ਸੁਖਬੀਰ ਤੇ ਹਰਸਿਮਰਤ ਬਾਦਲ ਦੀ ਬਾਬਾ ਬਕਾਲਾ ਜੋੜ ਮੇਲੇ 'ਚ ਗੈਰ-ਹਾਜ਼ਰੀ 'ਤੇ ਪਰਮਿੰਦਰ ਬਰਾੜ ਨੇ ਚੁੱਕੇ ਸਵਾਲ

Friday, Aug 12, 2022 - 10:08 PM (IST)

ਸੁਖਬੀਰ ਤੇ ਹਰਸਿਮਰਤ ਬਾਦਲ ਦੀ ਬਾਬਾ ਬਕਾਲਾ ਜੋੜ ਮੇਲੇ 'ਚ ਗੈਰ-ਹਾਜ਼ਰੀ 'ਤੇ ਪਰਮਿੰਦਰ ਬਰਾੜ ਨੇ ਚੁੱਕੇ ਸਵਾਲ

ਬਾਬਾ ਬਕਾਲਾ ਸਾਹਿਬ : ਪੰਜਾਬ ਦੇ ਭਾਜਪਾ ਆਗੂ ਪਰਮਿੰਦਰ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ 'ਤੇ ਟਵੀਟ ਕਰਕੇ ਨਿਸ਼ਾਨੇ ਵਿੰਨ੍ਹੇ ਹਨ। ਭਾਜਪਾ ਆਗੂ ਬਰਾੜ ਨੇ ਕਿਹਾ ਕਿ ਹਾਲਾਤ ਨੇ ਮੌਕਾਪ੍ਰਸਤਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਜੋੜ ਮੇਲੇ 'ਚੋਂ ਅਕਾਲੀ ਆਗੂਆਂ ਦੀ ਗੈਰਹਾਜ਼ਰੀ ਨੇ ਉਨ੍ਹਾਂ ਦਾ ਮੌਕਾਪ੍ਰਸਤੀ ਵਾਲਾ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਪੰਥਕ ਹੋਣ ਦਾ ਕੀਤਾ ਗਿਆ ਦਾਅਵਾ ਕੀ ਸਿਰਫ ਡਰਾਮਾ ਹੈ ਜਾਂ ਇਨ੍ਹਾਂ ਦੋਵਾਂ ਨੇ ਲੋਕ ਰੋਹ ਦੇ ਡਰੋਂ ਬਾਬਾ ਬਕਾਲਾ ਸਾਹਿਬ ਜਾਣਾ ਛੱਡ ਦਿੱਤਾ ਹੈ?

PunjabKesari

ਖ਼ਬਰ ਇਹ ਵੀ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚੋਂ ਮਿਲੀ ਬੱਚੀ ਦੀ ਲਾਸ਼ ਤਾਂ ਉਥੇ ਪੰਜਾਬ ਰਿਹਾ ਬੰਦ, ਪੜ੍ਹੋ TOP 10

ਜ਼ਿਕਰਯੋਗ ਹੈ ਕਿ ਰੱਖੜ ਪੁੰਨਿਆ ਮੇਲੇ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ 'ਚ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ 'ਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹਾਜ਼ਰ ਨਹੀਂ ਹੋਏ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News