ਬਾਬਾ ਬਕਾਲਾ ਸਾਹਿਬ ਬੱਸ ਅੱਡੇ ਨੇੜੇ ਚੌਕਰ ਨਾਲ ਭਰੇ ਟਰੱਕ ਦੀ ਲਪੇਟ ’ਚ ਆਈਆਂ 2 ਜਨਾਨੀਆਂ, ਹੋਈ ਮੌਤ
Friday, Jul 16, 2021 - 12:10 PM (IST)
ਅੰਮ੍ਰਿਤਸਰ, ਬਾਬਾ ਬਕਾਲਾ ਸਾਹਿਬ (ਸੁਮਿਤ, ਰਾਕੇਸ਼) - ਬੀਤੇ ਦਿਨ ਕਸਬਾ ਬਾਬਾ ਬਕਾਲਾ ਸਾਹਿਬ ਦੇ ਬੱਸ ਸਟੈਂਡ ਨਜ਼ਦੀਕ ਇਕ ਕਾਰ ਨੂੰ ਬਚਾਉਂਦੇ ਹੋਏ ਚੌਕਰ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਪਲਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਟਰੱਕ ਪਲਟ ਜਾਣ ਕਾਰਨ ਜੀ. ਟੀ. ਰੋਡ ’ਤੇ ਬਣੇ ਆਰਜ਼ੀ ਬੱਸ ਸਟੈਂਡ ’ਤੇ ਖੜ੍ਹੇ ਕੁਝ ਮੁਸਾਫਰ ਇਸ ਦੀ ਲਪੇਟ ’ਚ ਆ ਗਏ, ਜਿਸ ਕਾਰਨ ਦੋ ਜਨਾਨੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਬਾਅਦ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦੋਵੇਂ ਜਨਾਨੀਆਂ ਨੇ ਦਮ ਤੋੜ ਦਿੱਤਾ। ਹਾਦਸੇ ’ਚ ਜ਼ਖਮੀ ਹੋਏ ਲੋਕਾਂ ਨੂੰ ਪਹਿਲਾਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲਿਆਂਦਾ ਗਿਆ, ਜਿਥੋਂ ਉਨ੍ਹਾਂ ਨੂੰ ਦੂਜੇ ਹਸਪਤਾਲਾਂ ਲਈ ਰੈਫਰ ਕੀਤਾ ਗਿਆ। ਮ੍ਰਿਤਕ ਬਜ਼ੁਰਗ ਜਨਾਨੀ ਦੀ ਸ਼ਨਾਖਤ ਨਹੀਂ ਹੋ ਸਕੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!
ਮ੍ਰਿਤਕਾ ਸੁਰਿੰਦਰ ਕੌਰ ਦੇ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਸੁਰਿੰਦਰ ਕੌਰ ਸਵੇਰੇ ਦਵਾਈ ਲੈਣ ਲਈ ਜਲੰਧਰ ਗਏ ਸੀ। ਦਵਾਈ ਲੈਣ ਤੋਂ ਬਾਅਦ ਉਹ ਵਾਪਿਸ ਪਿੰਡ ਆ ਰਹੀ ਸੀ ਕਿ ਬਾਬਾ ਬਕਾਲਾ ਸਾਹਿਬ ਐਕਸੀਡੈਂਟ ਹੋਣ ਨਾਲ ਉਸਦੀ ਮਾਤਾ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਉਨ੍ਹਾਂ ਨੂੰ ਕਿਸੇ ਗਰੁੱਪ ਰਾਹੀਂ ਪਤਾ ਚੱਲਿਆ ਕਿ ਉਸ ਦੀ ਮਾਤਾ ਦਾ ਐਕਸੀਡੈਂਟ ਹੋ ਗਿਆ ਹੈ। ਸਿਵਲ ਹਸਪਤਾਲ ਆਉਣ ’ਤੇ ਡਾਕਟਰ ਕੋਲੋਂ ਪਤਾ ਚੱਲਿਆ ਕਿ ਉਸਦੀ ਮਾਤਾ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ
ਗੱਲਬਾਤ ਦੌਰਾਨ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ ਚਾਰ ਵਜੇ ਬਾਬਾ ਬਕਾਲਾ ਸਾਹਿਬ ਬੱਸ ਸਟੈਂਡ ’ਤੇ ਇੱਕ ਚੋਕਰ ਨਾਲ ਭਰਿਆ ਹੋਇਆ ਟਰੱਕ ਫਾਜ਼ਿਲਕਾ ਵਲੋਂ ਆ ਰਿਹਾ ਸੀ। ਬਾਬਾ ਬਕਾਲਾ ਸਾਹਿਬ ਬੱਸ ਅੱਡੇ ਨੇੜੇ ਦੋ ਜਨਾਨੀਆਂ, ਜਿਸ ’ਚ ਸੁਰਿੰਦਰ ਕੌਰ ਪਤਨੀ ਦੇਸਾ ਸਿੰਘ ਵਾਸੀ ਜਮਾਲਪੁਰ ਅਤੇ ਹਰਪ੍ਰੀਤ ਕੌਰ ਪਤਨੀ ਜਸਪਿੰਦਰ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜੋ ਜ਼ਖ਼ਮੀ ਹੋਈਆਂ ਸਨ ਅਤੇ ਹਸਪਤਾਲ ਲਿਜਾਣ ’ਤੇ ਉਨ੍ਹਾਂ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਦੁਬਈ ’ਚ ਰਹਿੰਦੇ ਪ੍ਰੇਮੀ ਦੀ ਬੇਵਫ਼ਾਈ ਤੋਂ ਦੁਖੀ ਪ੍ਰੇਮਿਕਾ ਨੇ ਲਿਆ ਫਾਹਾ, ਵੀਡੀਓ ਰਾਹੀਂ ਕਰਦਾ ਸੀ ਤੰਗ (ਵੀਡੀਓ)
ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਜਨਾਨੀਆਂ ਬੱਸ ਸਟੇਂਡ ’ਤੇ ਖੜੀਆਂ ਸਨ ਕਿ ਇਸ ਦੌਰਾਨ ਟਰੱਕ ਚਾਲਕ ਦਾ ਸੰਤੁਲਨ ਵਿਗੜ ਜਾਣ ਕਾਰਣ ਸਵਾਰੀਆਂ ’ਤੇ ਜਾ ਚੜਿਆ। ਟਰੱਕ ਚਾਲਕ ਡਰਾਈਵਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਨਾਨੀਆਂ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਮੋਰਚਰੀ ਵਿੱਚ ਰੱਖਿਆ ਗਿਆ ਹੈ, ਜੋ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ।
ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ : ਅਣਪਛਾਤੇ ਲੋਕਾਂ ਨੇ ਗੋਲੀਆਂ ਨਾਲ ਭੁੰਨਿਆ ਇਕ ਵਿਅਕਤੀ