ਪੰਜਾਬ 'ਚ ਹੀ ਪੰਜਾਬੀ ਮਾਂ ਬੋਲੀ ਨਾਲ ਧਰੋਹ!
Saturday, May 30, 2020 - 12:22 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਪੰਜਾਬੀ ਸੂਬੇ ਪੰਜਾਬ 'ਚ ਹੀ ਪੰਜਾਬੀ ਮਾਂ ਬੋਲੀ ਨਾਲ ਵਿਤਕਰੇ ਵਜੋਂ ਕਈ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਭਾਵੇਂ ਸੂਬਾ ਸਰਕਾਰ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਹੋਈਆਂ ਹਨ ਕਿ ਹਰੇਕ ਚਿੱਠੀ ਪੱਤਰ ਕਰਦੇ ਸਮੇਂ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਪਰ ਫਿਰ ਵੀ ਸਰਕਾਰੀ ਉੱਚ ਅਧਿਕਾਰੀਆਂ ਵਲੋਂ ਇਹ ਪੱਤਰ ਪੰਜਾਬੀ 'ਚ ਲਿਖਣ ਦੀ ਬਜਾਏ ਅੰਗਰੇਜ਼ੀ ਭਾਸ਼ਾ 'ਚ ਲਿਖਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਨੌਜਵਾਨ ਦੀ ਬੇਰਹਿਮੀ ਨਾਲ ਕਤਲ
ਇਸ ਤੋਂ ਇਲਾਵਾ ਰਾਜ ਦੇ ਸਮੂਹ ਮਾਰਗਾਂ 'ਤੇ ਪਿੰਡਾਂ ਤੇ ਕਸਬਿਆਂ ਦੇ ਨਾਵਾਂ ਨੂੰ ਦਰਸਾਉਂਦੇ ਹੋਏ ਲੱਗੇ ਸਾਈਨ ਬੋਰਡ 'ਚ ਵੀ ਪੰਜਾਬੀ ਭਾਸ਼ਾ ਨੂੰ ਗਲਤ ਸ਼ਬਦਾਵਲੀ ਵਜੋਂ ਲਿਖਿਆ ਦੇਖਿਆ ਗਿਆ ਹੈ। ਦੇਖਣ 'ਚ ਆਇਆ ਹੈ ਕਿ ਸਰਕਾਰੀ ਤੌਰ 'ਤੇ ਰਈਆ ਤੋਂ ਅੰਮ੍ਰਿਤਸਰ ਜਾਂਦਿਆਂ ਜੀ.ਟੀ. ਰੋਡ 'ਤੇ ਲੱਗੇ ਬੋਰਡ ਜਿੰਨ੍ਹਾਂ 'ਚ ਰਈਆ, ਖਿਲਚੀਆ ਤੇ ਟਾਂਗਰਾ ਕਸਬਿਆਂ ਨੂੰ ਦਰਸਾਉਂਦੇ ਹੋਏ ਬੋਰਡ ਲੱਗੇ ਹੋਏ ਹਨ, ਦੀ ਭਾਸ਼ਾ ਸਹੀ ਢੰਗ ਨਾਲ ਨਾ ਵਰਤੇ ਜਾਣ 'ਤੇ ਪੰਜਾਬੀ ਬੋਲੀ ਨਾਲ ਧਰੋਹ ਸਮਝਿਆ ਜਾ ਰਿਹਾ ਹੈ। ਸੂਬਾ ਸਰਕਾਰ ਨੂੰ ਇਸ ਵੱਲ ਵੀ ਧਿਆਨ ਮਾਰਨ ਦੀ ਜਰੂਰਤ ਹੈ।
ਇਹ ਵੀ ਪੜ੍ਹੋ : ਧਾਰਮਿਕ ਅਸਥਾਨ ਖੋਲ੍ਹਣ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