ਐਵਾਰਡ ਵਾਪਸੀ ਦੀ ਸ਼ੁਰੂਆਤ ਕਰਨ ਵਾਲੇ ਬਾਦਲ ਹੀ ਹੋ ਰਹੇ ਨੇ ਤਿੱਖੀਆਂ ਟਿੱਪਣੀਆਂ ਦਾ ਸ਼ਿਕਾਰ

Wednesday, Dec 09, 2020 - 10:49 AM (IST)

ਐਵਾਰਡ ਵਾਪਸੀ ਦੀ ਸ਼ੁਰੂਆਤ ਕਰਨ ਵਾਲੇ ਬਾਦਲ ਹੀ ਹੋ ਰਹੇ ਨੇ ਤਿੱਖੀਆਂ ਟਿੱਪਣੀਆਂ ਦਾ ਸ਼ਿਕਾਰ

ਬਾਘਾ ਪੁਰਾਣਾ (ਚਟਾਨੀ): ਕਿਸਾਨੀ ਮਸਲਿਆਂ 'ਤੇ ਰੋਸ ਜਤਾਉਣ ਲਈ ਐਵਾਰਡ ਵਾਪਸੀ ਦੀ ਲੱਗੀ ਦੌੜ 'ਚ ਬਾਕੀਆਂ ਤੋਂ ਇਲਾਵਾ ਰਾਜਨੀਤਕ ਲੋਕਾਂ ਦੇ ਇਸ ਦੌੜ 'ਚ ਪ੍ਰਵੇਸ਼ ਤੇ ਲੋਕਾਂ ਵਲੋਂ ਤਿੱਖੀਆਂ ਟਿੱਪਣੀਆਂ ਆ ਰਹੀਆਂ ਹਨ। ਐਵਾਰਡ ਵਾਪਸੀ ਦੀ ਸ਼ੁਰੂਆਤ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਲੋਕਾਂ ਦੀਆਂ ਟਿੱਪਣੀਆਂ ਦੇ ਸਭ ਤੋਂ ਵਧੇਰੇ ਸ਼ਿਕਾਰ ਹੁੰਦੇ ਦਿਖਾਈ ਦੇ ਰਹੇ ਹਨ ਜਦਕਿ ਸੁਖਦੇਵ ਸਿੰਘ ਢੀਂਡਸਾ ਅਤੇ ਹੋਰਨਾਂ ਅਨੇਕਾਂ ਲੋਕਾਂ ਵਲੋਂ ਪਿੱਠ ਥਾਪੜੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ: ਮਾਸੀ ਦੀ ਧੀ ਨਾਲ ਨੌਜਵਾਨ ਨੇ ਮਿਟਾਈ ਆਪਣੀ ਹਵਸ, ਹੋਈ ਗਰਭਵਤੀ

