ਅਾਜ਼ਾਦੀ ਦਿਹਾੜੇ ਸਬੰਧੀ ਸਟੇਸ਼ਨ ’ਤੇ ਕੀਤੀ ਚੈਕਿੰਗ
Wednesday, Aug 15, 2018 - 02:26 AM (IST)
ਰੂਪਨਗਰ, (ਕੈਲਾਸ਼)- ਅਾਜ਼ਾਦੀ ਦਿਹਾੜੇ ਮੌਕੇ ਰੂਪਨਗਰ ’ਚ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਅੱਜ ਸਥਾਨਕ ਰੇਲਵੇ ਸਟੇਸ਼ਨ ’ਤੇ ਗੌਰਮਿੰਟ ਰੇਲਵੇ ਪੁਲਸ, ਰੇਲਵੇ ਪੁਲਸ ਫੋਰਸ ਅਤੇ ਪੰਜਾਬ ਪੁਲਸ ਦੀ ਡੌਗ ਸਕੁਐੱਡ ਟੀਮ ਵੱਲੋਂ ਬਾਰੀਕੀ ਨਾਲ ਚੈਕਿੰਗ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਅੱਜ ਜੁਆਇੰਟ ਚੈਕਿੰਗ ਦੌਰਾਨ ਯਾਤਰੀਆਂ ਅਤੇ ਉਨ੍ਹਾਂ ਦੇ ਸਾਮਾਨ, ਪਾਰਕਿੰਗ ਸਥਾਨ ’ਤੇ ਖ਼ਡ਼੍ਹੇ ਵਾਹਨ, ਸਟੇਸ਼ਨ ਤੇ ਮਹੱਤਵਪੂਰਨ ਸਥਾਨਾਂ ਦੀ ਚੈਕਿੰਗ ਕੀਤੀ ਗਈ। ਸਟੇਸ਼ਨ ’ਤੇ ਪਾਰਕ ਕੀਤੇ ਗਏ ਬੰਦ ਖਡ਼੍ਹੇ ਵਾਹਨਾਂ ਦੀ ਚੈਕਿੰਗ ਲਈ ਸਪੈਸ਼ਲ ਡੌਗ ਸਕੁਐੱਡ ਦੀ ਟੀਮ ਦੀ ਸਹਾਇਤਾ ਲਈ ਗਈ। ਇਸ ਸਮੇਂ ਸੁਗਰੀਵ ਚੰਦ ਨਾਲ ਆਰ.ਪੀ.ਐੱਫ. ਦੇ ਇੰਚਾਰਜ ਬਲਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਵੀ ਮੌਜੂਦ ਸੀ।