ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ, ਦੁਕਾਨਾਂ ਤੇ ਰੇਹੜੀਆਂ ’ਤੇ ਧੜੱਲੇ ਨਾਲ ਪਰੋਸੀਆਂ ਜਾ ਰਹੀਆਂ ਘਟੀਆ ਚਟਣੀਆਂ

Friday, Aug 09, 2024 - 01:06 PM (IST)

ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ, ਦੁਕਾਨਾਂ ਤੇ ਰੇਹੜੀਆਂ ’ਤੇ ਧੜੱਲੇ ਨਾਲ ਪਰੋਸੀਆਂ ਜਾ ਰਹੀਆਂ ਘਟੀਆ ਚਟਣੀਆਂ

ਕਪੂਰਥਲਾ (ਮਹਾਜਨ)-ਕਪੂਰਥਲਾ ਸ਼ਹਿਰ ਵਿਚ ਘਟੀਆ ਕਿਸਮ ਦੇ ਮਟੀਰੀਅਲ ਨਾਲ ਤਿਆਰ ਕੀਤੀਆਂ ਗਈਆਂ ਚਟਣੀਆਂ ਗਾਹਕਾਂ ਨੂੰ ਧੜੱਲੇ ਨਾਲ ਖੁਆਈਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਦੀ ਸਿਹਤ ਨਾਲ ਸ਼ਰੇਆਮ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਕਬੂਤਰ ਵਾਂਗ ਅੱਖਾਂ ਮੀਟ ਰੱਖੀਆਂ ਹਨ, ਜੋ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਅਤੇ ਰੇਹੜੀਆਂ 'ਤੇ ਸਿਹਤ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗ ਕੁਝ ਵਪਾਰੀ ਪਲਾਸਟਿਕ ਦੇ ਪੀਪਿਆਂ ਵਿਚ ਵੱਡੀ ਮਾਤਰਾ ਦੌਰਾਨ ਪੈਕ ਹੋਈਆਂ ਵੱਖ-ਵੱਖ ਚਟਣੀਆਂ, ਨੂਡਲਜ਼, ਬਰਗਰਾਂ ਨੂੰ ਵੇਚ ਰਹੇ ਹਨ, ਜਿਸ ਕਾਰਨ ਬੱਚੇ ਅਤੇ ਆਮ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ- ਦਿਲ-ਦਹਿਲਾ ਦੇਣ ਵਾਲੀ ਘਟਨਾ, ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀਆਂ 3 ਲਾਸ਼ਾਂ, ਫ਼ੈਲੀ ਸਨਸਨੀ

ਜ਼ਿਕਰਯੋਗ ਹੈ ਕਿ ਘਟੀਆ ਕਿਸਮ ਦੇ ਫਾਸਟ ਫੂਡ ਅਤੇ ਚਟਣੀਆਂ ਨੂੰ ਸਥਾਨਕ ਸ਼ਹਿਰ ਦੇ ਸੰਘਣੀ ਆਬਾਦੀ ਵਿਚ ਇਕ ਘਰ ਅੰਦਰ ਵੱਡੀ ਮਾਤਰਾ ਦੌਰਾਨ ਸਟਾਕ ਕਰ ਕੇ ਰੱਖਿਆ ਗਿਆ ਹੈ। ਜਿੱਥੇ ਕਦੇ ਵੀ ਸਿਹਤ ਵਿਭਾਗ ਵੱਲੋਂ ਦਸਤਕ ਨਾ ਦੇਣਾ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ। ਤਿਆਰ ਕੀਤੀਆਂ ਗਈਆਂ ਚਟਣੀਆਂ, ਜਿਨ੍ਹਾਂ ਵਿਚ ਹਰੀ ਚਟਣੀ, ਲਾਲ ਚਟਣੀ, ਚਿੱਟੀ ਚਟਣੀ ਨੂੰ ਵੱਡੇ-ਵੱਡੇ ਪਲਾਸਟਿਕ ਦੇ ਕੰਟੇਨਰਾਂ ਵਿਚ ਰੇਹੜੀਆਂ ਤਕ ਪਹੁੰਚਾਉਣ ਦਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ ਹੈ। ਇਹ ਨਾ ਚਟਣੀਆਂ ਨੂੰ ਸਪਲਾਈ ਕਰਨ ਵਾਲੇ ਵਿਅਕਤੀ ਵੱਲੋਂ ਪਲਾਸਟਿਕ ਦੇ ਕੰਟੇਨਰਾਂ ਉੱਪਰ ਨਾ ਤਾਂ ਕੋਈ ਲੇਬਲ ਲਾਇਆ ਗਿਆ ਹੈ ਤੇ ਨਾ ਹੀ ਕਿਹੜੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ, ਦੀ ਜਾਣਕਾਰੀ ਦਿੱਤੀ ਗਈ ਹੈ।

