ਬੱਬੂ ਮਾਨ ਵੱਲੋਂ ਕੈਨੇਡਾ ਸ਼ੋਅ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ

Sunday, Aug 31, 2025 - 10:44 AM (IST)

ਬੱਬੂ ਮਾਨ ਵੱਲੋਂ ਕੈਨੇਡਾ ਸ਼ੋਅ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ

ਕਾਲਾ ਸੰਘਿਆਂ (ਨਿੱਝਰ)- ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ’ਚ ਆਏ ਹੜ੍ਹ ਪੀੜਤਾਂ ਨੂੰ ਆਪਣੀ ਯਥਾਸ਼ਕਤ ਸਮਰੱਥਾ ਮੁਤਾਬਿਕ ਸਹਾਇਤਾ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਗਾਇਕ ਬੱਬੂ ਮਾਨ, ਜੋ ਕਿ ਇਸ ਵਕਤ ਆਪਣੇ ਕੰਮਕਾਰ ਦੇ ਮੱਦੇਨਜ਼ਰ ਕੈਨੇਡਾ ਫੇਰੀ ਉੱਤੇ ਹਨ, ਨੇ ਆਪਣੇ ਕੈਨੇਡਾ ਦੇ ਵਿੰਨੀਪੈਗ ਸ਼ੋਅਜ਼ ਦੀ ਸਮੁੱਚੀ ਕਮਾਈ ਨੂੰ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਆਓ ਸਾਰੇ ਰਲ ਕੇ ‘ਪੰਜਾਬ-ਪੰਜਾਬੀਅਤ’ ਲਈ ਅੱਗੇ ਆਈਏ। ਹੜ੍ਹ ਪੀੜਤਾਂ ਦੀ ਵਧ ਤੋਂ ਵਧ ਸਹਾਇਤਾ ਕਰੀਏ। ਇਸ ਤੋਂ ਇਲਾਵਾ ਬੇਜ਼ੁਬਾਨ ਪਸ਼ੂਆਂ ਦਾ ਵੀ ਖਿਆਲ ਰੱਖੀਏ।

ਇਹ ਵੀ ਪੜ੍ਹੋ : 'WWE ਦੇ ਪਹਿਲਵਾਨ ਵਾਂਗ ਕੁੱਟਿਆ, ਸਾਰਾ ਪੈਸਾ ਤੇ ਘਰ ਖੋਹ ਲਿਆ'; ਮਸ਼ਹੂਰ Singer ਨੇ ਮੰਗੇਤਰ 'ਤੇ ਲਾਏ ਗੰਭੀਰ ਦੋਸ਼

ਇਹ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨੇੜਲੇ ਸਾਥੀ ਮੁਨੀਸ਼ ਸ਼ਰਮਾ ਤੇ ਤਜਿੰਦਰ ਸਿੰਘ ਨਿੱਝਰ ਨੇ ਦੱਸਿਆ ਕਿ ਬਿਆਸ ਦਰਿਆ ਦੇ ਨਜ਼ਦੀਕ ਪੈਂਦੇ ਇਨ੍ਹਾਂ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਲੋਕਾਂ ਦੇ ਘਰਬਾਰ ਤਬਾਹ ਹੋ ਗਏ ਹਨ ਤੇ ਪਸ਼ੂ ਵੀ ਵੱਡੀ ਪੱਧਰ ’ਤੇ ਜਾਂ ਤਾਂ ਮਰ ਗਏ ਹਨ ਜਾਂ ਪਾਣੀ ਦੇ ਤੇਜ਼ ਬਹਾਅ ਵਿਚ ਰੁੜ੍ਹ ਗਏ ਹਨ ਤੇ ਲੋਕ ਸੜਕਾਂ ਉੱਤੇ ਦਿਨ ਕਟੀ ਕਰਨ ਲਈ ਮਜ਼ਬੂਰ ਹੋ ਗਏ ਹਨ।

ਇਹ ਵੀ ਪੜ੍ਹੋ: ਵੀਡੀਓ ਬਣਾਉਂਦੇ-ਬਣਾਉਂਦੇ ਪਾਣੀ 'ਚ ਰੁੜ੍ਹ ਗਿਆ YouTuber, ਜਾਨ ਬਚਾਉਣ ਲਈ ਹੱਥ ਜੋੜ ਕਰਦਾ ਰਿਹਾ ਮਿੰਨਤਾਂ

ਉਨ੍ਹਾਂ ਕਿਹਾ ਕਿ ਸਾਨੂੰ ਬੱਬੂ ਮਾਨ ਹੋਰਾਂ ਵੱਲੋਂ ਵਿਦੇਸ਼ ਤੋਂ ਆਖਿਆ ਜਾ ਰਿਹਾ ਸੀ ਕਿ ਉਸ ਜਗ੍ਹਾ ’ਤੇ ਜਾਓ, ਜਿੱਥੇ ਬਹੁਤ ਜ਼ਰੂਰਤ ਹੋਵੇ ਤੇ ਉਨ੍ਹਾਂ ਨੇ ਇਸੇ ਤਹਿਤ ਇਨ੍ਹਾਂ ਪਿੰਡਾਂ ਵਿਚ ਰਾਹਤ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਕਿੰਤੂ-ਪ੍ਰੰਤੂ ਕਰਨ ਦਾ ਨਹੀਂ, ਬਲਕਿ ਦੁੱਖ ਦੀ ਘੜੀ ਹੈ ਤੇ ਪੀੜਤਾਂ ਦੀ ਇੱਕਜੁੱਟਤਾ ਵਿਖਾਉਂਦਿਆਂ ਸਹਾਇਤਾ ਕਰਨ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਗੋਲੀਆਂ ਨਾਲ ਭੁੰਨ'ਤਾ ਮਸ਼ਹੂਰ ਕਾਮੇਡੀਅਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News