ਜਦੋਂ ਜੱਜ ਨੇ ਕਿਹਾ, ''''ਬਦਨਸੀਬ ਨੇ ਅਜਿਹੇ ਜਾਨਵਰਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ''''
Saturday, Sep 01, 2018 - 09:03 AM (IST)

ਚੰਡੀਗੜ੍ਹ : ਬੀਤੇ ਸਾਲ 17 ਨਵੰਬਰ ਨੂੰ ਸੈਕਟਰ-53 ਦੇ ਜੰਗਲਾਂ 'ਚ 21 ਸਾਲਾ ਕੁੜੀ ਨਾਲ ਸਮੂਹਕ ਬਲਾਤਕਾਰ ਕਰਨ ਵਾਲੇ ਦੋਸ਼ੀ ਆਟੋ ਚਾਲਕ ਮੁਹੰਮਦ ਇਰਫਾਨ ਤੇ ਉਸ ਦੇ 2 ਸਾਥੀਆਂ ਮੁਹੰਮਦ ਗਰੀਬ ਤੇ ਕਿਸਮਤ ਅਲੀ ਨੂੰ ਸਾਰੀ ਜ਼ਿੰਦਗੀ ਜੇਲ 'ਚ ਕੱਟਣੀ ਪਵੇਗੀ। ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਪੂਨਮ ਆਰ ਜੋਸ਼ੀ ਦੀ ਅਦਾਲਤ ਨੇ ਤਿੰਨਾਂ ਨੂੰ ਆਖਰੀ ਸਾਹ ਤੱਕ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨਾਂ 'ਤੇ 2 ਲੱਖ, 5 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ ਹੈ। ਜੱਜ ਨੇ ਤਿੰਨਾਂ ਨੂੰ ਸਜ਼ਾ ਦੇਣ ਲਈ ਜੋ ਜੱਜਮੈਂਟ ਲਿਖੀ, ਉਸ 'ਚ ਸਖਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ।
ਜੱਜ ਨੇ ਲਿਖਿਆ, ''ਬਦਨਸੀਬ ਹਨ ਉਹ ਮਾਵਾਂ, ਜਿਨ੍ਹਾਂ ਨੇ ਅਜਿਹੇ ਜਾਨਵਰਾਂ ਨੂੰ ਜਨਮ ਦਿੱਤਾ ਤੇ ਆਪਣੇ ਸੀਨੇ ਨਾਲ ਲਾਇਆ। ਇਸ ਉਮੀਦ ਨਾਲ ਕਿ ਉਹ ਉਨ੍ਹਾਂ ਦਾ ਭਵਿੱਖ ਸੰਵਾਰਨਗੇ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਕਿਨ੍ਹਾਂ ਜਾਨਵਰਾਂ ਨੂੰ ਜਨਮ ਦਿੱਤਾ ਹੈ, ਜੋ ਸਿਰਫ ਉਨ੍ਹਾਂ ਦੇ ਪਰਿਵਾਰ ਹੀ ਨਹੀਂ, ਸਗੋਂ ਸਮਾਜ ਨੂੰ ਵੀ ਬਦਨਾਮ ਕਰਨਗੇ। ਜੱਜ ਨੇ ਲਿਖਿਆ ਕਿ ਸਿਟੀ ਪੀਸਫੁਲ ਹੁਣ ਅਨਸੇਫ ਹੋ ਚੁੱਕੀ ਹੈ, ਜਿੱਥੇ ਹਰ ਰੋਜ਼ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।