ਹੈਵਾਨ ਬਣੇ ਅਖੌਤੀ ਬਾਬੇ ਨੇ ਦਰਿੰਦਗੀ ਦੀਆਂ ਵੀ ਟੱਪੀਆਂ ਹੱਦਾਂ, ਪਤਨੀ ਦੇ ਦੋਵੇਂ ਹੱਥ ਗਰਮ ਤਵੇ 'ਤੇ ਸਾੜੇ

Sunday, Dec 05, 2021 - 10:52 AM (IST)

ਹੈਵਾਨ ਬਣੇ ਅਖੌਤੀ ਬਾਬੇ ਨੇ ਦਰਿੰਦਗੀ ਦੀਆਂ ਵੀ ਟੱਪੀਆਂ ਹੱਦਾਂ, ਪਤਨੀ ਦੇ ਦੋਵੇਂ ਹੱਥ ਗਰਮ ਤਵੇ 'ਤੇ ਸਾੜੇ

ਫਿਲੌਰ (ਭਾਖੜੀ) : ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਫਿਲੌਰ ਦੇ ਅਖੌਤੀ ਬਾਬੇ ਦੀ ਪਤਨੀ ਨੇ ਉਸ ਵੱਲੋਂ ਕੀਤਾ ਦੂਜਾ ਸਟਿੰਗ ਆਪ੍ਰੇਸ਼ਨ ਮੀਡੀਆ ’ਚ ਵਾਇਰਲ ਕਰ ਦਿੱਤਾ। ‘ਜਗ ਬਾਣੀ’ ਵਿਚ ਬਾਬੇ ਦੀਆਂ ਹਰਕਤਾਂ ਦੀ ਖ਼ਬਰ ਛਪਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਪੁਲਸ ਨੇ ਬਾਬੇ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨ ਬਾਬੇ ਦੀ ਪਤਨੀ ਨੇ ਪਹਿਲਾਂ ਆਪਣੇ ਪਤੀ ਨਿਰੰਤਰ ਪ੍ਰਕਾਸ਼ ਜੋ ਡੇਰਾ ਕੁਲੀਆਂ ਮੋਰੋਂ ਦਾ ਸੰਚਾਲਕ ਹੈ ਅਤੇ ਉੱਥੇ ਗੱਦੀ ’ਤੇ ਬਾਬਾ ਬਣ ਕੇ ਬੈਠਾ ਹੈ, ਉਸ ਦਾ 13 ਸਾਲ ਦੀ ਮਾਸੂਮ ਬੱਚੀ ਨਾਲ ਬੇਹੱਦ ਅਸ਼ਲੀਲ ਹਰਕਤਾਂ ਕਰਨ ਦਾ ਸਟਿੰਗ ਆਪ੍ਰੇਸ਼ਨ ਕਰ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਸੀ। ਬਾਬੇ ਦੀ ਧਰਮ ਪਤਨੀ ਵੱਲੋਂ ਕੀਤਾ ਦੂਜਾ ਸਟਿੰਗ ਆਪ੍ਰੇਸ਼ਨ ਵੀ ਮੀਡੀਆ ਵਿਚ ਵਾਇਰਲ ਕਰ ਦਿੱਤਾ, ਜਿਸ ਵਿਚ ਬਾਬਾ ਇਕ ਜਨਾਨੀ ਦੇ ਨਾਲ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਡੇਰੇ ਦੇ ਕਮਰੇ ਵਿਚ ਉਸ ਨਾਲ ਸੁੱਤਾ ਹੋਇਆ ਹੈ। ਉਸ ਦੀ ਪਤਨੀ ਨੇ ਕਿਹਾ ਕਿ ਬਾਬਾ ਹੈਵਾਨ ਹੀ ਨਹੀਂ, ਸਗੋਂ ਦਰਿੰਦਾ ਵੀ ਹੈ। ਜਦੋਂ ਉਸ ਨੇ ਬਾਬੇ ਦੀਆਂ ਹਰਕਤਾਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਸਟਿੰਗ ਆਪ੍ਰੇਸ਼ਨ ਕਰਨੇ ਸ਼ੁਰੂ ਕੀਤੇ ਤਾਂ ਇਕ ਦਿਨ ਬਾਬੇ ਨੂੰ ਉਸ ’ਤੇ ਸ਼ੱਕ ਹੋ ਗਿਆ। ਜਦੋਂ ਉਹ ਇਕ ਜਨਾਨੀ ਦੇ ਨਾਲ ਸਬੰਧ ਬਣਾ ਰਿਹਾ ਸੀ ਤਾਂ ਵੀਡੀਓ ਬਣਾਉਂਦੇ ਸਮੇਂ ਉਸ ਦੇ ਫੋਨ ਦੀ ਘੰਟੀ ਵੱਜ ਗਈ ਤਾਂ ਉਹ ਭੱਜ ਕੇ ਆਪਣੇ ਕਮਰੇ ਵਿਚ ਚਲੀ ਗਈ। ਉਸ ਦੇ ਪਿੱਛੇ ਬਾਬਾ ਆਇਆ। ਉਸ ਨੇ ਪਹਿਲਾਂ ਉਸ ਤੋਂ ਪੁੱਛਗਿਛ ਕੀਤੀ, ਜਦੋਂ ਉਹ ਨਾ ਮੰਨੀ ਤਾਂ ਬਾਬੇ ਨੇ ਗੈਸ ਚਲਾ ਕੇ ਉਸ ਦੇ ਹੱਥ ਗਰਮ ਤਵੇ ’ਤੇ ਰੱਖ ਕੇ ਸਾੜ ਦਿੱਤੇ। ਉਹ ਚੀਕਦੀ ਰਹੀ ਬਾਬੇ ਨੂੰ ਉਸ ’ਤੇ ਤਰਸ ਨਹੀਂ ਆਇਆ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਸਰਗਰਮ ਹੋਣ ਲੱਗੇ 'ਕੋਰੋਨਾ' ਕੇਸ, 4 ਸਕੂਲੀ ਵਿਦਿਆਰਥੀਆਂ ਸਣੇ 2 ਦੀ ਰਿਪੋਰਟ ਪਾਜ਼ੇਟਿਵ

PunjabKesari
ਮਨ੍ਹਾ ਕਰਨ ’ਤੇ ਉਸ ਨੂੰ ਨਿਰਵਸਤਰ ਕਰ ਕੇ ਵਾਲਾਂ ਤੋਂ ਫੜ੍ਹ ਕੇ ਡੇਰੇ ਦੇ ਅੰਦਰ ਘੜੀਸਦਾ ਜਾਂਦਾ ਸੀ
ਬਾਬੇ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 6 ਸਾਲ ਹੋ ਚੁੱਕੇ ਹਨ। 5 ਸਾਲ ਦਾ ਉਸ ਦਾ ਬੇਟਾ ਵੀ ਹੈ। ਉਸ ਨੇ ਕਿਹਾ ਕਿ ਡੇਰੇ ਵਿਚ ਗੱਦੀ ’ਤੇ ਬਾਬਾ ਦੇ ਭੇਸ ਵਿਚ ਬੈਠਾ ਉਸ ਦਾ ਪਤੀ ਇੰਨਾ ਵੱਡਾ ਜੱਲਾਦ ਹੈ ਕਿ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ। ਦੂਜੀਆਂ ਜਨਾਨੀਆਂ ਨੂੰ ਪਾਖੰਡ ਕਰ ਕੇ ਆਪਣੇ ਜਾਲ ਵਿਚ ਫਸਾਉਣ ਲਈ ਪਹਿਲਾਂ ਉਹ ਉਸ ਨੂੰ ਨਿਰਵਸਤਰ ਕਰਦਾ। ਫਿਰ ਖ਼ੁਦ ਨਿਰਵਸਤਰ ਹੋ ਕੇ ਜਨਾਨੀਆਂ ਦੇ ਸਾਹਮਣੇ ਉਸ ਨਾਲ ਸਬੰਧ ਬਣਾਉਂਦਾ। ਫਿਰ ਜੋ ਜਨਾਨੀ ਉਸ ਨੂੰ ਪਸੰਦ ਆਉਂਦੀ, ਉਸ ਨੂੰ ਆਪਣੇ ਨਾਲ ਕਮਰੇ ਵਿਚ ਲੈ ਜਾਂਦਾ। ਜੇਕਰ ਉਹ ਉਸ ਦਾ ਕਹਿਣਾ ਨਹੀਂ ਮੰਨਦੀ ਤਾਂ ਸਾਰਿਆਂ ਦੇ ਜਾਣ ਤੋਂ ਬਾਅਦ ਉਸ ਨੂੰ ਨਿਰਵਸਤਰ ਕਰ ਕੇ ਵਾਲਾਂ ਤੋਂ ਫੜ੍ਹ ਕੇ ਡੇਰੇ ਵਿਚ ਜ਼ਮੀਨ ’ਤੇ ਘੜੀਸਦਾ, ਉਸ ਦੇ ਗੋਡੇ ਛਿੱਲੇ ਜਾਂਦੇ। ਖੂਨ ਵਹਿਣ ਲੱਗਦਾ ਪਰ ਬਾਬੇ ਦਾ ਜ਼ੁਲਮ ਉਸ ’ਤੇ ਘੱਟ ਨਹੀਂ ਹੁੰਦਾ। ਉਸ ਨੇ ਦੱਸਿਆ ਕਿ ਉਹ ਬਾਬੇ ਦੀਆਂ ਇਨ੍ਹਾਂ ਹਰਕਤਾਂ ਨੂੰ ਬਾਹਰ ਕਿਸੇ ਨੂੰ ਨਾ ਦੱਸੇ, ਇਸ ਲਈ ਉਹ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ 5 ਸਾਲ ਦੇ ਬੇਟੇ ’ਤੇ ਵੀ ਜ਼ੁਲਮ ਕਰਦਾ ਸੀ, ਜੋ ਹੁਣ ਉਸ ਦੇ ਨਾਲ ਆਪਣੀ ਨਾਨੀ ਦੇ ਘਰ ਹੀ ਰਹਿ ਰਿਹਾ ਹੈ।

ਇਹ ਵੀ ਪੜ੍ਹੋ : ਓਮੀਕਰੋਨ ਦੇ ਖ਼ਤਰੇ ਦਰਮਿਆਨ 'ਚੰਡੀਗੜ੍ਹ' ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਪੂਰੇ ਸ਼ਹਿਰ 'ਚ ਲਾਗੂ ਕੀਤੇ ਇਹ ਸਖ਼ਤ ਹੁਕਮ
ਪ੍ਰਸ਼ਾਸਨ ਵੱਡੀ ਘਟਨਾ ਦੇ ਇੰਤਜ਼ਾਰ ਵਿਚ ਅੱਖਾਂ ਬੰਦ ਕਰੀ ਬੈਠਾ ਸੀ
ਜਨਾਨੀ ਨੇ ਕਿਹਾ ਕਿ ਉਹ ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਨੂੰ ਮਿਲੀ। ਉਨ੍ਹਾਂ ਨੂੰ ਵੀਡੀਓ ਫ਼ਿਲਮਾਂ ਦਿਖਾਈਆਂ, ਆਪਣੇ ਨਾਲ ਹੋਏ ਜ਼ੁਲਮ ਦੀ ਸ਼ਿਕਾਇਤ ਕੀਤੀ। ਉਸ ਦੇ ਬਾਵਜੂਦ ਪੁਲਸ ਨੇ ਪਾਖੰਡੀ ਬਾਬੇ ’ਤੇ ਕੋਈ ਕਾਰਵਾਈ ਨਹੀਂ ਕੀਤੀ। ਕੀ ਪੁਲਸ ਕਿਸੇ ਵੱਡੀ ਘਟਨਾ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੀ ਸੀ। ਉਸ ਦਾ ਪਤੀ ਸ਼ਰੇਆਮ ਮਾਸੂਮ ਬੱਚੀਆਂ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਜੇਕਰ ਉਸ ਨੂੰ ਨਾ ਰੋਕਿਆ ਜਾਂਦਾ ਤਾਂ ਉਹ ਉਸ ਬੱਚੀ ਦਾ ਸਰੀਰਕ ਸ਼ੋਸ਼ਣ ਕਰ ਦਿੰਦਾ। ਹੋ ਸਕਦਾ ਕਿ ਉਹ ਬੱਚੀ ਇਸ ਚੱਕਰ ਵਿਚ ਜਾਨ ਤੋਂ ਹੱਥ ਧੋ ਬੈਠਦੀ। ਹੁਣ ਜਦੋਂ ‘ਜਗ ਬਾਣੀ’ ਨੇ ਉਸ ਦੀ ਖ਼ਬਰ ਪ੍ਰਕਾਸ਼ਿਤ ਕਰ ਕੇ ਪਾਖੰਡੀ ਬਾਬੇ ਦਾ ਸੱਚ ਜਨਤਾ ਦੇ ਸਾਹਮਣੇ ਲਿਆਂਦਾ ਤਾਂ ਜਾ ਕੇ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਬਾਬੇ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ। ਖ਼ਬਰ ਛਪਣ ਤੋਂ ਬਾਅਦ ਚੰਡੀਗੜ੍ਹ ਤੋਂ ਚਾਈਲਡ ਪ੍ਰੋਟੈਕਸ਼ਨ ਅਫ਼ਸਰ ਵੀ ਪੀੜਤ ਬੱਚੀ ਦਾ ਬਿਆਨ ਲੈਣ ਲਈ ਪਿੰਡ ਪੁੱਜ ਰਹੇ ਹਨ।

ਇਹ ਵੀ ਪੜ੍ਹੋ : 'ਸੁਨੀਲ ਜਾਖੜ' ਦੀ ਨਾਰਾਜ਼ਗੀ ਜਲਦ ਦੂਰ ਕਰੇਗੀ ਕਾਂਗਰਸ, ਸੌਂਪੇਗੀ ਅਹਿਮ ਜ਼ਿੰਮੇਵਾਰੀ
ਅਖਬਾਰ ਪੜ੍ਹਦੇ ਹੀ ਬਾਬਾ ਪਤਨੀ ਦੇ ਘਰ ਪੁੱਜਾ, ਪੈਰ ਫੜ੍ਹ ਕੇ ਮੁਆਫ਼ੀ ਮੰਗਣ ਲੱਗਾ
ਪਤਨੀ ਨੇ ਦੱਸਿਆ ਕਿ ਜਿਵੇਂ ਹੀ ਸਵੇਰੋ ‘ਜਗ ਬਾਣੀ’ ਅਖਬਾਰ ਉਨ੍ਹਾਂ ਦੇ ਪਿੰਡ ਪੁੱਜੀ ਤਾਂ ਬਾਬਾ ਖ਼ਬਰ ਪੜ੍ਹਦੇ ਹੀ ਆਪਣੇ 4 ਸਾਥੀਆਂ ਨਾਲ ਉਸ ਦੇ ਘਰ ਪੁੱਜ ਗਿਆ ਅਤੇ ਉਸ ਦੇ ਪੈਰਾਂ ਵਿਚ ਸਿਰ ਰੱਖ ਕੇ ਲੇਲ੍ਹੜੀਆਂ ਕੱਢਣਾ ਲੱਗਾ ਕਿ ਉਸ ਨੂੰ ਇਕ ਵਾਰ ਮੁਆਫ਼ ਕਰ ਦੇਵੇ। ਉਸ ਨੇ ਜੋ ਸਟਿੰਗ ਆਪ੍ਰੇਸ਼ਨ ਕੀਤੇ ਹਨ, ਉਸ ਨੂੰ ਹੁਣ ਅੱਗੇ ਜਾਰੀ ਨਾ ਕਰੇ। ਜਦੋਂ ਪਿੰਡ ਵਾਸੀ ਉਨ੍ਹਾਂ ਦੇ ਘਰ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਬਾਬੇ ਨੂੰ ਲੱਗਾ ਕਿ ਹੁਣ ਉਸ ਦੀ ਛਿੱਤਰ-ਪਰੇਡ ਹੋਵੇਗੀ ਤਾਂ ਉਹ ਉਸ ਤੋਂ ਮੁਆਫ਼ੀ ਮੰਗ ਕੇ ਕਾਰ ਵਿਚ ਬੈਠ ਕੇ ਉਥੋਂ ਫ਼ਰਾਰ ਹੋ ਗਿਆ। ਪਤਨੀ ਨੇ ਕਿਹਾ ਕਿ ਉਸ ਨੂੰ ਜਾਂ ਫਿਰ ਉਸ ਦੇ ਬੱਚੇ ਨੂੰ ਕੁੱਝ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਬਾਬਾ ਅਤੇ ਪ੍ਰਸ਼ਾਸਨ ਹੋਵੇਗਾ, ਜਿਸ ਨੇ ਪਤਾ ਲੱਗਣ ਤੋਂ ਬਾਅਦ ਵੀ ਬਾਬੇ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ।
