ਅੰਮ੍ਰਿਤਸਰ ''ਚ ਦਿਲ ਕੰਬਾਊ ਘਟਨਾ, ਖੂੰਖਾਰ ਕੁੱਤਿਆਂ ਨੇ ਬੁਝਾਇਆ ਘਰ ਦਾ ਇਕਲੌਤਾ ਚਿਰਾਗ

Sunday, May 31, 2020 - 06:37 PM (IST)

ਅੰਮ੍ਰਿਤਸਰ ''ਚ ਦਿਲ ਕੰਬਾਊ ਘਟਨਾ, ਖੂੰਖਾਰ ਕੁੱਤਿਆਂ ਨੇ ਬੁਝਾਇਆ ਘਰ ਦਾ ਇਕਲੌਤਾ ਚਿਰਾਗ

ਅੰਮ੍ਰਿਤਸਰ (ਦਲਜੀਤ ਸ਼ਰਮਾ) : ਪਿੰਡ ਵਰਪਾਲ ਵਿਖੇ ਖੂੰਖਾਰ ਆਵਾਰਾ ਕੁੱਤਿਆਂ ਨੇ ਦੋ ਸਾਲਾ ਮਾਸੂਮ ਨੂੰ ਇਸ ਕਦਰ ਨੋਚ-ਨੋਚ ਖਾਧਾ ਕਿ ਗਹਿਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਘਰ ਦਾ ਇਕਲੌਤਾ ਚਿਰਾਗ ਮੌਕੇ 'ਤੇ ਹੀ ਦਮ ਤੋੜ ਗਿਆ। ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ 5.30 ਵਜੇ ਗੁਰਸ਼ਾਨਦੀਪ ਸਿੰਘ ਖਿਡੌਣੇ ਟਰੈਕਟਰ ਨਾਲ ਖੇਡ ਰਿਹਾ ਸੀ ਅਤੇ ਖੇਡਦਾ-ਖੇਡਦਾ ਬੱਚਾ ਦਰਵਾਜ਼ੇ ਤੋਂ ਬਾਹਰ ਚਲਾ ਗਿਆ।ਜਿੱਥੇ ਆਵਾਰਾ ਕੁੱਤੇ ਬੱਚੇ ਨੂੰ ਧੂਹ ਕੇ ਬਾਹਰ ਖੇਤਾਂ ਵਿਚ ਲੈ ਗਏ ਤੇ ਬੱਚੇ ਦੇ ਸਾਰਾ ਸਿਰ ਮੂੰਹ ਅੱਖ ਗੱਲ ਕੰਨ ਤੱਕ ਨੋਚ ਸੁਟਿਆ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, 2 ਹਵਾਲਾਤੀਆਂ ਸਮੇਤ ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ

ਇਸ ਦੌਰਾਨ ਬੱਚੇ ਦੀ ਭਾਲ ਵਿਚ ਲੜਕੇ ਦਾ ਦਾਦਾ ਅਮਰਜੀਤ ਸਿੰਘ ਬਾਹਰ ਨਿਕਲਿਆ ਤਾਂ ਬੱਚਾ ਕਿਤੇ ਵੀ ਦਿਖਾਈ ਨਹੀਂ ਦਿੱਤਾ ਤਾਂ ਦੋ ਕਿੱਲਿਆਂ ਦੀ ਦੂਰੀ 'ਤੇ ਕੁੱਝ ਕੁੱਤੇ ਦਿਖਾਈ ਦਿੱਤੇ ਜਦੋਂ ਉਨ੍ਹਾਂ ਦੇ ਕੋਲ ਜਾ ਕੇ ਦੇਖਿਆ ਤਾਂ ਗੁਰਸ਼ਾਨਦੀਪ ਸਿੰਘ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਮੁਕਾ ਦਿੱਤਾ ਸੀ। ਗੁਰਸ਼ਾਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦੇ ਜਾਣ ਨਾਲ ਉਨ੍ਹਾਂ ਦੇ ਘਰ ਦਾ ਚਿਰਾਗ਼ ਸਦਾ ਲਈ ਬੁੱਝ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਜਾਰੀ, 5 ਨਵੇਂ ਮਾਮਲੇ ਆਏ ਸਾਹਮਣੇ 


author

Gurminder Singh

Content Editor

Related News