ਮੋਹਾਲੀ ਸਟੇਡੀਅਮ 'ਚ ਭਾਰਤ ਖ਼ਿਲਾਫ਼ ਆਸਟ੍ਰੇਲੀਆ ਦਾ ਪੱਲੜਾ ਭਾਰੀ, ਜਿੱਤੇ 5 'ਚੋਂ 4 ਮੈਚ
Friday, Sep 22, 2023 - 05:37 PM (IST)
ਮੋਹਾਲੀ (ਨਿਆਮੀਆਂ) : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਸ਼ੁੱਕਰਵਾਰ ਆਈ. ਐੱਸ. ਬਿੰਦਰਾ ਸਟੇਡੀਅਮ ਮੋਹਾਲੀ ’ਚ ਹੋਣ ਵਾਲੇ ਪਹਿਲੇ ਇਕ ਦਿਨਾ ਮੈਚ ’ਚ ਦੋਵੇਂ ਟੀਮਾਂ ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਪਰਖਣਗੀਆਂ। ਜੇਕਰ ਮੋਹਾਲੀ ਸਟੇਡੀਅਮ ਦੀ ਗੱਲ ਕਰੀਏ ਤਾਂ ਇੱਥੇ ਭਾਰਤ ਦਾ ਪ੍ਰਦਰਸ਼ਨ ਇੰਨਾ ਖਾਸ ਨਹੀਂ ਹੈ, ਜਦੋਂ ਕਿ ਆਸਟ੍ਰੇਲੀਆਈ ਖਿਡਾਰੀ ਇਸ ਮੈਦਾਨ ਨੂੰ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆ ਰਹੀਆਂ ਹਨ ਅਜਿਹੀਆਂ ਫ਼ੋਨ ਕਾਲਸ ਤਾਂ ਹੋ ਜਾਓ ਸਾਵਧਾਨ!
ਇਸ ਮੈਦਾਨ ’ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੁੱਲ 5 ਮੈਚ ਖੇਡੇ ਗਏ ਹਨ, ਜਿਨ੍ਹਾਂ ’ਚ ਆਸਟ੍ਰੇਲੀਆ ਨੇ 4 ਅਤੇ ਭਾਰਤ ਨੇ 1 ਮੈਚ ਜਿੱਤਿਆ ਹੈ। ਇੱਥੇ ਆਸਟ੍ਰੇਲੀਆਈ ਟੀਮ 3 ਵਾਰ ਟੀਚੇ ਦਾ ਪਿੱਛਾ ਕਰ ਕੇ ਜਿੱਤ ਚੁੱਕੀ ਹੈ।
ਆਸਟ੍ਰੇਲੀਆਈ ਟੀਮ ਨੇ ਇਸ ਸਾਲ ਫਰਵਰੀ-ਮਾਰਚ ਮਹੀਨੇ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰਾਨ 3 ਮੈਚਾਂ ਦੀ ਇਕ ਦਿਨਾ ਸੀਰੀਜ਼ ਖੇਡੀ ਗਈ, ਜਿਸ ’ਚ ਭਾਰਤ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਕੈਨੇਡਾ ਦੀ ਅੰਦਰੂਨੀ ਰਿਪੋਰਟ ’ਚ ਖਾਲਿਸਤਾਨ 5ਵਾਂ ਵੱਡਾ ਅੱਤਵਾਦੀ ਖ਼ਤਰਾ, ਇਸ ਦੇ ਬਾਵਜੂਦ ਵੋਟਾਂ ਲਈ ਖਾਲਿਸਤਾਨੀਆਂ ਦੀ ਗੋਦ ’ਚ ਬੈਠੇ ਟਰੂਡੋ
ਹੁਣ ਭਾਰਤ ਕੋਲ ਪਿਛਲੀ ਸੀਰੀਜ਼ ਦੀ ਹਾਰ ਦਾ ਬਦਲਾ ਲੈਣ ਦਾ ਪੂਰਾ ਮੌਕਾ ਹੈ। ਨਾਲ ਹੀ ਜੇਕਰ ਅਸੀਂ ਵਿਸ਼ਵ ਕੱਪ ਤੋਂ ਪਹਿਲਾਂ ਘਰੇਲੂ ਜ਼ਮੀਨ ’ਤੇ ਕਿਸੇ ਵੱਡੀ ਟੀਮ ਖਿਲਾਫ ਸੀਰੀਜ਼ ਜਿੱਤਦੇ ਹਾਂ ਤਾਂ ਆਤਮਵਿਸ਼ਵਾਸ ਹੋਰ ਵੀ ਵਧੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸ਼ੁੱਕਰਵਾਰ ਦੁਪਹਿਰ 1.30 ਵਜੇ ਤੋਂ ਮੈਚ ਖੇਡਿਆ ਜਾਵੇਗਾ।
