ਇਨਸਾਨੀਅਤ ਸ਼ਰਮਸਾਰ, ਅਬੋਹਰ 'ਚ ਸ਼ਮਸ਼ਾਨਘਾਟ 'ਚੋਂ ਮਿਲਿਆ ਬੱਚੀ ਦਾ ਭਰੂਣ, ਨੋਚ-ਨੋਚ ਖਾ ਰਹੇ ਸੀ ਕੁੱਤੇ

Thursday, Jan 19, 2023 - 12:51 PM (IST)

ਇਨਸਾਨੀਅਤ ਸ਼ਰਮਸਾਰ, ਅਬੋਹਰ 'ਚ ਸ਼ਮਸ਼ਾਨਘਾਟ 'ਚੋਂ ਮਿਲਿਆ ਬੱਚੀ ਦਾ ਭਰੂਣ, ਨੋਚ-ਨੋਚ ਖਾ ਰਹੇ ਸੀ ਕੁੱਤੇ

ਅਬੋਹਰ (ਸੁਨੀਲ) : ਸਥਾਨਕ ਇੰਦਰਾ ਨਗਰੀ ਰੋਡ ਮੁੱਖ ਸ਼ਮਸ਼ਾਨਘਾਟ ’ਚ ਬੁੱਧਵਾਰ ਸਵੇਰੇ ਇਕ ਨਵਜੰਮੀ ਬੱਚੀ ਦਾ ਭਰੂਣ ਮਿਲਣ ਕਾਰਨ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਸਿਟੀ ਵਨ ਪੁਲਸ ਨੂੰ ਸੂਚਿਤ ਕੀਤਾ। ਵਰਣਨਯੋਗ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਸ ਦੀ ਨਾਕਾਮਯਾਬੀ ਨਜ਼ਰ ਆਈ ਕਿਉਂਕਿ ਪੁਲਸ ਅੱਜ ਤੱਕ ਮਿਲੇ ਕੰਨਿਆ ਭਰੂਣ ਦੇ ਮਾਮਲਿਆਂ ’ਚ ਮੁਲਜ਼ਮਾਂ ਦਾ ਪਤਾ ਨਹੀਂ ਲੱਗਾ ਪਾਈ। ਅੱਜ ਵੀ ਕੇਸ ਦੀ ਖਾਨਾਪੂਰਤੀ ਲਈ ਥਾਣਾ ਨੰ. 1 ਦੇ ਏ. ਐੱਸ. ਆਈ. ਹੀ ਸਿਰਫ਼ ਘਟਨਾ ਬਾਅਦ ਮੌਕੇ ’ਤੇ ਪਹੁੰਚੇ।

ਇਹ ਵੀ ਪੜ੍ਹੋ- ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਨਵਜੋਤ ਸਿੱਧੂ ਨਾਲ ਕੀਤੀ ਸੀ ਮੁਲਾਕਾਤ, ਛਿੜੀ ਨਵੀਂ ਚਰਚਾ

ਜਾਣਕਾਰੀ ਮੁਤਾਬਕ ਸ਼ਮਸ਼ਾਨਘਾਟ ’ਚ ਸਸਕਾਰ ਦੇ ਮੌਕੇ ’ਤੇ ਪਹੁੰਚੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਮੈਂਬਰ ਦਿਨੇਸ਼ ਗੋਇਲ ਨੇ ਦੇਖਿਆ ਕਿ ਸ਼ਮਸ਼ਾਨਘਾਟ ’ਚ ਕੁਝ ਖੂੰਖਾਰ ਕੁੱਤੇ ਕਿਸੇ ਚੀਜ਼ ਨੂੰ ਨੋਚ ਰਹੇ ਸੀ ਜਦ ਉਨ੍ਹਾਂ ਕੋਲ ਜਾ ਕੇ ਦੇਖਿਆ ਤਾਂ ਪਾਇਆ ਕਿ ਉਹ ਇਕ ਕੰਨਿਆ ਭਰੂਣ ਸੀ, ਜਿਸਨੂੰ ਕੁੱਤੇ ਨੋਚ ਰਹੇ ਸੀ। ਉਨ੍ਹਾਂ ਜਲਦ ਕੁੱਤਿਆਂ ਨੂੰ ਉਥੋਂ ਭਜਾਇਆ ਅਤੇ ਇਸਦੀ ਸੂਚਨਾ ਸੰਮਤੀ ਸੇਵਾਦਾਰਾਂ ਨੂੰ ਦਿੱਤੀ। ਜਿਸ ’ਤੇ ਬਿੱਟੂ ਨਰੂਲਾ, ਰਵੀ, ਚਿਮਨ ਲਾਲ ਮੌਕੇ ’ਤੇ ਪਹੁੰਚੇ ਅਤੇ ਇਸਦੀ ਸੂਚਨਾ ਸਿਟੀ ਵਨ ਪੁਲਸ ਨੂੰ ਦਿੱਤੀ। ਜਿਸ ’ਤੇ ਏ. ਐੱਸ. ਆਈ. ਸਰਬਜੀਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇੱਧਰ ਪੁਲਸ ਨੇ ਬਰਾਮਦ ਹੋਏ ਕੰਨਿਆ ਭਰੂਣ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।

ਇਹ ਵੀ ਪੜ੍ਹੋ- ਮਨਪ੍ਰੀਤ ਬਾਦਲ ਦੇ ਕਾਂਗਰਸ 'ਚੋਂ ਅਸਤੀਫ਼ੇ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News