15 ਅਗਸਤ ਦੀ ਰਾਤ ਫਗਵਾੜਾ ’ਚ ਘੁੱਪ ਹਨੇਰੇ ’ਚ ਲਹਿਰਾਉਂਦਾ ਰਿਹਾ ਤਿਰੰਗਾ

08/17/2018 4:39:20 AM

 ਫਗਵਾਡ਼ਾ,   (ਜਲੋਟਾ)-  15 ਅਗਸਤ ਅਾਜ਼ਾਦੀ ਦਿਹਾਡ਼ੇ ਦੇ  ਮੌਕੇ ’ਤੇ ਜਦੋਂ ਪੂਰੇ ਦੇਸ਼ ’ਚ ਕਰੋਡ਼ਾਂ ਦੇਸ਼ਵਾਸੀਆਂ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਸਾਡਾ ਕੌਮੀ ਝੰਡਾ ਲੋਕਾਂ ਦੇ ਦਿੱਲਾਂ ਦੀ ਧੜਕਨ ਬਣਿਆ ਰਿਹਾ, ਉਦੋਂ ਪੰਜਾਬ  ਦੇ ਮਾਡਲ ਸ਼ਹਿਰ ਫਗਵਾਡ਼ਾ ਵਿਖੇ ਸਰਕਾਰੀ ਲਾਪ੍ਰਵਾਹੀ ਉਦੋਂ ਹੱਦ ਹੋ ਗਈ, ਜਦੋਂ 15 ਅਗਸਤ ਦੀ ਰਾਤ ਨੂੰ ਸਾਡਾ ਕੌਮੀ ਝੰਡਾ ਸਥਾਨਕ ਰੈਸਟ ਹਾਊਸ  ਦੇ ਕੋਲ ਪੂਰੀ ਰਾਤ ਬਿਨਾਂ ਰੋਸ਼ਨੀ  ਦੇ ਰਾਤ  ਦੇ ਹਨੇਰੇ ’ਚ ਹੀ ਲਹਰਾਉਂਦਾ  ਰਿਹਾ।  
ਦੱਸਣ ਯੋਗ ਹੈ ਕਿ ਕਿ ਫਗਵਾਡ਼ਾ ’ਚ ਨਗਰ ਨਿਗਮ ਵੱਲੋਂ ਰੈਸਟ ਹਾਊਸ  ਦੇ ਕੋਲ ਕੌਮੀ ਝੰਡੇ ਨੂੰ ਲਹਿਰਾਉਣ ਲਈ ਵਿਸ਼ੇਸ਼ ਥਾਂ ਸਥਾਪਤ ਕੀਤੀ ਹੋਈ ਹੈ। ਖਾਸ ਗੱਲ ਇਹ ਹੈ ਕਿ 14 ਅਗਸਤ ਨੂੰ ਨਗਰ ਨਿਗਮ  ਦੇ ਮੇਅਰ ਅਰੁਣ ਖੋਸਲਾ ਨੇ ਇਸੇ ਥਾਂ ’ਤੇ ਕੌਮੀ ਝੰਡੇ ਨੂੰ ਲਹਿਰਾਇਆ ਸੀ ਪਰ ਅਜਿਹੀ ਕਿਸੇ ਨ ਕਲਪਨਾ ਵੀ ਨਹੀਂ ਕੀਤੀ ਸੀ ਕਿ ਜਿਸ ਤਿਰੰਗੇ ਦੇ ਸਨਮਾਨ ਦੀ ਖਾਤਰ ਸਾਡੇ ਦੇਸ਼  ਦੇ ਵੀਰ ਫੌਜੀ ਭਰਾ ਆਪਣੀਅਾਂ ਜਾਨਾਂ ਨੂੰ ਹੱਸਦੇ ਹੋਏ ਕੁਰਬਾਨ ਕਰ ਜਾਂਦੇ ਹਨ, ਉਸਦਾ ਫਗਵਾਡ਼ਾ ’ਚ ਅਜਿਹਾ ਸਨਮਾਨ ਹੋਵੇਗਾ?
