ਬੀ. ਐੱਸ. ਐੱਫ. ਦੀ ਕੰਪਨੀ ਪੁੱਜੀ ਤਪਾ, ਪੁਲਸ ਪੂਰੀ ਤਰ੍ਹਾਂ ਨਾਲ ਚੌਕਸ

08/22/2017 1:38:26 AM

ਤਪਾ ਮੰਡੀ,   (ਸ਼ਾਮ, ਗਰਗ)-   ਤਪਾ ਪੁਲਸ ਦੇ ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਨੇ ਦੱਸਿਆ ਕਿ ਡੇਰਾ ਪ੍ਰਮੁੱਖ ਦੀ ਸੀ. ਬੀ. ਆਈ. ਦੀ ਅਦਾਲਤ ਵੱਲੋਂ ਨਿੱਜੀ ਤੌਰ 'ਤੇ ਸੁਣਵਾਈ ਕਰ ਕੇ ਫੈਸਲਾ ਕਰਨ ਲਈ 25 ਅਗਸਤ ਦੀ ਮਿਤੀ ਤੈਅ ਕੀਤੀ ਹੋਈ ਹੈ। ਇਸ ਪੇਸ਼ੀ ਨੂੰ ਲੈ ਕੇ ਸ਼ਹਿਰ 'ਚ ਹਾਈ ਐਲਰਟ ਕਰ ਦਿੱਤਾ ਹੈ ਅਤੇ ਬੀ. ਐੱਸ. ਐੱਫ. ਦੀ ਇਕ ਕੰਪਨੀ ਅਗਰਵਾਲ ਧਰਮਸ਼ਾਲਾ ਤਪਾ 'ਚ ਪੁੱਜ ਗਈ ਹੈ। 
ਉਨ੍ਹਾਂ ਦੱਸਿਆ ਕਿ ਅਜੇ ਬੀ. ਐੱਸ. ਐੱਫ. ਦੇ ਪੁੱਜੇ ਮੁਲਾਜ਼ਮਾਂ ਲਈ ਰਿਹਾਇਸ਼ ਦੇ ਪ੍ਰਬੰਧ ਨਹੀਂ ਹੋਏ। ਪ੍ਰਬੰਧ ਹੋਣ ਉਪਰੰਤ ਇਨ੍ਹਾਂ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਇਲਾਕੇ ਦੀਆਂ ਡਿਊਟੀਆਂ 'ਤੇ ਤਾਇਨਾਤ ਕਰ ਦਿੱਤਾ ਜਾਵੇਗਾ, ਡਿਊਟੀ ਸਮੇਂ ਪੰਜਾਬ ਪੁਲਸ ਦੇ ਕਰਮਚਾਰੀ ਵੀ ਹਾਜ਼ਰ ਰਹਿਣਗੇ। 
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ 'ਤੇ ਅਜਿਹੀ ਕਿਸੇ ਵੀ ਫ਼ੋਟੋ, ਮੂਵੀ, ਗੀਤ ਜਾਂ ਸੰਦੇਸ਼ ਵਾਇਰਲ ਨਾ ਕਰਨ ਜਿਸ ਨਾਲ ਲੋਕਾਂ ਦੀ ਭਾਵਨਾ ਨੂੰ ਠੇਸ ਪੁੱਜੇ। ਉਨ੍ਹਾਂ ਕਿਹਾ ਕਿ ਪੁਲਸ ਪੂਰੀ ਤਰ੍ਹਾਂ ਚੌਕਸ ਹੈ, ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ। ਇਸ ਮੌਕੇ ਸਿਟੀ ਇੰਚਾਰਜ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।  


Related News