ਬਾਬਾ ਬਾਲਕ ਨਾਥ ਸੇਵਾ ਕਮੇਟੀ ਵਲੋਂ 69ਵਾਂ ਰਾਸ਼ਨ ਵੰਡ ਸਮਾਗਮ

02/01/2018 7:35:25 PM


ਜਲੰਧਰ - ਬਾਬਾ ਬਾਲਕ ਨਾਥ ਸੇਵਾ ਕਮੇਟੀ ਵਲੋਂ 69ਵਾਂ ਰਾਸ਼ਨ ਵੰਡ ਸਮਾਗਮ ਅਜੀਤ ਨਗਰ 'ਚ ਪਦਮ ਸ਼੍ਰੀ ਵਿਜੈ ਚੋਪੜਾ ਜੀ ਦੇ ਆਸ਼ੀਰਵਾਦ ਸਦਕਾ ਸਮਾਪਤ ਹੋ ਗਿਆ। ਧਾਰਮਿਕ ਸਮਾਗਮ 'ਚ ਜੋਤ ਜਗਾਉਣ ਦੀ ਰਸਮ ਕਮੇਟੀ ਦੀ ਕੀਰਤਨ ਮੰਡਲੀ ਵੱਲੋਂ ਨਿਭਾਈ ਗਈ। ਇਸ ਮੌਕੇ ਰਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਦੀਆਂ ਗਤੀਵਿਧੀਆਂ ਦੇ ਬਾਰੇ ਦੱਸਿਆ।
ਇਸ ਮੌਕੇ ਆਏ ਮੁੱਖ ਮਹਿਮਾਨ ਰਾਕੇਸ਼ ਕੁਮਾਰ ਨੀਟਾ ਨੇ ਕਿਹਾ ਕਿ ਸਮਾਜ ਸੇਵਾ ਬੜੇ ਨਸੀਬ ਨਾਲ ਮਿਲਦੀ ਹੈ। ਇਹ ਸੇਵਾ ਹੀ ਅਸਲੀ ਜ਼ਿੰਦਗੀ ਹੈ। ਚੇਅਰਮੇਨ ਸਤਪਾਲ ਜੱਸੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਮਨੁੱਖ ਦਾ ਪਰਮ ਧਰਮ ਹੋਣਾ ਚਾਹੀਦਾ ਹੈ। ਪ੍ਰਿੰ. ਅਮਨਦੀਪ ਕੌਰ ਨੇ ਕਿਹਾ ਕਿ ਲੋਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਹੀਂ ਹਨ ਅਤੇ ਨਾ ਹੀ ਸਾਨੂੰ ਆਪਣੇ ਸਵਿਧਾਨ ਬਾਰੇ ਜਾਣਕਾਰੀ ਹੈ। ਜੇਕਰ ਅਸੀਂ ਆਪਣੇ ਦੇਸ਼ 'ਚ ਬਦਲਾਅ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅਧਿਕਾਰਾਂ ਦੀ ਪਛਾਣ ਕਰਨੀ ਹੋਵੇਗੀ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਖਜ਼ਾਨਚੀ ਸਰਬਜੀਤ ਸਿੰਘ ਨੇ ਬੱਚਿਆਂ ਨੂੰ ਤੋਹਫੇ ਭੇਟ ਕੀਤੇ।
ਸੁਨੀਲ ਅਰੋੜਾ ਅਤੇ ਸ਼ਿਵ ਵਰਮਾ ਨੇ ਕਿਹਾ ਕਿ ਸਾਡੀ ਸੰਸਥਾ ਅੱਗੇ ਵੀ ਇਸ ਤਰ੍ਹਾਂ ਜ਼ਰੂਰਤਮੰਦਾਂ ਦੀ ਮਦਦ ਕਰਦੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਹਿਯੋਗ ਦੇਣ ਲਈ ਮੋਹਿਤ ਦੁੱਗਲ, ਪ੍ਰਿੰ. ਰੰਜਨਾ, ਰਚਨਾਸ, ਜੁਨੇਜਾ ਸਾਬਣ ਦਾ ਧੰਨਵਾਦ ਕੀਤਾ। ਇਸ ਦੌਰਾਨ 14 ਪਰਿਵਾਰਾਂ ਨੂੰ ਰਾਸ਼ਨ ਅਤੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਕਈ ਤਰ੍ਹਾਂ ਦੇ ਇਨਾਮ ਦਿੱਤੇ। ਗਣਤੰਤਰ ਦਿਵਸ ਦੀ ਖੁਸ਼ੀ ਮਨਾਉਂਦੇ ਹੋਏ ਸਾਰਿਆਂ ਨੇ ਇਕ ਦੂਜੇ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਭੁਪਿੰਦਰ ਸਿੰਘ, ਸੋਰਵ ਗਿੱਲ, ਵਿਜੈ ਨਾਰੰਗ, ਵਿਕਾਸ ਰਾਜਪੁਰੋਹਿਤ, ਪੂਨਮ ਆਦਿ ਸ਼ਾਮਿਲ ਸਨ।


Related News