ਪਬਲਿਕ ਮੀਟਿੰਗ ''ਚ ਨਾਟਕ ਪੇਸ਼ ਕਰਕੇ ਨਸ਼ਿਆਂ ਖਿਲਾਫ ਲੋਕਾਂ ਨੂੰ ਕੀਤਾ ਜਾਗਰੂਕ
Saturday, Jul 21, 2018 - 08:59 PM (IST)
ਜਲੰਧਰ— ਬੁਟਾ ਪਿੰਡ 'ਚ ਡੀ.ਸੀ. ਵਰਿੰਦਰ ਸ਼ਰਮਾ, ਸੀ.ਪੀ. ਪੀ.ਕੇ ਸਿੰਨਹਾ ਤੇ ਡੀ.ਸੀ.ਪੀ. ਗੁਰਮੀਤ ਸਿੰਘ ਦੀ ਅਗਵਾਈ 'ਚ ਪਬਲਿਕ ਮੀਟਿੰਗ ਹੋਈ। ਇਸ ਮੀਟਿੰਗ 'ਚ ਨਾਟਕ ਪੇਸ਼ ਕਰਕੇ ਦਿਖਾਇਆ ਗਿਆ ਕਿ ਕਿਵੇਂ ਨੌਜਵਾਨ ਨਸ਼ੇ ਦੇ ਦਲਦਲ 'ਚ ਫੱਸਦੇ ਜਾ ਰਹੇ ਹਨ ਤੇ ਬਾਅਦ 'ਚ ਉਹ ਆਪਣੇ ਮਾਤਾ-ਪਿਤਾ ਨਾਲ ਨਸ਼ੇ ਦੇ ਪੈਸੇ ਨਾ ਮਿਲਣ 'ਤੇ ਉਨ੍ਹਾਂ ਦੀ ਹੱਤਿਆ ਕਰ ਦਿੰਦੇ ਹਨ। ਇਸ ਨਾਟਕ ਨੂੰ ਦੇਖ ਕੇ ਕਈ ਲੋਕ ਭਾਵੁਕ ਵੀ ਹੋਏ। ਇਸ ਮੀਟਿੰਗ 'ਚ ਖਾਸ ਗੱਲ ਇਹ ਸੀ ਕਿ ਮੀਟਿੰਗ 'ਚ ਉਹ ਤਿੰਨ ਨੌਜਵਾਨ ਵੀ ਸ਼ਾਮਲ ਸਨ ਜੋ ਨਸ਼ਾ ਛੱਡ ਕੇ ਹੁਣ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਐਨ.ਜੀ.ਓ. ਚਲਾ ਰਹੇ ਹਨ ਤੇ ਫ੍ਰੀ 'ਚ ਨਸ਼ਾ ਛੁਡਾਉਣ ਦਾ ਕੰਮ ਕਰ ਰਹੇ ਹਨ। ਡੀ.ਸੀ. ਸਣੇ ਸੀ.ਪੀ. ਨੇ ਉਨ੍ਹਾਂ ਨੌਜਵਾਨਾਂ ਨੂੰ ਵਧਾਈ ਵੀ ਦਿੱਤੀ। ਡੀ.ਸੀ. ਤੇ ਸੀ.ਪੀ. ਨੇ ਲੋਕਾਂ ਨੂੰ ਨਸ਼ੇ ਖਿਲਾਫ ਸ਼ੁਰੂ ਕੀਤੀ ਇਸ ਜੰਗ 'ਚ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਪੁਲਸ ਨੂੰ ਦੱਸਣ, ਨਾਲ ਹੀ ਨਸ਼ਾ ਵੇਚਣ ਵਾਲੇ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ।
