ਕੋਠਾ ਗੁਰੂ ਦੀ ਧੀ ਨੇ ਆਸਟ੍ਰੇਲੀਆ ''ਚ ਉਹ ਕਰ ਦਿਖਾਇਆ ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ
Wednesday, Aug 12, 2020 - 06:43 PM (IST)
ਭਗਤਾ ਭਾਈ (ਪਰਵੀਨ) : ਪਿੰਡ ਕੋਠਾ ਗੁਰੂ ਦੀ ਧੀ ਕਰਮਜੀਤ ਕੌਰ ਨੂੰ ਆਸਟ੍ਰੇਲੀਅਨ ਫ਼ੌਜ 'ਚ ਸੇਵਾਵਾਂ ਨਿਭਾਉਣ ਦਾ ਮਾਣ ਹਾਸਲ ਹੋਇਆ ਹੈ। ਛੇ ਸਾਲਾ ਧੀ ਦੀ ਮਾਂ ਹੋਣ ਦੇ ਬਾਵਜੂਦ ਵੀ ਕਰਮਜੀਤ ਕੌਰ ਨੇ ਇਹ ਕ੍ਰਿਸ਼ਮਾ ਕਰ ਦਿਖਾਇਆ ਅਤੇ ਅੱਜ ਦੇ ਕੋਰੋਨਾ ਮਹਾਮਾਰੀ ਦੇ ਦੌਰ 'ਚ ਉਹ ਬਾਖੂਬੀ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ। ਕਰਮਜੀਤ ਕੌਰ ਦੇ ਪਿਤਾ ਗੁਰਦੀਪ ਸਿੰਘ ਧਨੋਆ ਅਤੇ ਮਾਤਾ ਰਾਜਿੰਦਰ ਕੌਰ ਨੇ ਬੜੇ ਮਾਣ ਨਾਲ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਦੇ ਮਨ 'ਚ ਬਚਪਨ ਤੋਂ ਹੀ ਫ਼ੌਜ ਜਾਂ ਪੁਲਸ 'ਚ ਭਰਤੀ ਹੋ ਕੇ ਸੇਵਾ ਨਿਭਾਉਣ ਦਾ ਸੁਪਨਾ ਸੀ। ਉਸ ਦੇ ਮਾਪਿਆਂ ਨੇ ਦੱਸਿਆ ਕਿ ਕਰਮਜੀਤ ਦਾ ਬਚਪਨ ਤੋਂ ਖੇਡਾਂ ਵੱਲ ਵੀ ਕਾਫੀ ਧਿਆਨ ਸੀ ਅਤੇ ਇਸ ਦੇ ਨਾਲ ਹੀ ਉਹ ਪੜ੍ਹਾਈ 'ਚ ਵੀ ਕਾਫੀ ਹੁਸ਼ਿਆਰ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਕਰਫਿਊ 'ਚ ਰਾਹਤ ਦਾ ਐਲਾਨ
ਉਨ੍ਹਾਂ ਦੱਸਿਆ ਕਿ ਭਾਰਤ 'ਚ ਰਹਿੰਦਿਆਂ ਕਰਮਜੀਤ ਨੇ ਪੜ੍ਹਾਈ ਉਪਰੰਤ ਪੁਲਸ ਅਤੇ ਫੌਜ 'ਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੀ। ਇਸੇ ਦੌਰਾਨ ਹੀ ਸਬੱਬ ਇਹ ਬਣਿਆ ਕਿ ਉਹ 2008 'ਚ ਉਚੇਰੀ ਪੜ੍ਹਾਈ ਲਈ ਆਸਟ੍ਰੇਲੀਆ ਚਲੀ ਗਈ। ਜਿੱਥੇ ਪੜ੍ਹਾਈ ਉਪਰੰਤ ਉਸ ਦਾ ਵਿਆਹ ਪਰਮਿੰਦਰ ਸਿੰਘ ਵਾਸੀ ਬਠਿੰਡਾ ਨਾਲ ਹੋ ਗਿਆ। ਆਪਣੀ ਪੜ੍ਹਾਈ, ਕੰਮਕਾਜ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਉਸ ਦੇ ਸਿਰ ਹੋਣ ਦੇ ਬਾਵਜੂਦ ਵੀ ਉਸ ਨੇ ਆਪਣਾ ਫੌਜ 'ਚ ਭਰਤੀ ਹੋਣ ਵਾਲਾ ਸੁਪਨਾ ਜਿਉਂਦਾ ਰੱਖਿਆ ਅਤੇ ਆਖਿਰ ਉਸ ਦੀ ਕੋਸ਼ਿਸ਼ ਰੰਗ ਲਿਆਈ ਅਤੇ ਉਹ ਆਸਟ੍ਰੇਲੀਅਨ ਆਰਮੀ ਦਾ ਹਿੱਸਾ ਬਣ ਗਈ।
ਇਹ ਵੀ ਪੜ੍ਹੋ : ਸਾਊਦੀ 'ਚ ਵਾਪਰੇ ਹਾਦਸੇ ਨੇ ਪਰਿਵਾਰ 'ਚ ਪਵਾਏ ਕੀਰਣੇ, ਭੈਣ ਦੀ ਡੋਲੀ ਤੋਰਨ ਤੋਂ ਪਹਿਲਾਂ ਜਹਾਨੋਂ ਰੁਖਸਤ ਹੋਇਆ ਭਰਾ
ਜ਼ਿਕਰਯੋਗ ਹੈ ਕਿ ਬਾਰਵੀਂ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਵਾਲੀ ਕਰਮਜੀਤ ਕੌਰ ਨੇ ਆਪਣੀ ਬੀ. ਏ. ਦੀ ਪੜ੍ਹਾਈ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਤੋਂ ਕੀਤੀ। ਕਰਮਜੀਤ ਕੌਰ ਨੇ ਫ਼ੋਨ 'ਤੇ ਦੱਸਿਆ ਕਿ ਉਹ ਆਪਣਾ ਫ਼ੌਜ 'ਚ ਭਰਤੀ ਹੋਣ ਦਾ ਸੁਪਨਾ ਪੂਰਾ ਹੋਣ 'ਤੇ ਬੇਹੱਦ ਖੁਸ਼ ਹੈ।
ਇਹ ਵੀ ਪੜ੍ਹੋ : ਗੜ੍ਹਸ਼ੰਕਰ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