉਣਾ ਮੁੱਖ ਮਕਸਦ
ਸੁਖਦੇਵ ਢੀਂਡਸਾ ਨੇ ਕਿਹਾ ਕਿ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੂੰ ਬਾਦਲਾਂ ਤੋਂ ਅਜ਼ਾਦ ਕਰਵਾਉਣਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਹਾਲ ਰੱਖਣਾ ਸਾਡਾ ਮੁੱਖ ਟੀਚਾ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਧਾਰਮਕ ਸੰਸਥਾ ਹੈ। ਇਸ ਦਾ ਬਾਦਲ ਪਰਿਵਾਰ ਨੇ ਸਿਆਸੀਕਰਨ ਕਰ ਕੇ ਇਸ ਦੀ ਮਾਣ-ਮਰਿਆਦਾ ਦਾ ਘਾਣ ਕੀਤਾ ਹੈ। ਅਕਾਲ ਤਖਤ ਸਾਹਿਬ ਸਿੱਖ ਕੌਮ ਲਈ ਸਰਬਉੱਚ ਸਥਾਨ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨਾਲ ਲੜਾਈ ਸਿਰਫ ਅਸੂਲਾਂ ਦੀ ਹੈ। ਐੱਸ. ਜੀ. ਪੀ. ਸੀ. ਨੂੰ ਅਜ਼ਾਦ ਕਰਵਾਉਣ ਤੱਕ ਇਹ ਜਾਰੀ ਰਹੇਗੀ।


Related News