ਕਿਸਾਨਾਂ ਦੇ ਨਿਸ਼ਾਨੇ 'ਤੇ ਅਕਾਲੀ ਦਲ 
ਪ੍ਰਕਾਸ਼ ਸਿੰਘ ਬਾਦਲ ਦੀ ਸਭ ਤੋਂ ਵਧੇਰੇ ਆਲੋਚਨਾ ਇਸੇ ਕਰ ਕੇ ਹੀ ਹੋ ਰਹੀ ਹੈ ਕਿ ਅਕਾਲੀ ਦਲ ਐੱਨ. ਡੀ. ਏ. 'ਚ ਹਿੱਸੇਦਰਾ ਸੀ ਅਤੇ ਅਕਾਲੀ ਦਲ ਦੀ ਹਾਜ਼ਰੀ 'ਚ ਹੀ ਕਿਸਾਨ ਵਿਰੋਧੀ ਆਰਡੀਨੈਂਸ ਲਿਆਂਦੇ ਗਏ ਅਤੇ ਕਾਨੂੰਨ ਬਣਨ ਤੱਕ ਵੀ ਅਕਾਲੀ ਦਲ ਐੱਨ.ਡੀ.ਏ. ਦਾ ਹੀ ਹਿੱਸਾ ਸੀ। ਕਿਸਾਨਾਂ ਦੇ ਸਖ਼ਤ ਵਿਰੋਧ ਉਪਰੰਤ ਹੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਪਦ ਤੋਂ ਅਸਤੀਫ਼ਾ ਦਿੱਤਾ। ਕਿਸਾਨਾਂ ਦੇ ਨਿਸ਼ਾਨੇ 'ਤੇ ਮੁੱਖ ਤੌਰ 'ਤੇ ਅਕਾਲੀ ਦਲ ਹੀ ਹੈ ਅਤੇ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਸਭ ਕਿਸਾਨ ਅਕਾਲੀ ਦਲ ਨੂੰ ਹੀ ਮੰਨਦੇ ਆ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਨ ਨੂੰ ਵਾਪਸ ਕਰ ਕੇ ਭਾਵੇਂ ਸੂਬੇ ਦੀ ਕਿਸਾਨੀ ਅੰਦਰ ਪੈਰ ਧਰਨ ਲਈ ਹੰਭਲਾ ਮਾਰਿਆ ਗਿਆ ਹੈ ਪਰ ਸੂਬੇ ਦੀ ਕਿਸਾਨੀ ਅਤੇ ਹੋਰ ਨਾਨਕ ਨਾਮ ਲੇਵਾ ਸੰਗਤ ਨੇ ਬਾਦਲ ਪਰਿਵਾਰ ਉਪਰ ਨਿਸ਼ਾਨੇ ਸਾਧਦਿਆਂ ਤਰਕ ਦਿੱਤਾ ਹੈ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਮੋੜਨਾ ਹੀ ਹੈ ਤਾਂ ਉਹ ਆਪਣੀ ਆਰਬਿਟ ਬੱਸ ਕੰਪਨੀ, ਆਰਬਿਟ ਹੋਟਲ ਅਤੇ ਹਜ਼ਾਰਾਂ ਕਰੋੜਾਂ ਵਾਲੀ ਉਹ ਦੌਲਤ ਵਾਪਸ ਕਰਨ ਜਿਹੜੀ ਲੋਕਾਂ ਦੇ ਖੂਨ ਪਸੀਨੇ ਨੂੰ ਲੁੱਟ ਕੇ ਬਣਾਈ ਗਈ ਹੈ।

ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਹੱਤਿਆ ਦਾ ਮੁੱਖ ਦੋਸ਼ੀ ਗੈਂਗਸਟਰ ਸੁੱਖ ਭਿਖਾਰੀਵਾਲ ਦੁਬਈ ਤੋਂ ਗ੍ਰਿਫ਼ਤਾਰ!

ਪਦਮ ਵਿਭੂਸ਼ਣ ਵਾਪਸ ਕਰ ਕੇ ਬਾਦਲ ਪਰਿਵਾਰ ਸੁਰਖਰੂ ਨਹੀਂ ਹੋ ਸਕਦਾ
ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀਆਂ ਵੀਡੀਓਜ਼ 'ਚ ਤਾਂ ਉਕਤ ਤੋਂ ਇਲਾਵਾ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਚਿੱਟੇ ਕਾਰਣ ਮਾਰੇ ਮਾਵਾਂ ਦੇ ਪੁੱਤਾਂ ਦੀਆਂ ਜ਼ਿੰਦਗੀਆਂ ਅਤੇ ਬਹਿਬਲ ਕਲਾ ਵਿਚ ਮਾਰੇ ਗਏ ਨਿਰਦੋਸ਼ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਵਾਪਸ ਕਰਨ। ਲੋਕਾਂ ਕਿਹਾ ਕਿ ਕੇਵਲ ਪਦਮ ਵਿਭੂਸ਼ਣ ਵਾਪਸ ਕਰ ਕੇ ਬਾਦਲ ਪਰਿਵਾਰ ਸੁਰਖਰੂ ਨਹੀਂ ਹੋ ਸਕਦਾ। ਐਵਾਰਡ ਵਾਪਸੀ ਦੀ ਦੌੜ 'ਚ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਲੇਖਕਾਂ, ਬੁੱਧੀਜੀਵੀਆਂ, ਖਿਡਾਰੀਆਂ ਦੀ ਲੋਕਾਂ ਵਲੋਂ ਭਰਪੂਰ ਪਿੱਠ ਥਾਪੜੀ ਜਾ ਰਹੀ ਹੈ ਜਿੰਨਾਂ ਨੇ ਕਿਸਾਨੀ ਨੂੰ ਉਜਾੜਨ ਵਾਲੇ ਕਾਨੂੰਨਾਂ ਖ਼ਿਲਾਫ਼ ਆਪਣਾ ਰੋਸ ਦਰਜ ਕਰਵਾਇਆ ਹੈ।

ਨੋਟ— ਪ੍ਰਕਾਸ਼ ਸਿੰਘ ਬਾਦਲ ਵਲੋਂ ਵਾਪਸ ਕੀਤੇ ਗਏ ਐਵਾਰਡ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ, ਕਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Baljeet Kaur

Content Editor

Related News