  ਜਾਣਕਾਰਾਂ ਦੇ ਅਨੁਸਾਰ ਕੌਮੀ ਝੰਡਾ ਕਿਸੇ ਵੀ ਹਾਲਤ ’ਚ  ਬਿਨਾਂ ਰੋਸ਼ਨੀ  ਦੇ ਰਾਤ  ਦੇ ਸਮੇਂ ਹਨੇਰੇ ’ਚ ਲਹਿਰਾਉਂਦੀ ਹਾਲਤ  ਵਿਚ ਨਹੀਂ ਰਹਿ ਸਕਦਾ ਹੈ। ਜੇਕਰ ਕੋਈ ਇੰਝ ਕਰਦਾ ਹੈ ਤਾਂ ਇਹ ਕਾਨੂੰਨੀ ਤੌਰ ’ਤੇ ਜੁਰਮ ਮੰਨਿਆ ਜਾਂਦਾ ਹੈ ਅਤੇ ਇੰੰਝ ਕਰਨ ’ਤੇ ਕਾਨੂੰਨੀ ਕਾਰਵਾਈ ਹੋ ਜਾਂਦੀ ਹੈ ਪਰ ਫਗਵਾਡ਼ਾ ’ਚ ਇਹ ਸ਼ਰਮਨਾਕ ਕਾਰਜ ਅਾਜ਼ਾਦੀ ਦਿਹਾਡ਼ੇ ਦੀ ਰਾਤ ’ਤੇ ਸ਼ਰੇਆਮ ਹਜ਼ਾਰਾਂ ਲੋਕਾਂ ਦੇ ਸਾਹਮਣੇ ਹੋਇਆ, ਜੋ ਹਰਗਿਜ਼ ਨਹੀਂ ਹੋਣਾ ਚਾਹੀਦਾ ਸੀ।  ਮਾਮਲਾ ਫਗਵਾਡ਼ਾ ਸਣੇ ਨੇਡ਼ੇ-ਤੇਡ਼ੇ  ਦੇ ਇਲਾਕਿਅਾਂ ’ਚ ਭਾਰੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਪਰ ਇੰਨਾ ਸਬ ਹੋਣ  ਦੇ ਬਾਵਜੂਦ ਨਾ ਤਾਂ ਸਰਕਾਰੀ ਪੱਧਰ ’ਤੇ ਅਜੇ ਤਕ ਕਿਸੇ  ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਈ ਹੈ ਅਤੇ ਨਾ ਹੀ ਕਿਸੇ ਵੀ ਪ੍ਰਕਾਰ ਦਾ ਕੋਈ ਐਕਸ਼ਨ ਦੇਖਣ ਨੂੰ ਮਿਲਿਆ ਹੈ। ਹੋਰ ਤਾਂ ਹੋਰ ਇਸ ਮਾਮਲੇ ਨੂੰ ਲੈ ਕੇ ਖਬਰ ਲਿਖੇ ਜਾਣ ਤਕ ਪੁਲਸ ਨੇ ਵੀ ਕਿਸੇ ਦੇ ਖਿਲਾਫ ਕੋਈ ਪੁਲਸ ਕੇਸ ਦਰਜ ਨਹੀਂ ਕੀਤਾ ਹੈ। 

ਮੇਅਰ ਜਨਤਾ ਨੂੰ ਦੱਸਣ ਕਿ ਰਾਤ ਦੇ ਸਮੇਂ ਹਨੇਰੇ ’ਚ ਕਿਉਂ ਲਹਿਰਾਉਂਦਾ ਰਿਹਾ ਕੌਮੀ ਝੰਡਾ : ਕਾਂਗਰਸੀ ਕੌਂਸਲਰ 
ਫਗਵਾਡ਼ਾ ਨਗਰ ਨਿਗਮ 'ਚ ਕਾਂਗਰਸੀ ਕੌਂਸਲਰਾਂ  ਸੰਜੀਵ ਬੁੱਗਾ, ਰਾਮਪਾਲ ਉੱਪਲ, ਜਤਿੰਦਰ  ਵਰਮਾਨੀ ਜੋ ਖੁਦ 15 ਅਗਸਤ ਦੀ ਰਾਤ ਨੂੰ  ਵਾਪਰੇ ਕਾਂਡ ਦੇ ਗਵਾਹ ਹਨ, ਨੇ ਕਿਹਾ ਹੈ ਕਿ ਉਨ੍ਹਾਂ ਸਾਰਿਅਾਂ ਦੇ ਦਿਲ ਇਸ ਗੱਲ ਨਾਲ ਬੇਹੱਦ  ਦੁਖੀ ਹਨ ਕਿ ਫਗਵਾਡ਼ਾ ਵਿਖੇ 15 ਅਗਸਤ ਅਾਜ਼ਾਦੀ ਦਿਹਾਡ਼ੇ  ਦੀ ਪੂਰੀ ਰਾਤ ਸਾਡਾ  ਕੌਮੀ ਝੰਡਾ ਹਨੇਰੇ 'ਚ ਹੀ ਬਿਨਾਂ ਰੋਸ਼ਨੀ ਦੇ ਲਹਿਰਾਉਂਦਾ ਰਿਹਾ ਹੈ।  