ਆਯੂਸ਼ਮਾਨ ਭਾਰਤੀ ਸੰਸਥਾ ਦਾ ਇਕ ਵਫ਼ਦ ਸ਼੍ਰੀ ਮਤੀ ਕਪਿਲ ਚੌਧਰੀ ਨੂੰ ਮਿਲਿਆ

Wednesday, Jan 31, 2018 - 02:06 PM (IST)

ਆਯੂਸ਼ਮਾਨ ਭਾਰਤੀ ਸੰਸਥਾ ਦਾ ਇਕ ਵਫ਼ਦ ਸ਼੍ਰੀ ਮਤੀ ਕਪਿਲ ਚੌਧਰੀ ਨੂੰ ਮਿਲਿਆ


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਰਕਾਰੀ ਤੰਤਰ ਵਿਚ ਕਈ ਨੌਜਵਾਨ ਚੰਗੇ ਪੜੇ-ਲਿਖੇ ਹਨ, ਜਿਨ੍ਹਾਂ ਨੂੰ ਠੇਕੇ 'ਤੇ ਭਰਤੀ ਕੀਤਾ ਜਾਂਦਾ ਹੈ। ਇਨ੍ਹਾਂ ਨੌਜਵਾਨਾਂ ਨੂੰ ਘੱਟ ਤਨਖਾਹਾਂ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੋਸ਼ਣ ਕਰਨ ਦੀ ਇਸ ਕੁਪ੍ਰਥਾ ਨਾਲ ਸਿਰਫ਼ ਪੰਜਾਬ ਰਾਜ ਹੀ ਨਹੀਂ ਜੂਝ ਰਿਹਾ ਬਲਕਿ ਪੂਰਾ ਦੇਸ਼ ਇਸ ਬੀਮਾਰੀ ਦਾ ਸ਼ਿਕਾਰ ਹੈ। ਸਿਹਤ ਵਿਭਾਗ ਵਿਚ ਰਾਸ਼ਟਰੀ ਸਿਹਤ ਮਿਸ਼ਨ ਅਧੀਂਨ ਪਿਛਲੇ ਲੰਬੇ ਅਰਸੇ ਤੋਂ ਨਿਗੂੰਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਮੁਲਾਜ਼ਮ ਆਪਣੀਆਂ ਸੇਵਾਵਾਂ ਨੂੰ ਸੂਬਾ ਸਰਕਾਰ ਤੋਂ ਰੈਗੁਲਰ ਕਰਾਉਂਣ ਦੀ ਜੱਦੋ-ਜਹਦ ਕਰ ਰਹੇ ਹਨ। ਆਏ ਦਿਨ ਇਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਪਣੀ ਇਸ ਆਵਾਜ਼ ਨੂੰ ਭਾਰਤ ਸਰਕਾਰ ਤੱਕ ਪਹੁੰਚਾਉਂਣ ਲਈ ਰਾਸ਼ਟਰੀ ਸਿਹਤ ਮਿਸ਼ਨ ਅਧੀਂਨ ਕੰਮ ਕਰ ਰਹੇ ਸਮੂਹ ਆਯੂਸ਼ ਡਾਕਟਰਾਂ ਦੀ ਸੰਸਥਾ ਆਯੂਸ਼ਮਾਨ ਇੰਡੀਆ ਦਾ ਇਕ ਵਫ਼ਦ ਨਵੀਂ ਦਿੱਲੀ ਗਿਆ। ਜਿਥੇ ਉਹ ਭਾਰਤ ਸਰਕਾਰ ਸ਼੍ਰੀ ਮਤੀ ਕਪਿਲ ਚੌਧਰੀ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲੇ। ਇਸ ਮੁਲਾਕਾਤ ਦੌਰਾਨ ਆਯੂਸ਼ਮਾਨ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਅਤੇ ਐੱਨ. ਆਰ. ਐੱਚ. ਐੱਮ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ.ਇੰਦਰਜੀਤ ਰਾਣਾ ਨੇ ਸਾਰੇ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਲਈ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਅਤੇ ਮਾਨਵੀ ਸੰਸਾਧਨ ਪੋਲਿਸੀ ਲਾਗੂ ਕਰਨ ਦਾ ਮੁੱਦਾ ਡਾਇਰੈਕਟਰ ਮੈਡਮ ਦੇ ਸਾਹਮਣੇ ਰੱਖਿਆ। ਇਸ ਮੌਕੇ ਉਨ੍ਹਾਂ ਨੇ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਅਗਲੀ ਮੀਟਿੰਗ ਵਿਚ ਇਸ ਮੁੱਦੇ 'ਤੇ ਰਾਜ ਸਰਕਾਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਮੀਟਿੰਗ 'ਚ ਡਾ.ਇੰਦਰਜੀਤ ਰਾਣਾ ਦੇ ਨਾਲ ਸੂਬਾ ਕਮੇਟੀ ਤੋਂ ਡਾ.ਰਾਕੇਸ਼ ਕੋਤਵਾਲ (ਜੰਮੂ-ਕਸ਼ਮੀਰ), ਡਾ.ਸ਼ਸਨਿਲੋ (ਮੇਘਾਲਯ) ਆਦਿ ਮੌਜੂਦ ਸਨ।


Related News