ਸਵਾਈਨ ਫਲੂ ਨਾਲ ਬੱਚੀ ਦੀ ਮੌਤ
Saturday, Dec 28, 2019 - 12:20 AM (IST)
ਮਲੋਟ (ਜੁਨੇਜਾ)-ਉਪ ਮੰਡਲ ਦੇ ਪਿੰਡ ਰਾਣੀਵਾਲਾ ਦੇ ਸਕੂਲ ਵਿਚ ਪੜ੍ਹਦੀ 12 ਸਾਲਾ ਲੜਕੀ ਦੀ ਅੱਜ ਸਵਾਈਨ ਫਲੂ ਕਾਰਨ ਮੌਤ ਹੋ ਗਈ । ਮ੍ਰਿਤਕ ਬੱਚੀ ਰਾਜਵੀਰ ਕੌਰ ਪੁੱਤਰੀ ਸੁਖਮੰਦਰ ਸਿੰਘ ਵਾਸੀ ਘੁੜਿਆਣਾ ਜ਼ਿਲਾ ਫਾਜ਼ਿਲਕਾ ਦੀ ਰਹਿਣ ਵਾਲੀ ਸੀ । ਜਾਣਕਾਰੀ ਅਨੁਸਾਰ ਬੱਚੀ ਕੁਝ ਦਿਨ ਪਹਿਲਾਂ ਬੀਮਾਰ ਹੋ ਗਈ ਸੀ, ਜਿਸ ਨੂੰ ਅੱਜ ਅਚਾਨਕ ਹਾਲਤ ਵਿਗੜਨ ਕਾਰਨ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਡਾਕਟਰਾਂ ਵੱਲੋਂ ਲੜਕੀ ਦੇ ਐਕਸ ਰੇ ਕਰਵਾਏ ਗਏ। ੲਿਸ ਵਿਚ ਬੱਚੀ ਦੇ ਫੇਫੜੇ ਡੈਮਿਜ ਪਾਏ ਗਏ। ਇਸ ਤੋਂ ਬਾਅਦ ਉਸ ਦਾ ਸੈਂਪਲ ਲੈ ਕੇ ਸਿਵਲ ਸਰਜਨ ਦਫਤਰ ਭੇਜਿਆ ਗਿਆ । ਸਿਵਲ ਹਸਪਤਾਲ ਦੇ ਐਡੀਸ਼ਨਲ ਐੱਸ.ਐੱਮ.ਓ. ਡਾ. ਸੁਨੀਲ ਅਰੋੜਾ ਨੇ ਇਸ ਨੂੰ ਸਵਾਇਨ ਫਲੂ ਦਾ ਸ਼ੱਕੀ ਮਰੀਜ਼ ਦੱਸਿਆ ਅਤੇ ਕਿਹਾ ਇਸ ਨੂੰ ਬਾਅਦ ਵਿਚ ਸਵਾਇਨ ਫਲੂ ਦੀ ਪੁਸ਼ਟੀ ਲਈ ਚੰਡੀਗੜ੍ਹ ਲੈਬ ਵਿਚ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚੀ ਦੀ ਲਾਸ਼ ਨਾਲ ਹਸਪਤਾਲ ਤੋਂ ਸਪੈਸ਼ਲ ਟੀਮ ਭੇਜੀ ਗਈ ਹੈ, ਜੋ ਪਰਿਵਾਰ ਨੂੰ ਦਵਾਈ ਅਤੇ ਮਾਸਕ ਮੁਹੱਈਆ ਕਰਵਾਏਗੀ।