ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਆ ਰਹੇ ਸ਼ਰਧਾਲੂਆਂ ਦਾ ਆਟੋ ਰਿਕਸ਼ਾ ਡਰੇਨ ’ਚ ਡਿੱਗਾ, 3 ਔਰਤਾਂ ਦੀ ਦਰਦਨਾਕ ਮੌਤ

Sunday, Aug 13, 2023 - 05:36 AM (IST)

ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਆ ਰਹੇ ਸ਼ਰਧਾਲੂਆਂ ਦਾ ਆਟੋ ਰਿਕਸ਼ਾ ਡਰੇਨ ’ਚ ਡਿੱਗਾ, 3 ਔਰਤਾਂ ਦੀ ਦਰਦਨਾਕ ਮੌਤ

ਪਾਤੜਾਂ (ਚੋਪੜਾ)-ਇਥੋਂ ਥੋੜ੍ਹੀ ਦੂਰ ਜਾਖਲ ਰੋਡ ’ਤੇ ਪਿੰਡ ਖਾਨੇਵਾਲ ਵਿਖੇ ਝੰਬੋ ਚੋਏ (ਡਰੇਨ) ’ਚ ਆਟੋ ਟੈਂਪੂ ਡਿੱਗਣ ਕਾਰਨ 3 ਔਰਤਾਂ ਦੀ ਮੌਤ ਹੋ ਗਈ ਅਤੇ 8 ਜਣੇ ਗੰਭੀਰ ਜ਼ਖ਼ਮੀ ਹੋ ਗਏ। ਪਾਤੜਾਂ ਹਸਪਤਾਲ ’ਚ ਜ਼ੇਰੇ ਇਲਾਜ ਅਮਰੋ ਦੇਵੀ ਪਤਨੀ ਮਹਿੰਦਰ ਅਤੇ ਬਿਮਲਾ ਪਤਨੀ ਜਗਦੀਸ਼ ਰਾਮ ਨੇ ਦੱਸਿਆ ਕਿ ਉਹ ਹਰਿਆਣਾ ਦੇ ਜਾਖਲ ਸ਼ਹਿਰ ਤੋਂ ਇਕ ਆਟੋ ਕਿਰਾਏ ’ਤੇ ਕਰ ਕੇ ਪਾਤੜਾਂ ਸ਼ਹਿਰ ਦੇ ਸ਼੍ਰੀ ਖਾਟੂ ਸ਼ਿਆਮ ਮੰਦਿਰ ’ਚ ਆ ਰਹੇ ਸੀ। ਜਦੋਂ ਉਹ ਪਿੰਡ ਖਾਂਨੇਵਾਲ ਨੇੜੇ ਝੰਬੋ ਡਰੇਨ ਕੋਲ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦੇਣ ’ਤੇ ਆਟੋ ਟੈਂਪੂ ਡਰੇਨ ’ਚ ਜਾ ਡਿੱਗਾ। ਆਟੋ ’ਚ ਸਵਾਰ ਸਾਰੀਆਂ ਹੀ ਔਰਤਾਂ ਅਤੇ ਚਾਲਕ ਜ਼ਖ਼ਮੀ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ’ਚ ਹੋ ਰਹੀਆਂ ਚੋਰੀਆਂ ਰੋਕਣ ਦੀ ਕਵਾਇਦ, ਸਿੱਖਿਆ ਵਿਭਾਗ ਨੇ ਲਿਆ ਅਹਿਮ ਫ਼ੈਸਲਾ

ਮੁੱਢਲਾ ਸਿਹਤ ਕੇਂਦਰ ਪਾਤੜਾਂ ਦੇ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਖ਼ਮੀਆਂ ’ਚੋਂ 35 ਸਾਲਾ ਰੇਣੂੰ ਸ਼ਰਮਾ ਪਤਨੀ ਮੋਨੂੰ ਸ਼ਰਮਾ, ਗੀਤਾ (55) ਪਤਨੀ ਸਤਪਾਲ ਅਤੇ ਕਮਲੇਸ਼ ਪਤਨੀ ਪਾਲਾ ਰਾਮ ਵਾਸੀ ਜਾਖਲ ਦੀ ਮੌਤ ਹੋ ਗਈ ਹੈ, ਜਦਕਿ ਗੰਭੀਰ ਰੂਪ ’ਚ ਜ਼ਖ਼ਮੀ ਲਵਪ੍ਰੀਤ ਪੁੱਤਰ ਰਾਮ ਚੰਦਰ, ਕ੍ਰਿਸ਼ਨਾ ਰਾਣੀ ਪਤਨੀ ਕੈਲਾਸ਼ ਚੰਦਰ ਅਤੇ ਇਕ 7 ਸਾਲਾ ਲੜਕੀ ਜਾਨਵੀ ਪੁੱਤਰੀ ਸੱਤਿਆਵਾਨ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ ਹੈ। ਕਰਨਜੀਤ ਕੌਰ ਪਤਨੀ ਜੋਗਿੰਦਰ ਸਿੰਘ, ਅਮਰੋ ਪਤਨੀ ਮਹਿੰਦਰ, ਬਿਮਲ ਪਤਨੀ ਜਗਦੀਸ਼ ਰਾਮ ਅਤੇ ਜੋਤੀ ਪਤਨੀ ਨਰਿੰਦਰ ਦਾ ਪਾਤੜਾਂ ਦੇ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਥਾਣੇਦਾਰ ਜੈ ਪ੍ਰਕਾਸ਼ ਨੇ ਦੱਸਿਆ ਕਿ ਹਾਦਸੇ ’ਚ ਜ਼ਖ਼ਮੀ ਬਿਮਲਾ ਰਾਣੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਮ੍ਰਿਤਕ ਔਰਤਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਜਾਇਸਵਾਲ ਤੇ ਗਿੱਲ ਦੇ ਸ਼ਾਨਦਾਰ ਅਰਧ ਸੈਂਕੜੇ, ਭਾਰਤ ਜਿੱਤਿਆ, ਸੀਰੀਜ਼ 2-2 ਨਾਲ ਕੀਤੀ ਬਰਾਬਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Manoj

Content Editor

Related News