ਕਾਂਗਰਸੀ  ਕੌਂਸਲਰਾਂ ਨੇ ਕਿਹਾ ਕਿ ਉਹ ਬਤੌਰ ਕੌਂਸਲਰ ਡੀ. ਸੀ. ਕਪੂਰਥਲਾ ਤੋਂ ਪੁਰਜ਼ੋਰ ਮੰਗ ਕਰਦੇ ਹਨ  ਕਿ ਇਸ ਸ਼ਰਮਨਾਕ ਮਾਮਲੇ 'ਚ ਬਿਨਾਂ ਹੋਰ ਸਮਾਂ ਗਵਾਉਂਦੇ ਹੋਏ ਉਹ ਸਭ ਤੋਂ ਪਹਿਲਾਂ   ਕੌਮੀ ਝੰਡੇ ਦਾ  ਹੋਏ  ਅਪਮਾਨ ਨੂੰ ਲੈ ਕੇ  ਪੁਲਸ ਕੇਸ ਦਰਜ ਕਰਵਾਉਣ ਅਤੇ ਫਿਰ ਇਸ  ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।  ਕਾਂਗਰਸੀ ਕੌਂਸਲਰਾਂ ਬੁੱਗਾ, ਉੱਪਲ ਅਤੇ ਵਰਮਾਨੀ ਨੇ ਕਿਹਾ ਕਿ ਉਹ ਫਗਵਾਡ਼ਾ  ਦੇ ਮੇਅਰ ਅਰੁਣ ਖੋਸਲਾ ਤੋਂ  ਪੁੱਛਣਾ ਚਾਹੁੰਦੇ ਹਨ ਕਿ ਉਹ ਜਨਤਾ ਨੂੰ ਜਵਾਬ ਦੇਵੇ ਕਿ ਅਖੀਰ ਉਹ ਕੀ ਵਜ੍ਹਾ ਰਹੀ ਹੈ ਕਿ  ਕੌਮੀ ਝੰਡਾ ਪੂਰੀ ਰਾਤ ਹਨੇਰੇ 'ਚ ਲਹਿਰਾਉਂਦਾ ਰਿਹਾ ਹੈ।  ਜਦੋਂ ਕਿ ਅਜਿਹਾ ਹੋਣਾ  ਕਾਨੂੰਨੀ ਤੌਰ 'ਤੇ ਵੀ ਜਾਇਜ਼ ਨਹੀਂ ਹੈ ਅਤੇ ਸਾਡੇ ਦੇਸ਼ ਦਾ ਸੰਵਿਧਾਨ ਅਜਿਹੇ ਕਰਨ 'ਤੇ  ਬੇਹੱਦ ਸਖਤ ਹੈ।  ਕੌਂਸਲਰਾਂ ਨੇ ਕਿਹਾ ਕਿ ਇਹ ਮੇਅਰ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਜੇਕਰ  ਉਸ ਨੇ 14 ਅਗਸਤ ਨੂੰ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਸਬੰਧਤ ਥਾਂ 'ਤੇ ਕੌਮੀ ਝੰਡੇ ਨੂੰ  ਆਪਣੇ ਹੱਥਾਂ ਨਾਲ ਲਹਿਰਾਇਆ ਸੀ ਉਦੋਂ ਉਹ ਇਸ ਗੱਲ ਨੂੰ ਵੀ ਯਕੀਨੀ ਬਣਾਉਂਦੇ ਕਿ ਰਾਤ  ਦੇ  ਸਮੇਂ ਸਾਡਾ ਕੌਮੀ ਝੰਡਾ ਹਨੇਰੇ ਵਿਚ ਨਾ ਰਿਹੇ   ਪਰ ਅਜਿਹਾ ਨਹੀਂ ਹੋਇਆ ਅਤੇ ਜੋ ਹੋਇਆ  ਉਹ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਹੈ। ਇਸ ਘਟਨਾ ਨਾਲ  ਉਨ੍ਹਾਂ ਦਾ ਅਤੇ ਸਮੂਹ ਫਗਵਾਡ਼ਾ ਵਾਸੀਆਂ ਦਾ ਦਿਲ ਦੁਖਿਆ  ਹੈ। 
 


Related News