ਬਾਬਾ ਆਸਥਾ ਦੇ ਨਾਮ ’ਤੇ ਬੱਚੀ ਦਾ ਕਰ ਰਿਹਾ ਸੀ ਸ਼ੋਸ਼ਣ
ਪੁਲਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਖੌਤੀ ਬਾਬਾ ਨਿਰੰਤਰ ਪ੍ਰਕਾਸ਼ ਡੇਰੇ ਦੇ ਅੰਦਰ ਆਸਥਾ ਦੇ ਨਾਮ ’ਤੇ ਜਨਾਨੀਆਂ ਦਾ ਜਬਰ-ਜ਼ਿਨਾਹ ਅਤੇ 13 ਸਾਲ ਦੀ ਮਾਸੂਮ ਬੱਚੀ ਦਾ ਸ਼ੋਸ਼ਣ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਹੁਣ ਵੀ ਪੀੜਤ ਕੁੜੀ ਦਾ ਪਿਤਾ ਬਾਬੇ ਦੇ ਨਾਲ ਉਸ ਨੂੰ ਬਚਾਉਣ ਲਈ ਘੁੰਮ ਰਿਹਾ ਹੈ, ਜਦੋਂ ਕਿ ਉਸ ਦੀ ਬੱਚੀ ਦੀ ਵੀਡੀਓ ਫਿਲਮ ਬਾਬੇ ਦੇ ਨਾਲ ਵਾਇਰਲ ਹੋ ਚੁੱਕੀ ਹੈ, ਜਿਸ ਨੂੰ ਉਸ ਦਾ ਪਿਤਾ ਵੀ ਦੇਖ ਚੁੱਕਾ ਹੈ।
ਬਾਬੇ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀ. ਐੱਸ. ਪੀ.
ਜਦੋਂ ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਹਰਨੀਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਾਬੇ ਖ਼ਿਲਾਫ਼ ਕੇਸ ਦਰਜ ਕਰਨ ਦੇ ਉਨ੍ਹਾਂ ਨੇ ਹੁਕਮ ਦੇ ਦਿੱਤੇ ਹਨ। ਬਾਬੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੀੜਤ ਕੁੜੀ ਦੇ ਸਿਵਲ ਵਰਦੀ ਵਿਚ ਔਰਤ ਪੁਲਸ ਅਧਿਕਾਰੀ ਬਿਆਨ ਲੈਣ ਉਸ ਦੇ ਪਿੰਡ ਜਾਣਗੇ, ਜਿਸ ਦੀ ਬਕਾਇਦਾ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਵੀ ਇਹੀ ਕਿਹਾ ਕਿ ਅੰਧ ਵਿਸ਼ਵਾਸ ਵਿਚ ਡੁੱਬਾ ਬੱਚੀ ਦਾ ਪਿਤਾ ਹੁਣ ਵੀ ਅਖੌਤੀ ਬਾਬੇ ਦਾ ਸਾਥ ਦੇ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News