ਆਯੂਸ਼ਮਾਨ ਕਾਰਡ ਦਾ ਲਾਭ ਲੈਣ ਵਾਲੇ ਲੋਕ ਦੇਣ ਧਿਆਨ, ਯੋਜਨਾ 'ਚ ਸ਼ਾਮਲ ਹੋਵੇਗਾ ਇਹ ਮਹਿੰਗਾ ਇਲਾਜ!

Thursday, May 09, 2024 - 11:14 AM (IST)

ਆਯੂਸ਼ਮਾਨ ਕਾਰਡ ਦਾ ਲਾਭ ਲੈਣ ਵਾਲੇ ਲੋਕ ਦੇਣ ਧਿਆਨ, ਯੋਜਨਾ 'ਚ ਸ਼ਾਮਲ ਹੋਵੇਗਾ ਇਹ ਮਹਿੰਗਾ ਇਲਾਜ!

ਚੰਡੀਗੜ੍ਹ (ਪਾਲ) : ਆਯੂਸ਼ਮਾਨ ਭਾਰਤ ਤਹਿਤ ਪੀ. ਜੀ. ਆਈ. ’ਚ ਕੈਂਸਰ ਵਰਗੀਆਂ ਕਈ ਬਿਮਾਰੀਆਂ ਦਾ ਇਲਾਜ ਹੋ ਰਿਹਾ ਹੈ। ਹੁਣ ਪੀ. ਜੀ. ਆਈ. ਅਪਲਾਸਟਿਕ ਐਨੀਮੀਆ ਨਾਮਕ ਬਿਮਾਰੀ ਨੂੰ ਵੀ ਆਯੂਸ਼ਮਾਨ ਭਾਰਤ ’ਚ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਹ ਰੇਅਰ ਬਲੱਡ ਡਿਸਆਰਡਰ ਹੈ। ਇਸ ਬਿਮਾਰੀ ’ਚ ਮਰੀਜ਼ ਦੇ ਸਰੀਰ ’ਚ ਖ਼ੂਨ ਬਣਨਾ ਬੰਦ ਹੋ ਜਾਂਦਾ ਹੈ। ਇਹ ਬਿਮਾਰੀ ਤਾਂ ਦੁਰਲੱਭ ਹੈ ਹੀ ਪਰ ਇਸ ਦਾ ਇਲਾਜ ਬਹੁਤ ਮਹਿੰਗਾ ਹੈ। ਹੁਣ ਪੀ. ਜੀ. ਆਈ. ਕਲੀਨੀਕਲ ਹੈਮੇਟੋਲੋਜੀ ਵਿਭਾਗ ਦੇ ਮੁਖੀ ਡਾ. ਪੰਕਜ ਮਲਹੋਤਰਾ ਅਨੁਸਾਰ ਸਰਕਾਰੀ ਹਸਪਤਾਲਾਂ ’ਚ ਇਸ ਬਿਮਾਰੀ ਦਾ ਇਲਾਜ 10 ਲੱਖ ਰੁਪਏ ਜਾਂ ਇਸ ਤੋਂ ਵੀ ਉੱਪਰ ਚਲਾ ਜਾਂਦਾ ਹੈ। ਹਾਲੇ ਕੇਂਦਰ ਸਰਕਾਰ ਦੀ ਆਯੂਸ਼ਮਾਨ ਯੋਜਨਾ ਦੇ ਪੈਨਲ ’ਚ ਪੀ. ਜੀ. ਆਈ. ਵੀ ਸ਼ਾਮਲ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਬਿਮਾਰੀ ਨੂੰ ਆਯੂਸ਼ਮਾਨ ਅਧੀਨ ਲਿਆਂਦਾ ਜਾ ਸਕੇ ਤਾਂ ਜੋ ਇਸ ਬਿਮਾਰੀ ਦੇ ਮਰੀਜ਼ ਇਲਾਜ ਕਰਵਾ ਸਕਣ।

