ਬਾਦਲ ਦੀਆਂ ਬੱਸਾਂ ''ਤੇ ਮਿਹਰਬਾਨ ਦਿਸੇ ਅਧਿਕਾਰੀ,1000-1000 ਰੁਪਏ ਜ਼ੁਰਮਾਨਾ ਲਗਾ ਕੇ ਛੱਡਿਆ

Tuesday, Jun 13, 2017 - 01:54 PM (IST)

ਬਾਦਲ ਦੀਆਂ ਬੱਸਾਂ ''ਤੇ ਮਿਹਰਬਾਨ ਦਿਸੇ ਅਧਿਕਾਰੀ,1000-1000 ਰੁਪਏ ਜ਼ੁਰਮਾਨਾ ਲਗਾ ਕੇ ਛੱਡਿਆ

ਜਲੰਧਰ — ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਰ-ਕਾਨੂੰਨੀ ਬੱਸਾਂ ਨੂੰ ਸੜਕਾਂ ਤੋਂ ਬਾਹਰ ਕੱਢਣ ਲਈ ਵਿਜੀਲੈਂਸ ਆਰ. ਟੀ. ਏ., ਡੀ. ਐਸ. ਪੀ. ਵਿਜੀਲੈਂਸ ਅਤੇ ਟਰੈਫਿਕ ਵਿਭਾਗ ਦੀ ਇਕ ਸੰਯੁਕਤ ਟੀਮ ਬਣਾ ਕੇ ਸਖਤ ਕਰਾਵਈ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਏ. ਡੀ. ਟੀ. ਓ ਪਿਆਰ ਸਿੰਘ ਨੇ ਬਾਦਲ ਪਰਿਵਾਰ ਦੀਆਂ 7 ਓਰਬਿਟ ਬੱਸਾਂ 'ਤੇ ਵਿਸ਼ੇਸ਼ ਮਿਹਰਬਾਨੀ ਦਿਖਾਈ।
ਉਨ੍ਹਾਂ ਨੇ ਸਿਰਫ ਇਕ-ਇਕ ਹਜ਼ਾਰ ਰੁਪਏ ਜ਼ੁਰਮਾਨਾ ਲਗਾ ਕੇ ਬੱਸਾਂ ਨੂੰ ਛੱਡ ਦਿੱਤਾ। ਇਸ ਤੋਂ ਇਲਾਵਾ ਹੋਰ ਬੱਸਾਂ 'ਤੇ ਵੀ 2000 ਰੁਪਏ ਜ਼ੁਰਮਾਨਾ ਕੀਤਾ ਗਿਆ। ਜਦੋਂ ਕਿ ਆਮ ਤੌਰ 'ਤੇ ਸਕੂਟਰ ਜਾਂ ਮੋਟਰਸਾਈਕਲ 'ਤੇ ਹੀ 1000 ਜਾਂ 1500 ਰੁਪਏ ਜ਼ੁਰਮਾਨਾ ਕਰ ਦਿੱਤਾ ਜਾਂਦਾ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ 2009 ਗੈਰ-ਕਾਨੂੰਨੀ ਰੂਪ ਨਾਲ ਚੱਲ ਰਹੇ ਵਾਹਨ ਪੰਜਾਬ ਰੋਡਵੇਜ਼ ਨੂੰ ਹਰ ਮਹੀਨੇ ਕਰੋੜਾਂ ਦਾ ਚੂਨਾ ਲਗਾ ਰਹੇ ਹਨ।


Related News