ਆਸਟ੍ਰੇਲੀਆ ਨੇ ਕਾਮਿਆਂ ਲਈ ਬੰਦ ਕੀਤੇ ਦਰਵਾਜ਼ੇ, ਇਨ੍ਹਾਂ 216 ਕਿੱਤਿਆਂ ਨੂੰ ਨਹੀਂ ਮਿਲੇਗਾ ਵਰਕ ਵੀਜ਼ਾ (ਤਸਵੀਰਾਂ)

04/18/2017 5:17:33 PM

ਆਸਟ੍ਰੇਲੀਆ\ਜਲੰਧਰ : ਵਰਕ ਵੀਜ਼ਾ ''ਤੇ ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਬੁਰੀ ਖਬਰ ਹੈ। ਆਸਟ੍ਰੇਲੀਆ ਨੇ ਨਰਸਾਂ, ਟੀ. ਵੀ. ਐਂਕਰਾਂ, ਪਲੰਬਰਾਂ, ਮੈਡੀਸਨ ਸਪੈਸ਼ਲਿਸਟਾਂ ਸਮੇਤ 216 ਕਾਮਿਆਂ (ਪ੍ਰੋਫੈਸ਼ਨਲਾਂ) ਨੂੰ ਵਰਕ ਵੀਜ਼ਾ ਮੁਹੱਈਆ ਕਰਵਾਉਣ ਵਾਲੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਐਕਟ ਦੀ ਧਾਰਾ 457 ਨੂੰ ਰੱਦ ਕਰ ਦਿੱਤਾ ਹੈ। ਇਸ ਧਾਰਾ ਤਹਿਤ ਭਾਰਤ ਸਮੇਤ ਦੁਨੀਆ ਦੇ ਸਾਰੇ ਦੇਸ਼ਾਂ ਦੇ ਪ੍ਰੋਫੈਸ਼ਨਲ ਆਸਟ੍ਰੇਲੀਆ ਵਿਚ ਜਾ ਕੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਚਾਰ ਸਾਲ ਤੱਕ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ। ਆਸਟ੍ਰੇਲੀਆ ਵਿਚ ਚਾਰ ਸਾਲ ਕੰਮ ਕਰਨ ਦਾ ਤਜ਼ੁਰਬਾ ਹਾਸਲ ਕਰਨ ਤੋਂ ਬਾਅਦ ਇਹ ਕਾਮੇ ਆਸਟਰੇਲੀਆ ਵਿਚ ਪੱਕੇ ਹੋਣ ਦੀਆਂ ਅਰਜ਼ੀਆਂ ਲਗਾਉਂਦੇ ਹਨ ਪਰ ਅਗਲੇ ਸਾਲ ਮਾਰਚ ਤੋਂ ਬਾਅਦ 457 ਧਾਰਾ ਤਹਿਤ ਆਸਟਰੇਲੀਆ ਕੋਈ ਅਰਜ਼ੀ ਕਬੂਲ ਨਹੀਂ ਕਰੇਗਾ। ਹਾਲਾਂਕਿ ਮੌਜੂਦਾ ਸਮੇਂ ਵਿਚ ਆਸਟਰੇਲੀਆ ਵਿਚ 457 ਵੀਜ਼ਾ ''ਤੇ ਰਹਿ ਰਹੇ ਕਾਮਿਆਂ ਨੂੰ ਇਸ ਤਬਦੀਲੀ ਨਾਲ ਕੋਈ ਫਰਕ ਨਹੀਂ ਪਵੇਗਾ। ''ਜਗ ਬਾਣੀ'' ਤੁਹਾਨੂੰ ਉਨ੍ਹਾਂ ਸਾਰੇ ਪ੍ਰੋਫੈਸ਼ਨ ਦੀ ਲਿਸਟ ਦਿਖਾਉਣ ਜਾ ਰਿਹਾ ਹੈ ਜਿਹੜੇ 457 ਦੇ ਤਹਿਤ ਆਉਂਦੇ ਹਨ।
ਆਸਟਰੇਲੀਆ ਵਿਖੇ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਓਜ਼ੀਕੈਨ ਇਮੀਗ੍ਰੇਸ਼ਨ ਅਤੇ ਐਜੂਕੇਸ਼ਨ ਕੰਸਲਟੈਂਟ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਆਸਟਰੇਲੀਆ ਜਾਣ ਦੇ ਚਾਹਵਾਨ ਪ੍ਰੋਫੈਸ਼ਨਲ ਕਿਸੇ ਚੰਗੇ ਇਮੀਗ੍ਰੇਸ਼ਨ ਮਾਹਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਅਰਜ਼ੀ ਲਗਾਉਣ ਤਾਂ ਜੋ ਉਨ੍ਹਾਂ ਦੇ ਪੈਸੇ ਅਤੇ ਸਮਾਂ ਖਰਾਬ ਨਾ ਹੋਵੇ। ਆਮ ਤੌਰ ''ਤੇ ਇਸ ਵੀਜ਼ਾ ਤਹਿਤ ਅਰਜ਼ੀ ਲਗਾਉਣ ਵਾਲਿਆਂ ਨੂੰ ਪਹਿਲਾਂ ਅਸੈਸਮੈਂਟ ਕਰਵਾਉਣੀ ਪੈਂਦੀ ਹੈ ਅਤੇ ਇਸ ਕੰਮ ''ਤੇ ਕਾਫੀ ਖਰਚਾ ਆਉਂਦਾ ਹੈ। ਜੇਕਰ ਤੁਹਾਡੀ ਅਸੈਸਮੈਂਟ ਹੋ ਚੁੱਕੀ ਹੈ ਤਾਂ ਠੀਕ ਹੈ ਪਰ ਨਵੇਂ ਕੇਸ ਲਈ ਅਸੈਸਮੈਂਟ ਕਰਵਾਉਣ ਤੋਂ ਪਹਿਲਾਂ ਮਾਹਰ ਦੀ ਸਲਾਹ ਜ਼ਰੂਰ ਲੈ ਲਈ ਜਾਵੇ।


Gurminder Singh

Content Editor

Related News