8 ਸਾਲਾ ਬੱਚੇ ਦੀ ਸੂਏ ''ਚ ਡੁੱਬਣ ਕਾਰਣ ਮੌਤ

Thursday, Jun 20, 2019 - 09:44 AM (IST)

8 ਸਾਲਾ ਬੱਚੇ ਦੀ ਸੂਏ ''ਚ ਡੁੱਬਣ ਕਾਰਣ ਮੌਤ

ਬਾਬਾ ਬਕਾਲਾ ਸਾਹਿਬ (ਅਠੌਲ਼ਾ) : ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਠੱਠੀਆਂ ਵਿਖੇ 8 ਸਾਲਾ ਬੱਚੇ ਦੀ ਸੁਏ ਵਿਚ ਡੁੱਬ ਜਾਣ ਕਾਰਣ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਸ ਸਬੰਧੀ ਬਲਵਿੰਦਰ ਸਿੰਘ ਠੱਠੀਆਂ ਪ੍ਰਧਾਨ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਤਹਿਸੀਲ ਬਾਬਾ ਬਕਾਲਾ ਸਾਹਿਬ ਅਤੇ ਲਖਵਿੰਦਰ ਸਿੰਘ ਠੱਠੀਆਂ ਪ੍ਰਧਾਨ ਭਗਵਾਨ ਵਾਲਮੀਕ ਸੰਘਰਸ਼ ਦਲ ਨੇ ਦੱਸਿਆ ਕਿ ਸਾਡਾ 8 ਸਾਲ ਦਾ ਭਤੀਜਾ ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ, ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ, ਠੱਠੀਆਂ ਵਿਚ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ, ਬੱਚਿਆਂ ਨਾਲ ਖੇਡਦੇ-ਖੇਡਦੇ ਚੱਪਲ ਪਾਣੀ ਵਿਚ ਡਿੱਗ ਗਈ। ਇਸ ਦੌਰਾਨ ਜਦੋਂ ਉਹ ਸੂਏ 'ਚੋਂ ਚੱਪਲ ਕੱਢਣ ਤਾਂ ਅਚਾਨਕ ਉਸ ਦੇ 'ਚ ਡੁੱਬ ਗਿਆ, ਜਿਸ ਕਾਰਣ ਉਸਦੀ ਮੌਤ ਹੋ ਗਈ।


author

Baljeet Kaur

Content Editor

Related News