ਆਖਿਰ ਕੌਣ ਲਵੇਗਾ ਖਰਾਬ ਮੇਨ ਹਾਈਵੇ ਦੀ ਸਾਰ

Wednesday, Jun 20, 2018 - 03:51 AM (IST)

ਆਖਿਰ ਕੌਣ ਲਵੇਗਾ ਖਰਾਬ ਮੇਨ ਹਾਈਵੇ ਦੀ ਸਾਰ

ਚੌਕ ਮਹਿਤਾ,   (ਪਾਲ)-  ਅੰਮ੍ਰਿਤਸਰ-ਸ੍ਰੀ ਹਰਗੋਬਿੰਦਪੁਰ ਮੇਨ ਹਾਈਵੇ ’ਤੇ ਜਾਂਦਿਆਂ ਸਥਾਨਕ ਕਸਬੇ ਤੋਂ 3-4 ਕਿ. ਮੀ. ਦੀ ਦੂਰੀ ’ਤੇ ਸਥਿਤ ਪਿੰਡ ਸੂਰੋ ਪੱਡਾ ਕੋਲ ਪਿਛਲੇ ਕਈ ਮਹੀਨਿਆਂ ਤੋਂ    ਲਗਾਤਾਰ ਸਡ਼ਕ ਦੀ ਹਾਲਤ ਦਿਨੋ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਪਰ ਕਿਸੇ ਵੀ ਮਹਿਕਮੇ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਆਉਂਦੇ-ਜਾਂਦੇ ਰਾਹਗੀਰਾਂ ਦਾ ਇਥੋਂ ਲੰਘਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਜਿਥੇ ਇਕ ਪਾਸੇ ਸਡ਼ਕ ’ਚ ਬਹੁਤ ਵੱਡੇ ਤੇ ਡੂੰਘੇ ਟੋਏ ਪਏ ਹੋਏ ਹਨ, ਉਥੇ ਹੀ ਸਡ਼ਕ ਦੇ ਹੇਠੋਂ ਗੁਜ਼ਰਦੀ ਪੁਲੀ ਦਾ ਵੀ ਬਹੁਤ ਮਾਡ਼ਾ ਹਾਲ ਹੋ ਚੁੱਕਾ ਹੈ, ਜੋ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।
ਪਿਛਲੇ ਕਈ ਮਹੀਨਿਆਂ ਤੋਂ ਪਿੰਡ ਵਾਲੇ ਇਸ ਪੁਲੀ ’ਤੇ ਮਿੱਟੀ ਆਦਿ ਪਾ ਕੇ ਇਸ ਰਸਤੇ ਨੂੰ ਆਵਾਜਾਈ ਯੋਗ ਬਣਾਈ ਰੱਖ ਰਹੇ ਸਨ ਪਰ ਹੁਣ ਇਹ ਪੁਲੀ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਇਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਬਣਾਏ ਜਾਣ ਦੀ ਲੋਡ਼ ਹੈ। ਇਸ ਵਕਤ ਪੁਲੀ ਦੀ ਜੋ ਹਾਲਤ ਹੈ, ਉਸ ਨੂੰ ਦੇਖਦੇ ਕੇ ਇਹ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਹਾਈਵੇ ’ਤੇ ਦਿਨ-ਰਾਤ ਦੀ ਭਾਰੀ ਆਵਾਜਾਈ ਕਾਰਨ ਇਹ ਪੁਲੀ ਬਹੁਤੇ ਦਿਨ ਟਿਕੀ ਨਹੀਂ ਰਹਿ ਸਕਦੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਡ਼ਕ ਦੀ ਮੰਦੀ ਹਾਲਤ ਕਾਰਨ ਕਈ ਵਾਰ ਵੱਡੇ ਹਾਦਸੇ ਹੋਣੋਂ ਟਲੇ ਹਨ ਪਰ ਸਡ਼ਕ ’ਚ ਪਏ ਡੂੰਘੇ ਟੋਇਆਂ ਤੇ ਟੁੱਟੀ ਹੋਈ ਪੁਲੀ ਕਾਰਨ ਕਿਸੇ ਵੀ ਵੇਲੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਣ ਦੇ ਸ਼ੱਕ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਪਿੰਡ ਦੇ ਮੋਹਤਬਰ ਆਗੂ ਜਸਪਾਲ ਸਿੰਘ ਪੱਡਾ ਦਾ ਕਹਿਣਾ ਹੈ ਕਿ ਸਡ਼ਕ ਤੇ ਪੁਲੀ ਦੀ ਮੰਦੀ ਹਾਲਤ ਸਬੰਦੀ ਉਹ ਕਈ ਉੱਚ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਨ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ।


Related News