ਬਾਬਾ ਬਕਾਲਾ ਸਾਹਿਬ ''ਚ ਕੋਰੋਨਾ ਦਾ ਕਹਿਰ, 7 ਸਿਹਤ ਕਾਮਿਆ ਸਮੇਤ 11 ਪਾਜ਼ੇਟਿਵ

Tuesday, Sep 01, 2020 - 05:15 PM (IST)

ਬਾਬਾ ਬਕਾਲਾ ਸਾਹਿਬ ''ਚ ਕੋਰੋਨਾ ਦਾ ਕਹਿਰ, 7 ਸਿਹਤ ਕਾਮਿਆ ਸਮੇਤ 11 ਪਾਜ਼ੇਟਿਵ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਪੰਜਾਬ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਨਵੇਂ ਮਾਮਲੇ ਬਾਬਾ ਬਕਾਲਾ ਸਾਹਿਬ ਤੋਂ ਸਾਹਮਣੇ ਆਏ ਹਨ, ਜਿਥੇ ਅੱਜ 7 ਸਿਹਤ ਕਾਮਿਆਂ ਸਮੇਤ 11 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। 

ਇਹ ਵੀ ਪੜ੍ਹੋ : ਸੰਨੀ ਦਿਓਲ ਹਲਕੇ ਦੇ ਸਰਵਪੱਖੀ ਵਿਕਾਸ ਲਈ ਨਿਤਿਨ ਗਡਕਰੀ ਨੂੰ ਮਿਲੇ, ਕੀਤੀਆਂ ਇਹ ਖ਼ਾਸ ਮੰਗਾਂ

ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ 'ਚ ਦੀਆਂ ਤਿੰਨ ਸਟਾਫ਼ ਨਰਸਾਂ, 2 ਸਵੀਪਰ, ਇਕ ਲੈਬ ਟੈਕਨੀਸ਼ੀਅਨ, ਇਕ ਕੰਪਿਊਟਰ ਓਪਰੇਟਰ ਪਾਜ਼ੇਟਿਵ ਪਾਏ ਗਏ ਹਨ, ਜਿਸ ਕਾਰਨ ਹਸਪਤਾਲ ਦੇ ਸਮੁੱਚੇ ਸਟਾਫ਼ 'ਚ ਤੜਥੱਲੀ ਮਚ ਗਈ ਹੈ।   ਇਸ ਤੋਂ ਇਲਾਵਾ ਕਸਬਾ ਬਿਆਸ ਨਜ਼ਦੀਕ ਪੈਂਦੇ ਸਾਵਨ ਸਿੰਘ ਨਗਰ ਵਿਖੇ ਵੀ ਦੋ ਮਰਦ ਤੇ ਦੋ ਜਨਾਨੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਕੌਮਾਂਤਰੀ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇ 'ਚ ਲੱਗਦੇ ਭਰਾ ਨੇ ਵੀ ਤੋੜਿਆ ਦਮ


author

Baljeet Kaur

Content Editor

Related News