ਮੰਮੀ-ਮੰਮੀ.. ਕੀ ਹੁੰਦਾ ਹੈ ਬਾਬਾ ਬਲਾਤਕਾਰੀ ! ਹੁਣ ਤਾਂ ਬੱਸ ਕਰੋ

Saturday, Sep 09, 2017 - 10:54 AM (IST)

ਮੰਮੀ-ਮੰਮੀ.. ਕੀ ਹੁੰਦਾ ਹੈ ਬਾਬਾ ਬਲਾਤਕਾਰੀ ! ਹੁਣ ਤਾਂ ਬੱਸ ਕਰੋ


ਲੁਧਿਆਣਾ (ਮੁੱਲਾਂਪੁਰੀ) - ਹਰਿਆਣੇ ਦੀ ਸਿਰਸਾ ਸ਼ਹਿਰ 'ਚ ਸਿਰਸੇ ਵਾਲੇ ਬਾਬੇ ਦਾ ਜੋ ਕਾਲਾ ਚਿੱਠਾ ਜੱਗ ਜ਼ਾਹਿਰ ਹੋਇਆ ਹੈ, ਉਸ ਨੂੰ ਲੈ ਕੇ ਰਾਮ ਰਹੀਮ 20 ਸਾਲ ਦੀ ਕੈਦ ਅਤੇ ਜੁਰਮਾਨਾ ਹੋਣ ਦੇ ਨਾਲ ਉਸ ਦੇ ਡੇਰੇ ਦੇ ਚੱਪੇ-ਚੱਪੇ ਦੀ ਤਲਾਸ਼ੀ ਅਤੇ ਪਿਛਲੇ 15 ਦਿਨਾਂ ਤੋਂ ਇਲੈਕਟ੍ਰੋਨਿਕ ਮੀਡੀਆ ਨੇ ਬਾਬੇ ਨੂੰ ਸਜ਼ਾ ਮਿਲਣ ਤੋਂ ਬਾਅਦ ਬਲਾਤਕਾਰੀ ਬਾਬਾ ਆਖ ਕੇ ਉਸ ਦੀ ਖੂਬ ਖੱਲ ਉਧੇੜੀ ਹੈ।

ਸ਼ਾਇਦ ਹੀ ਕੋਈ ਸਮਾਂ ਹੋਵੇਗਾ ਜਦੋਂ ਕਿਸੇ ਚੈਨਲ 'ਤੇ ਬਲਾਤਕਾਰੀ ਬਾਬੇ ਦੀ ਖ਼ਬਰ ਨਾ ਚੱਲਦੀ ਹੋਵੇ। ਇਹ ਖ਼ਬਰ ਨੂੰ ਭਾਵੇਂ ਸਿਆਣੇ ਅਤੇ ਪੜ੍ਹੇ-ਲਿਖੇ ਲੋਕਾਂ ਨੇ ਸਮਝ ਲਿਆ ਹੈ ਕਿ ਬਾਬੇ ਦੇ ਕਾਲੇ ਕਾਰਨਾਮਿਆਂ ਦੀ ਉਸ ਨੂੰ ਸਜ਼ਾ ਮਿਲ ਗਈ ਹੈ। ਜਿਸ ਕਾਰਨ ਅੱਜ ਉਸ ਦੀ ਬਦਨਾਮੀ ਦਾ ਢੋਲ ਵੱਜ ਰਿਹਾ ਹੈ ਪਰ ਘਰਾਂ 'ਚ ਛੋਟੀ ਉਮਰ ਦੇ ਬੱਚੇ ਹਰ ਰੋਜ਼ ਬਾਬਾ ਬਲਾਤਕਾਰੀ-ਬਾਬਾ ਬਲਾਤਕਾਰੀ ਦੀਆਂ ਖ਼ਬਰਾਂ ਦੇ ਸ਼ਬਦ ਸੁਣ ਕੇ ਹੁਣ ਆਪਣੇ ਮੰਮੀ ਡੈਡੀ ਨੂੰ ਪੁੱਛਣ ਲੱਗ ਪਏ ਹਨ, ਕਿ ਮੰਮੀ ਕੀ ਹੁੰਦਾ ਬਾਬਾ ਬਲਾਤਕਾਰੀ? ਸਮਾਜ, ਲੋਕ ਅਤੇ ਹੋਰ ਲੋਕ ਹੁਣ ਭਾਵੇਂ ਦੱਬੀ ਜ਼ੁਬਾਨ ਨਾਲ ਇਹ ਆਖਣ ਲੱਗ ਪਏ ਹਨ ਕਿ ਹੁਣ ਬੱਸ ਕਰੋ ਹੁਣ ਬਹੁਤ ਹੋ ਗਿਆ, ਕਿਉਂਕਿ ਬਾਬਾ ਸ਼ਬਦ ਆਮ ਘਰਾਂ 'ਚ ਸਤਿਕਾਰ ਅਤੇ ਵੱਡੇ ਰੁਤਬੇ ਦਾ ਅਹੁਦਾ ਹੈ ਪਰ ਅਖੌਤੀ ਬਾਬੇ ਨੇ ਇਸ ਦੀ ਖਿੱਲੀ ਉਡਾ ਕੇ ਉਸ ਨੂੰ ਵੀ ਬਦਨਾਮ ਕਰ ਦਿੱਤਾ ਹੈ।


Related News