ਇਹ ਵੀ ਪੜ੍ਹੋ : PSEB ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਰੀ-ਚੈਕਿੰਗ ਲਈ ਬੋਰਡ ਨੇ ਦਿੱਤਾ ਮੌਕਾ
ਆਯੂਸ਼ਮਾਨ ਯੋਜਨਾ ’ਚ ਆਏ ਤਾਂ ਅੱਧਾ ਖ਼ਰਚ ਹੋ ਜਾਵੇਗਾ ਘੱਟ
ਅਪਲਾਸਟਿਕ ਅਨੀਮੀਆ ਦਾ ਸਰਕਾਰੀ ਹਸਪਤਾਲ ’ਚ ਇਲਾਜ ਦਾ ਖ਼ਰਚਾ ਕਰੀਬ 10 ਲੱਖ ਰੁਪਏ ਹੈ। ਜੇਕਰ ਆਯੂਸ਼ਮਾਨ ਯੋਜਨਾ ਤਹਿਤ 5 ਲੱਖ ਰੁਪਏ ਵੀ ਮਦਦ ਹੋ ਜਾਂਦੀ ਹੈ ਤਾਂ ਮਰੀਜ਼ ਦਾ ਅੱਧਾ ਬੋਝ ਘਟ ਜਾਂਦਾ ਹੈ। ਇਸ ਬਿਮਾਰੀ ਦੇ ਕਾਰਨਾਂ ਦਾ ਅਜੇ ਤੱਕ ਮੈਡੀਕਲ ਸਾਇੰਸ ’ਚ ਪਤਾ ਨਹੀਂ ਲੱਗ ਸਕਿਆ। ਕਈ ਖੋਜਾਂ ’ਚ ਇਸ ਨੂੰ ਵਾਤਾਵਰਣ ਤੇ ਜੀਵਨ ਸ਼ੈਲੀ ਨਾਲ ਜੋੜਿਆ ਗਿਆ ਹੈ। 80 ਫ਼ੀਸਦੀ ਮਾਮਲਿਆਂ ’ਚ ਇਹੀ ਇਸ ਦੇ ਹੋਣ ਦਾ ਕਾਰਨ ਹੈ, ਜਦਕਿ 20 ਫ਼ੀਸਦੀ ਜੈਨੇਟਿਕਸ ਕਾਰਨ ਹੁੰਦਾ ਹੈ। ਇਸ ਬਿਮਾਰੀ ’ਚ ਮਰੀਜ਼ ਦੇ ਸਰੀਰ ’ਚ ਖ਼ੂਨ ਬਣਨਾ ਬੰਦ ਹੋ ਜਾਂਦਾ ਹੈ ਤੇ ਜਦੋਂ ਖ਼ੂਨ ਨਹੀਂ ਬਣਦਾ ਤਾਂ ਖ਼ੂਨ ਦੇ ਸੈੱਲ ਵੀ ਬਣਨੇ ਬੰਦ ਹੋ ਜਾਂਦੇ ਹਨ। ਮਰੀਜ਼ ਨੂੰ ਹਰ ਹਫ਼ਤੇ ਖ਼ੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ। ਬਿਮਾਰੀ ਦਾ ਇਲਾਜ ਵੀ ਬਹੁਤ ਮਹਿੰਗਾ ਹੁੰਦਾ ਹੈ। ਹਰ ਹਫ਼ਤੇ ਖ਼ੂਨ ਤੇ ਸੈੱਲ ਚੜ੍ਹਾਉਣਾ ਸੌਖਾ ਨਹੀਂ ਹੁੰਦਾ। ਇਸ ਬਿਮਾਰੀ ਦੇ ਇਲਾਜ ਲਈ ਕੁੱਝ ਥੈਰੇਪੀ ਹਨ ਪਰ ਉਹ ਕਾਫ਼ੀ ਮਹਿੰਗੀਆਂ ਹਨ। ਇਨ੍ਹਾਂ ਥੈਰੇਪੀਆਂ ’ਚ ਮਰੀਜ਼ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ। ਬੋਨ ਮੈਰੋ ਟ੍ਰਾਂਸਪਲਾਂਟ ਹੀ ਇਸ ਦਾ ਇੱਕੋ-ਇੱਕ ਇਲਾਜ ਹੈ।