PunjabKesari

ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਚਟਣੀਆਂ ਦੀ ਸਾਰੇ ਸ਼ਹਿਰ ’ਚ ਸਪਲਾਈ ਉਸ ਵੇਲੇ ਕੀਤੀ ਜਾਂਦੀ ਹੈ, ਜਦੋਂ ਸਿਹਤ ਵਿਭਾਗ ਦੇ ਅਧਿਕਾਰੀ ਆਪਣੇ ਘਰਾਂ ਨੂੰ ਜਾ ਚੁੱਕੇ ਹੁੰਦੇ ਹਨ। ਇਨ੍ਹਾਂ ਘਟੀਆ ਕਿਸਮ ਦੇ ਮਟੀਰੀਅਲ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਵੱਲੋਂ ਸਥਾਨਕ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਗੁਦਾਮ ਅਤੇ ਘਰ ਵਿਚ ਵੱਡੀ ਮਾਤਰਾ ਦੌਰਾਨ ਸਟਾਕ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ, 7 ਮਹੀਨੇ ਦੀ ਗਰਭਵਤੀ ਕਰਨ ਮਗਰੋਂ ਹੋਇਆ...

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਸਾਰਾ ਸਟਾਕ ਨਾਲ ਲੱਗਦੇ ਜ਼ਿਲਿਆਂ ਤੋਂ ਨਿੱਜੀ ਵਾਹਨ ਰਾਹੀਂ ਗੋਦਾਮ ਤੱਕ ਸਪਲਾਈ ਕੀਤਾ ਜਾਂਦਾ ਹੈ, ਜਿਸ ਦੀ ਸਿਹਤ ਵਿਭਾਗ ਨੂੰ ਅੱਜ ਤੱਕ ਭਣਕ ਨਾ ਲੱਗਣਾ ਬੜਾ ਵੱਡਾ ਸਵਾਲ ਪੈਦਾ ਕਰਦਾ ਹੈ। ਇਨ੍ਹਾਂ ਹੀ ਨਹੀਂ ਇਨ੍ਹਾਂ ਚਟਣੀਆਂ ਦੇ ਨਾਲ-ਨਾਲ ਘਟੀਆ ਕਿਸਮ ਦੇ ਨੂਡਲਜ਼, ਬਰਗਰ ਤੇ ਹੋਰ ਵਸਤੂਆਂ ਦੀ ਵੀ ਧੜੱਲੇ ਨਾਲ ਵਿਕਰੀ ਸ਼ਹਿਰ ਵਿਚ ਹੋ ਰਹੀ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਸਥਾਨਕ ਸ਼ਹਿਰ ਵਿਚੋਂ ਲੰਮੇ ਸਮੇਂ ਤੋਂ ਇਨ੍ਹਾਂ ਵਸਤੂਆਂ ਦੇ ਸਿਹਤ ਵਿਭਾਗ ਦੇ ਫੂਡ ਸੇਫਟੀ ਅਫ਼ਸਰ ਵੱਲੋਂ ਸੈਂਪਲ ਕਿਉਂ ਨਹੀਂ ਲਏ ਗਏ।

ਸਿਹਤ ਵਿਭਾਗ ਨੂੰ ਜਾਂਚ ਸਬੰਧੀ ਆਦੇਸ਼ ਜਾਰੀ ਕੀਤੇ ਜਾਣਦੇ : ਡੀ. ਸੀ.
ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਲਦ ਹੀ ਇਸ ਘਟੀਆ ਕਿਸਮ ਦੀਆਂ ਚਟਣੀਆਂ ਅਤੇ ਫਾਸਟ ਫੂਡ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇਨ੍ਹਾਂ ਵਾਹਨਾਂ ਲਈ ਰੂਟ ਕੀਤਾ ਗਿਆ ਡਾਇਵਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News