ਆਯੁਸ਼ਮਾਨ ਕਾਰਡ ਬਣਾਉਣ ਦੀ ਗੱਲ ਕਹਿ ਕੇ ਲੈ ਰਹੇ ਸਨ ਦਸਤਾਵੇਜ਼, ਲੋਕਾਂ ਨੇ ਕੀਤਾ ਹੰਗਾਮਾ

Wednesday, Apr 20, 2022 - 01:00 PM (IST)

ਆਯੁਸ਼ਮਾਨ ਕਾਰਡ ਬਣਾਉਣ ਦੀ ਗੱਲ ਕਹਿ ਕੇ ਲੈ ਰਹੇ ਸਨ ਦਸਤਾਵੇਜ਼, ਲੋਕਾਂ ਨੇ ਕੀਤਾ ਹੰਗਾਮਾ

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਿਚ ਕੁੱਝ ਲੋਕ ਆਯੁਸ਼ਮਾਨ ਕਾਰਡ ਬਣਾਏ ਜਾਣ ਨੂੰ ਲੈ ਕੇ ਲੋਕਾਂ ਤੋਂ ਆਧਾਰ ਕਾਰਡ, ਮੋਬਾਇਲ ਨੰਬਰ ਅਤੇ ਹੋਰ ਜਾਣਕਾਰੀਆਂ ਲੈ ਰਹੇ ਹਨ। ਇਸ ਗੱਲ ਨੂੰ ਲੈ ਕੇ ਮਲੋਆ ਵਿਚ ਲੋਕਾਂ ਨੇ ਐਤਵਾਰ ਨੂੰ ਹੰਗਾਮਾ ਕੀਤਾ ਅਤੇ ਉਨ੍ਹਾਂ ਲੋਕਾਂ ਨੂੰ ਘੇਰ ਲਿਆ। ਇਸ ਨੂੰ ਲੈ ਕੇ ਇਕ ਵੀਡੀਓ ਵੀ ਵਾਇਰਲ ਹੋਈ, ਜਿਸ ਵਿਚ ਇਕ ਵਿਅਕਤੀ ਆਪਣੀ ਗਲਤੀ ਮੰਨਦਾ ਵਿਖਾਇਆ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਝੂਠ ਬੋਲ ਕੇ ਉਨ੍ਹਾਂ ਨੇ ਕਈ ਲੋਕਾਂ ਦਾ ਡਾਟਾ ਇਕੱਠਾ ਕੀਤਾ ਹੈ, ਉਹ ਪੁਲਸ ਨੂੰ ਸ਼ਿਕਾਇਤ ਦੇਣਗੇ।

ਮਲੋਆ ਦੇ ਸਮਾਲ ਫਲੈਟਸ ਵਿਚ ਕੁੱਝ ਦਿਨਾਂ ਤੋਂ ਕੁੱਝ ਲੋਕ ਕੈਂਪ ਲਗਾ ਰਹੇ ਸਨ, ਜਿਨ੍ਹਾਂ ਵਿਚੋਂ ਇਕ ਵਿਅਕਤੀ ਕੋਲ ਮੋਹਾਲੀ ਦਾ ਕਾਮਨ ਸਰਵਿਸ ਸੈਂਟਰ (ਸੀ. ਐੱਸ. ਸੀ.) ਦਾ ਲਾਈਸੈਂਸ ਹੈ। ਲੋਕਾਂ ਨੂੰ ਇਹ ਕਹਿ ਕੇ ਇਕੱਠਾ ਕੀਤਾ ਗਿਆ ਕਿ ਆਯੁਸ਼ਮਾਨ ਕਾਰਡ ਬਣਾ ਰਹੇ ਹਨ। ਇਹ ਸੁਣ ਕੇ ਕਾਫ਼ੀ ਗਿਣਤੀ ਵਿਚ ਲੋਕ ਦਸਤਾਵੇਜ਼ ਲੈ ਕੇ ਪਹੁੰਚ ਗਏ ਅਤੇ ਲੋਕਾਂ ਤੋਂ ਆਧਾਰ ਕਾਰਡ, ਮੋਬਾਇਲ ਨੰਬਰ, ਫਿੰਗਰ ਪ੍ਰਿੰਟ ਅਤੇ ਹੋਰ ਦਸਤਾਵੇਜ਼ ਲਏ ਗਏ। ਇਹ ਕ੍ਰਮ ਕਈ ਦਿਨ ਚੱਲਦਾ ਰਿਹਾ। ਸੂਚਨਾ ਮਿਲਣ ’ਤੇ ਸਥਾਨਕ ਨੇਤਾ ਮੌਕੇ ’ਤੇ ਪੁੱਜੇ ਅਤੇ ਕੈਂਪ ਦਾ ਕਾਰਣ ਪੁੱਛਿਆ। ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਵਿਰੋਧ ਕੀਤਾ। 


 


author

Babita

Content Editor

Related News