ਆਸਟ੍ਰੇਲੀਆ ''ਚ ਵਾਇਰਲ ਹੋਏ ਸੀਰੀ ਦਾ ਦੇਖੋ ਪਹਿਲਾ ਇੰਟਰਵੀਊ (ਵੀਡੀਓ)

07/02/2019 12:11:01 PM

ਲੁਧਿਆਣਾ/ ਮੈਲਬੌਰਨ, (ਨਿਆਮੀਆਂ)— ਅੱਜ ਦੇ ਸਮੇਂ 'ਚ ਵਿਦੇਸ਼ ਜਾ ਕੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਤਕ ਨਹੀਂ ਕਰਦੇ ਪਰ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਆਪਣੇ ਸੀਰੀ ਬੱਗਾ ਸਿੰਘ ਨੂੰ ਆਸਟ੍ਰੇਲੀਆ ਸੱਦਿਆ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸੀਰੀ ਖੇਤਾਂ 'ਚ ਕੰਮ ਕਰਨ ਵਾਲੇ ਕਾਮੇ ਨੂੰ ਕਿਹਾ ਜਾਂਦਾ ਹੈ। ਇਸ ਵੱਖਰੇ ਉਪਰਾਲੇ ਦੀ ਵੀਡੀਓ ਦੇਸ਼-ਵਿਦੇਸ਼ 'ਚ ਕਾਫੀ ਵਾਇਰਲ ਹੋਈ ਅਤੇ ਸੀਰੀ ਬੱਗਾ ਸਿੰਘ ਤੇ ਉਨ੍ਹਾਂ ਨੂੰ ਆਸਟ੍ਰੇਲੀਆ ਸੱਦਣ ਵਾਲੇ ਪੰਜਾਬੀਆਂ ਦੀ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਨਿਆਮੀਆਂ ਨੇ ਖਾਸ ਇੰਟਰਵਿਊ ਲਈ।

ਲੁਧਿਆਣਾ ਦੇ ਪਿੰਡ ਬਿਲਾਸਪੁਰ 'ਚ ਰਹਿਣ ਵਾਲੇ ਬੱਗਾ ਸਿੰਘ ਅਮ੍ਰਿਤਪਾਲ ਸਿੰਘ ਬੱਬਾ ਦੇ ਪਰਿਵਾਰ ਨਾਲ ਪਿਛਲੇ 45 ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੇ ਇਕ ਦਿਨ ਬੱਬਾ ਨੂੰ ਕਿਹਾ ਕਿ ਉਹ ਵੀ ਆਸਟ੍ਰੇਲੀਆ ਦੇਖਣ ਦੇ ਚਾਹਵਾਨ ਹਨ। ਬੱਬਾ ਨੇ ਆਪਣੇ ਸਾਥੀ ਪੰਮੇ ਨਾਲ ਮਿਲ ਕੇ ਬੱਗਾ ਸਿੰਘ ਨੂੰ ਆਸਟ੍ਰੇਲੀਆ ਸੱਦਿਆ। ਬੱਗਾ ਸਿੰਘ ਨੇ ਦੱਸਿਆ ਕਿ ਜਦ ਤਕ ਉਨ੍ਹਾਂ ਦਾ ਆਸਟ੍ਰੇਲੀਆ ਆਉਣ ਦਾ ਕੰਮ ਨਹੀਂ ਬਣਿਆ ਤਦ ਤਕ ਲੋਕ ਉਨ੍ਹਾਂ ਨੂੰ ਬਹੁਤ ਟਿੱਚਰਾਂ ਕਰਦੇ ਸਨ, ਇਸੇ ਲਈ ਉਨ੍ਹਾਂ ਲੋਕਾਂ ਨੂੰ ਜਵਾਬ ਦੇਣ ਲਈ ਬੱਬਾ ਤੇ ਪੰਮੇ ਨੇ ਵੀਡੀਓ ਬਣਾ ਕੇ ਸਾਂਝੀ ਕੀਤੀ ਸੀ ਤੇ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ।


Related News