ਪੰਜਾਬੀ ਗੱਭਰੂ ਨੇ ਵਧਾਇਆ ਦੇਸ਼ ਦਾ ਮਾਣ, USA ਪੁਲਸ ''ਚ ਹੋਇਆ ਭਰਤੀ

Sunday, Dec 29, 2019 - 01:55 PM (IST)

ਪੰਜਾਬੀ ਗੱਭਰੂ ਨੇ ਵਧਾਇਆ ਦੇਸ਼ ਦਾ ਮਾਣ, USA ਪੁਲਸ ''ਚ ਹੋਇਆ ਭਰਤੀ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਜੱਲੂਵਾਲ ਦੇ ਜੰਮਪਲ ਸੁਖਦੀਪ ਸਿੰਘ ਢਿੱਲੋਂ ਪੁੱਤਰ ਹਕੀਕਤ ਸਿੰਘ ਦੇ ਯੂ. ਐੱਸ. ਏ. (ਅਮਰੀਕਾ) ਦੀ ਪੁਲਸ 'ਚ ਭਰਤੀ ਕੇ ਆਪਣੇ ਪਿੰਡ ਸਮੇਤ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸੁਖਦੀਪ ਸਿੰਘ ਦੀ ਇਸ ਉਪਲੱਬਧੀ 'ਤੇ ਪੂਰੇ ਪਿੰਡ 'ਚ ਜਸ਼ਨ ਮਨਾਏ ਜਾ ਰਹੇ ਹਨ।

ਜਾਣਕਾਰੀ ਮੁਚਾਬਕ ਸੁਖਦੀਪ ਸਿੰਘ ਦੇ ਮਾਮਾ ਹਰਿੰਦਰ ਸਿੰਘ ਸੋਢੀ ਜੋ ਕਿ ਪੁਲਸ ਕਮਿਸ਼ਨਰ ਲੁਧਿਆਣਾ ਦੇ ਦਫਤਰ 'ਚ ਬਤੌਰ ਸਹਾਇਕ ਸਬ-ਇੰਸਪੈਕਟਰ ਵਜੋਂ ਡਿਊਟੀ ਨਿਭਾਅ ਰਹੇ ਹਨ। ਇਨ੍ਹਾਂ ਦੀ ਸੁਚੱਜੀ ਅਗਵਾਈ ਤੇ ਪ੍ਰੇਰਣਾ ਸਦਕਾ ਸੁਖਦੀਪ ਸਿੰਘ ਨੂੰ ਅਮਰੀਕਾ 'ਚ ਨੌਕਰੀ ਮਿਲੀ, ਜਿਸ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਪਿੰਡ ਵਾਸੀਆਂ ਨੇ ਪੰਜਾਬ ਤੇ ਪੰਜਾਬੀਅਤ ਦਾ ਨਾਂ ਰੌਸ਼ਨ ਕਰਨ ਵਾਲੇ ਨੂੰ ਵਧਾਈ ਸੰਦੇਸ਼ ਭੇਜਿਆ ਹੈ।


author

Baljeet Kaur

Content Editor

Related News