ਪੀ. ਸੀ. ਏ. ਸਟੇਡੀਅਮ ਨੂੰ ਬੱਲੇਬਾਜ਼ਾਂ ਦਾ ਫਿਰਦੌਸ ਮੰਨਿਆ ਜਾਂਦਾ ਹੈ ਪਰ ਵਿਕਟਾਂ ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤੀ ਸਹਾਇਤਾ ਦੇਣ ਲਈ ਵੀ ਜਾਣੀਆਂ ਜਾਂਦੀਆਂ ਹਨ। ਜਿਵੇਂ-ਜਿਵੇਂ ਖੇਡ ਅੱਗੇ ਵਧੇਗੀ, ਸਪਿਨਰਾਂ ਨੂੰ ਵੀ ਮਦਦ ਮਿਲੇਗੀ। ਆਖਰੀ ਇਕ ਦਿਨਾ ਮੈਚ ’ਚ ਆਸਟ੍ਰੇਲੀਆ ਨੇ ਆਸਾਨੀ ਨਾਲ 359 ਦੌੜਾਂ ਦੇ ਸਕੋਰ ਦਾ ਪਿੱਛਾ ਕੀਤਾ ਸੀ। ਹਾਲਾਂਕਿ ਮੋਹਾਲੀ ਦਾ ਰਿਕਾਰਡ ਦੱਸਦਾ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਸਭ ਤੋਂ ਵੱਧ ਸਫਲਤਾ ਮਿਲੀ ਹੈ।
ਇਹ ਵੀ ਪੜ੍ਹੋ : ਪੰਜਾਬ ਆਰਟ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਐਡੀਸ਼ਨ ਵੱਲੋਂ ਵਾਤਾਵਰਨ ਤੇ ਸੱਭਿਆਚਾਰ ਸੰਭਾਲ ਉਦਘਾਟਨੀ ਸ਼ੋਅ ਲਾਂਚ
ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਤੋਂ ਬਿਨਾਂ ਮੈਦਾਨ ’ਚ ਉਤਰੇਗਾ ਭਾਰਤ
ਕਪਤਾਨ ਰੋਹਿਤ ਸ਼ਰਮਾ ਦੇ ਨਾਲ ਵਿਰਾਟ ਕੋਹਲੀ, ਹਾਰਦਿਕ ਪੰਡਯਾ, ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਵਰਗੇ ਖਿਡਾਰੀਆਂ ਨੂੰ ਪਹਿਲੇ 2 ਮੈਚਾਂ ’ਚ ਆਰਾਮ ਦਿੱਤਾ ਗਿਆ ਹੈ। ਉਥੇ ਹੀ ਤਜ਼ਰਬੇਕਾਰ ਰਵੀਚੰਦਰਨ ਅਸ਼ਵਿਨ ਨੂੰ ਲੰਬੇ ਸਮੇਂ ਬਾਅਦ ਵਨਡੇ ਟੀਮ ’ਚ ਜਗ੍ਹਾ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਭਾਰਤੀ ਟੀਮ ਦੇ ਕਪਤਾਨ ਰੁਤੂਰਾਜ ਗਾਇਕਵਾਡ਼ ਨੂੰ ਪਹਿਲੇ 2 ਮੈਚਾਂ ਲਈ ਵਨਡੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਖਿਡਾਰੀਆਂ ਨੇ ਵਹਾਇਆ ਪਸੀਨਾ
ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਪੀ. ਸੀ. ਏ. ਸਟੇਡੀਅਮ ਮੋਹਾਲੀ ਵਿਚ ਜ਼ੋਰਦਾਰ ਅਭਿਆਸ ਕੀਤਾ। ਆਸਟ੍ਰੇਲੀਅਨ ਟੀਮ ਦੇ ਖਿਡਾਰੀ ਸਵੇਰੇ 11 ਵਜੇ ਸਟੇਡੀਅਮ ਪਹੁੰਚੇ, ਜਦਕਿ ਭਾਰਤੀ ਕ੍ਰਿਕਟਰ ਸ਼ਾਮ 4 ਵਜੇ ਸਟੇਡੀਅਮ ਪਹੁੰਚੇ। ਇਸ ਦੌਰਾਨ ਸਥਾਨਕ ਖਿਡਾਰੀ ਸ਼ੁਭਮਨ ਗਿੱਲ ਵੀ ਆਪਣੇ ਘਰੇਲੂ ਮੈਦਾਨ ’ਤੇ ਸ਼ਾਟ ਮਾਰਦੇ ਨਜ਼ਰ ਆਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711