ਬੱਚੀ ਨੂੰ ਬਚਾਉਣ ਲਈ ਪਾਣੀ ਵਾਲੇ ਟੈਂਕ ''ਚ ਉੱਤਰੇ ਸਕੇ ਭਰਾਵਾਂ ਦੀ ਦਰਦਨਾਕ ਮੌਤ
Sunday, Jul 12, 2020 - 06:16 PM (IST)
ਸਰਦੂਲਗੜ੍ਹ (ਚੋਪੜਾ) : ਪ੍ਰਾਈਵੇਟ ਕਾਲਜ ਦੇ ਪਾਣੀ ਸਟੋਰੇਜ ਟੈਂਕ ਵਿਚ ਸਥਾਨਕ ਸ਼ਹਿਰ ਦੇ ਵਾਰਡ ਨੰਬਰ 09 ਨਿਵਾਸੀ ਨੌਜਵਾਨ ਰਵਿੰਦਰ ਜੈਨ (39) ਅਤੇ ਪ੍ਰਦੀਪ ਜੈਨ (35) ਪੁੱਤਰ ਪੱਦਮ ਸੈਨ ਜੈਨ ਦੋ ਸਕੇ ਭਰਾਵਾਂ ਦੀ ਡੁੱਬ ਕੇ ਮੋਤ ਹੋ ਗਈ। ਹਾਦਸੇ ਤੋਂ ਬਾਅਦ ਹਰ ਸ਼ਹਿਰ ਵਾਸੀ ਦੀ ਅੱਖ ਨਮ ਹੋ ਗਈ ਅਤੇ ਸ਼ਹਿਰ ਵਿਚ ਮਾਤਮ ਦਾ ਮਾਹੋਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਨੋਜਾਵਾਨ ਆਪਣੇ ਪਰਿਵਾਰ ਨਾਲ ਇਕ ਨਿੱਜੀ ਕਾਲਜ ਵਿਚ ਗਏ ਸਨ ਕਿ ਅਚਾਨਕ ਇਕ ਛੋਟੀ ਬੱਚੀ ਦਾ ਕਾਲਜ ਦੇ ਡੂੰਘੇ ਬਣੇ ਪਾਣੀ ਸਟੋਰੇਜ ਟੈਂਕ ਦੇ ਕਿਨਾਰੇ ਤੋਂ ਪੈਰ ਤਿਲਕਣ ਨਾਲ ਉਹ ਟੈਂਕ ਵਿਚ ਡਿੱਗ ਗਈ, ਜਿਸ ਨੂੰ ਬਚਾਉਣ ਲਈ ਇਕ ਭਰਾ ਨੇ ਟੈਂਕ ਵਿਚ ਛਾਲ ਮਾਰ ਕੇ ਬੱਚੀ ਨੂੰ ਬਾਹਰ ਕੱਢ ਦਿੱਤਾ ਪਰ ਤੈਰਨਾ ਨਾ ਆਉਣ ਕਾਰਣ ਉਹ ਆਪ ਟੈਂਕ ਤੋਂ ਬਾਹਰ ਨਾ ਨਿਕਲ ਸਕਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਕਹਿਰ ਬਣ ਕੇ ਆਇਆ ਤੂਫਾਨ, ਨਵ-ਵਿਆਹੇ ਜੋੜੇ ਦੀ ਮੌਤ (ਤਸਵੀਰਾਂ)
ਉਸਨੂੰ ਬਚਾਉਣ ਲਈ ਦੂਜੇ ਭਰਾ ਨੇ ਵੀ ਟੈਂਕ ਵਿਚ ਛਾਲ ਮਾਰ ਦਿੱਤੀ ਪਰ ਉਸਨੂੰ ਵੀ ਤੈਰਨਾ ਨਹੀਂ ਆਉਂਦਾ ਸੀ ਅਤੇ ਇਕ ਦੂਸਰੇ ਨੂੰ ਬਚਾਉਣ ਵਿਚ ਦੋਵਾਂ ਭਰਾਵਾਂ ਦੀ ਟੈਂਕ ਵਿਚ ਡੁੱਬਣ ਨਾਲ ਮੋਤ ਹੋ ਗਈ। ਜਿਸ ਦੀ ਖਬਰ ਸੁਣਦੇ ਹੀ ਸ਼ਹਿਰ ਵਿਚ ਮਾਤਮ ਛਾ ਗਿਆ। ਇਸ ਸਬੰਧੀ ਐੱਸ. ਐੱਚ. ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਇੰਦੌਰ ''ਚ ਗ੍ਰਿਫ਼ਤਾਰ