ਗੁਰਦਾਸਪੁਰ ਦੇ ਮੁੰਡੇ ਨੇ ਆਸਟ੍ਰੇਲੀਆ ’ਚ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਗੋਰੀ ਮੇਮ ਵੀ ਹੋਈ ਮੁਰੀਦ
Monday, Jun 28, 2021 - 10:43 PM (IST)
ਗੁਰਦਾਸਪੁਰ (ਸਰਬਜੀਤ)- ਗੁਰਦਾਸਪੁਰ ਨਿਵਾਸੀ ਨਵਦੀਪ ਸਿੰਘ ਨਿਊ ਸੰਤ ਨਗਰ ਗੁਰਦਾਸਪੁਰ ਜੋ ਕਿ ਪਰਥ (ਆਸਟ੍ਰੇਲੀਆ) ’ਚ ਰਹਿ ਰਿਹਾ ਹੈ ਨੇ ਆਸਟ੍ਰੇਲੀਆਂ ’ਚ ਇਕ ਗੋਰੀ ਮੇਮ ਦੀ ਸੋਨੇ ਦੀ ਵਾਲੀ ਵਾਪਸ ਕਰਕੇ ਜਿੱਥੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ, ਉੱਥੇ ਹੀ ਆਪਣੇ ਭਾਰਤ ,ਪੰਜਾਬ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਮਾਣ ਵੀ ਵਧਾਇਆ ਹੈ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਫੇਸਬੁੱਕ ’ਤੇ ਸ਼ੇਅਰ ਕੀਤੀ ਅਕਾਲੀ ਆਗੂ ਵਲੋਂ ਬਣਾਈ ਵੀਡੀਓ, ਨਿਸ਼ਾਨੇ ’ਤੇ ਮਨਪ੍ਰੀਤ ਬਾਦਲ
ਇਸ ਸਬੰਧੀ ਨਵਦੀਪ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਟੈਕਸੀ ਚਲਾਉਂਦਾ ਹੈ। ਉਕਤ ਨੇ ਦੱਸਿਆ ਕਿ ਉਸ ਦੀ ਗੱਡੀ ’ਚ ਆਸਟ੍ਰੇਲੀਆ ਦੀ ਵਸਨੀਕ ਨਿਊਲੀ ਨਾਮੀ ਔਰਤ ਸਫ਼ਰ ਕਰ ਰਹੀ ਸੀ ਤਾਂ ਉਸ ਨੇ ਵੇਖਿਆ ਕਿ ਉਸ ਦੇ ਕੰਨਾਂ ’ਚੋਂ ਇਕ ਸੋਨੇ ਦੀ ਵਾਲੀ ਜਿਸ ਦਾ ਵਜ਼ਨ 10 ਗ੍ਰਾਮ ਸੀ, ਗੁੰਮ ਹੋ ਗਈ। ਨਵਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਆ ਕੇ ਆਪਣੀ ਗੱਡੀ ਦੀ ਛਾਣਬੀਨ ਕੀਤੀ ਤਾਂ ਸੋਨੇ ਦੀ ਵਾਲੀ ਗੱਡੀ ’ਚੋਂ ਲੱਭ ਗਈ।
ਇਹ ਵੀ ਪੜ੍ਹੋ : ਫੇਸਬੁੱਕ ’ਤੇ ਗੁਰਦਾਸਪੁਰ ਦੇ ਮੁੰਡੇ ਨੂੰ ਦਿਲ ਦੇ ਬੈਠੀ ਪਾਕਿਸਤਾਨ ਦੀ ਕੁੜੀ, ਇੰਝ ਪਈਆਂ ਪਿਆਰ ਦੀਆਂ ਪੀਂਘਾਂ
ਇਸ ’ਤੇ ਉਸ ਨੇ ਉਕਤ ਗੋਰੀ ਮੇਮ ਨੂੰ ਫੋਨ ਰਾਹੀਂ ਸੂਚਿਤ ਕੀਤਾ। ਜਿਸ ’ਤੇ ਨਵਦੀਪ ਸਿੰਘ ਨੇ ਉਸ ਦੀ ਸੋਨੇ ਦੀ ਵਾਲੀ ਵਾਪਸ ਕਰਕੇ ਵਿਦੇਸ਼ ’ਚ ਵੀ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ। ਸੋਨੇ ਦੀ ਵਾਲੀ ਲੈਣ ਤੋਂ ਬਾਅਦ ਗੌਰੀ ਬੀਬੀ ਨੇ ਕਿਹਾ ਕਿ ਸੁਣਿਆ ਸੀ ਕਿ ਪੰਜਾਬ ਦੇ ਲੋਕ ਵਫ਼ਾਦਾਰ ਅਤੇ ਇਮਾਨਦਾਰ ਹਨ, ਅੱਜ ਇਸ ਦੀ ਮਿਸਾਲ ਨਵਦੀਪ ਨੇ ਸੋਨੇ ਦੀ ਵਾਲੀ ਵਾਪਸ ਕਰਕੇ ਪੇਸ਼ ਕਰ ਦਿੱਤੀ ਹੈ, ਜਿਸ ਦੀ ਭਾਰਤੀ ਕੀਮਤ 50 ਹਜ਼ਾਰ ਰੁਪਏ ਹੈ।
ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਦੇ ਕਾਂਗਰਸ ਛੱਡਣ ਦੀਆਂ ਅਟਕਲਾਂ ’ਤੇ ਕੈਪਟਨ ਨੇ ਲਗਾਇਆ ਵਿਰਾਮ, ਨਹੀਂ ਛੱਡਣਗੇ ਪਾਰਟੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?