ਇਹ ਵੀ ਪੜ੍ਹੋ : ਗਰਮੀ ਦੇ ਕਹਿਰ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਆਯੂਸ਼ਮਾਨ ਭਾਰਤ ਯੋਜਨਾ ’ਚ ਪਹਿਲੇ ਨੰਬਰ ’ਤੇ ਹੈ ਪੀ. ਜੀ. ਆਈ.
ਆਯੂਸ਼ਮਾਨ ਯੋਜਨਾ ਤਹਿਤ ਪੀ. ਜੀ. ਆਈ. ਦੇਸ਼ ਭਰ ’ਚ ਪਹਿਲਾ ਅਜਿਹਾ ਹਸਪਤਾਲ ਹੈ, ਜਿੱਥੇ ਸਭ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਪਿਛਲੇ ਸਾਲ ਇਸ ਯੋਜਨਾ ਤਹਿਤ ਇਕ ਲੱਖ ਲੋਕਾਂ ਨੂੰ ਇਹ ਸਹੂਲਤ ਦਿੱਤੀ ਗਈ ਸੀ। ਪੀ. ਜੀ. ਆਈ. ਦੇ ਡਾਇਰੈਕਟਰ ਕਈ ਮੌਕਿਆਂ ’ਤੇ ਕਹਿੰਦੇ ਰਹੇ ਹਨ ਕਿ ਉਹ ਪੀ. ਜੀ. ਆਈ. ਨੂੰ 2024 ’ਚ ਨੰਬਰ ਤੱਕ ਲਿਜਾਣਾ ਚਾਹੁੰਦੇ ਹਨ।
ਹਰ ਸਾਲ ਪੀ. ਜੀ. ਆਈ. ’ਚ ਆਉਂਦੇ ਹਨ 150 ਅਜਿਹੇ ਮਰੀਜ਼
ਪਿਛਲੇ ਮਹੀਨੇ ਪੀ. ਜੀ. ਆਈ. ਸਕੂਲ ਆਫ ਪਬਲਿਕ ਹੈਲਥ ਨੇ ਚੰਡੀਗੜ੍ਹ ’ਚ ਨਾਨ ਕਮਿਊਨੀਕੇਬਲ ਬਿਮਾਰੀਆਂ (ਐੱਨ. ਸੀ. ਡੀ.) ਦੀ ਰੋਕਥਾਮ ਲਈ ਸ਼ਹਿਰ ਦੀ ਪਹਿਲੀ ਐੱਨ. ਸੀ. ਡੀ. ਰਜਿਸਟਰੀ ਪੇਸ਼ ਕੀਤੀ ਸੀ। ਰਜਿਸਟਰੀ ’ਚ ਪਹਿਲੀ ਵਾਰ ਅਪਲਾਸਟਿਕ ਅਨੀਮੀਆ ਦੇ ਮਰੀਜ਼ ਚੰਡੀਗੜ੍ਹ ’ਚ ਰਜਿਸਟਰਡ ਹੋਏ ਹਨ। ਡੇਢ ਸਾਲ ਵਿਚ ਚੰਡੀਗੜ੍ਹ ’ਚ 14 ਮਰੀਜ਼ ਸਾਹਮਣੇ ਆਏ ਹਨ। ਪੀ. ਜੀ. ਆਈ. ’ਚ ਹਰ ਸਾਲ ਇਸ ਬਿਮਾਰੀ ਦੇ 150 ਦੇ ਕਰੀਬ ਮਰੀਜ਼ ਵੱਖ-ਵੱਖ ਰਾਜਾਂ ਤੋਂ ਆਉਂਦੇ ਹਨ। ਮਰੀਜ਼ਾਂ ਨੂੰ ਸ਼ੁਰੂਆਤੀ ਪੜਾਅ ਵਿਚ ਬਿਮਾਰੀ ਦਾ ਪਤਾ ਵੀ ਨਹੀਂ ਲੱਗਦਾ ਕਿਉਂਕਿ ਜ਼ਿਆਦਾਤਰ ਬਿਮਾਰੀਆਂ ’ਚ ਖ਼ੂਨ ਅਤੇ ਸੈੱਲ ਘਟ ਜਾਂਦੇ ਹਨ। ਅਜਿਹੀ ਸਥਿਤੀ ’ਚ ਬਿਮਾਰੀ ਦਾ ਪਤਾ ਲੱਗਣਾ ਵੀ ਆਪਣੇ ਆਪ ’ਚ ਇਕ ਵੱਡੀ ਚੁਣੌਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News