ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ-2022 ਨਾਲ ਸਨਮਾਨਤ
Thursday, May 19, 2022 - 11:57 AM (IST)
ਚੰਡੀਗੜ੍ਹ (ਅਸ਼ਵਨੀ) : ਵੱਖ-ਵੱਖ ਖੇਤਰਾਂ ’ਚ ਉਤਮਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਮੀਡੀਆ ਫੈੱਡਰੇਸ਼ਨ ਆਫ ਇੰਡੀਆ ਵਲੋਂ ਪ੍ਰੈੱਸ ਰਿਲੇਸ਼ਨਜ ਕੌਂਸਲ ਆਫ ਇੰਡੀਆ ਨਾਲ ਮਿਲ ਕੇ ਇੱਥੇ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ-2022 ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਈਮਾਨਦਾਰੀ ਅਤੇ ਮਿਹਨਤ ਹੀ ਜੀਵਨ ਵਿਚ ਸਫਲਤਾ ਹਾਸਲ ਕਰਨ ਦਾ ਇਕੋ-ਇਕ ਰਸਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਔਖੇ ਹਾਲਾਤ ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਜੋਕੇ ਦੌਰ ਵਿਚ ਮੀਡੀਆ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ।
ਐਵਾਰਡ ਪ੍ਰਾਪਤ ਕਰਨ ਵਾਲਿਆਂ ਵਿਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਵਧੀਕ ਡਾਇਰੈਕਟਰ ਡਾ. ਸੇਨੂੰ ਦੁੱਗਲ, , ਬਾਲੀਵੁੱਡ ਦੇ ਪਟਕਥਾ ਲੇਖਕ ਅਸੀਮ ਅਰੋੜਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ ਤੋਂ ਹਰਜੀਤ ਸਿੰਘ ਸੱਭਰਵਾਲ, ਅਗਾਂਹਵਧੂ ਕਿਸਾਨ ਤੇਜਿੰਦਰ ਪੂਨੀਆ, ਡਿਪਟੀ ਰਜਿਸਟਰਾਰ ਆਈ. ਕੇ. ਗੁਜਰਾਲ ਟੈਕਨੀਕਲ ਯੂਨੀਵਰਸਿਟੀ ਜਲੰਧਰ ਰਜਨੀਸ਼ ਕੇ. ਸ਼ਰਮਾ, ਚੀਫ਼ ਓਪਰੇਟਿੰਗ ਅਫ਼ਸਰ ਗੌਰਮਿੰਟ ਕਲੱਬ-ਬੈਸਟ ਕਲੱਬ ਕੈਟਰਰ ਸਤੀਸ਼ ਕੁਮਾਰ, ਡਾ. ਗੀਤਾ ਜੋਸ਼ੀ ਚੰਡੀਗੜ੍ਹ ਦੇ ਫੂਡ ਸੇਫਟੀ ਪ੍ਰਸ਼ਾਸਨ ਦੇ ਮੁਖੀ, ਡਾ. ਸੁਖਵਿੰਦਰ ਸਿੰਘ ਐਸੋਸੀਏਟ ਪ੍ਰੋਡਿਊਸਰ ਅਤੇ ਮੁਖੀ ਮਨੋਵਿਗਿਆਨ ਵਿਭਾਗ, ਪੀ. ਜੀ ਸਰਕਾਰੀ ਕਾਲਜ, ਸੈਕਟਰ-11, ਸੀ. ਚੰਡੀਗੜ੍ਹ, ਸੁਰੇਸ਼ ਚਾਹਲ, ਪੰਜਾਬੀ ਗਾਇਕ ਅਤੇ ਅਦਾਕਾਰਾ ਰਾਖੀ ਹੁੰਦਲ, ਪ੍ਰੋਫੈਸਰ ਅਤੇ ਡਾਇਰੈਕਟਰ, ਮੀਡੀਆ ਅਤੇ ਐਨੀਮੇਸ਼ਨ ਸਟੱਡੀਜ, ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਦੇ ਪ੍ਰੋਫੈਸਰ ਤ੍ਰਿਸ਼ੂ ਸ਼ਰਮਾ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਪੁਡੂਚੇਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਲੈਫਟੀਨੈਂਟ ਜਨਰਲ ਭੁਪਿੰਦਰ ਸਿੰਘ, ਖੇਤਰੀ ਪਾਸਪੋਰਟ ਅਫਸਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਿਬਾਸ ਕਬੀਰਾਜ ਆਈ. ਪੀ. ਐੱਸ, ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ, ਏ. ਡੀ. ਜੀ., ਪੀ. ਆਈ. ਬੀ. ਅਤੇ ਆਈ. ਆਈ. ਐੱਮ. ਸੀ. ਦਿੱਲੀ ਅਸ਼ੀਸ਼ ਗੋਇਲ ਆਈ. ਆਈ. ਐੱਸ., ਮੈਡੀਕਲ ਸੁਪਰਡੈਂਟ ਪੀ. ਜੀ. ਆਈ. ਡਾ. ਵਿਪਨ ਕੌਸ਼ਲ, ਐੱਮ. ਡੀ ਤ੍ਰਿਸ਼ਲਾ ਗਰੁੱਪ ਹਰੀਸ਼ ਗੁਪਤਾ, ਡਾਇਰੈਕਟਰ ਆਈ. ਆਈ. ਟੀ. ਰੋਪੜ ਪ੍ਰੋਫੈਸਰ ਰਾਜੀਵ ਆਹੂਜਾ, ਉਦਯੋਗ ਅਤੇ ਵਣਜ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ ਆਈ. ਏ. ਐੱਸ., ਯੂ. ਟੀ. ਚੰਡੀਗੜ੍ਹ ਦੇ ਐੱਸ. ਐੱਸ. ਪੀ. ਕੁਲਦੀਪ ਚਾਹਲ ਆਈ. ਪੀ. ਐੱਸ., ਦੁਰਗਾ ਦਾਸ ਫਾਊਂਡੇਸ਼ਨ ਦੇ ਡਾਇਰੈਕਟਰ ਅਤੁਲ ਖੰਨਾ ਸ਼ਾਮਲ ਹਨ। ਇਸ ਮੌਕੇ ਭਾਰਤੀ ਲੋਕ ਸੰਪਰਕ ਪ੍ਰੀਸ਼ਦ ਦੇ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਵਿਵੇਕ ਅੱਤਰੇ ਵੀ ਮੌਜੂਦ ਸਨ।