14 ਅਗਸਤ ਸ਼ਾਮ 5 ਵਜੇ ਹੱਥਾਂ ''ਚ ਤਿਰੰਗਾ ਲੈ ਕੇ ਹਰ ਭਾਰਤੀ ਗਾਏ ਰਾਸ਼ਟਰੀ ਗੀਤ : ਕੇਜਰੀਵਾਲ

08/05/2022 8:22:17 PM

ਨਵੀਂ ਦਿੱਲੀ/ਚੰਡੀਗੜ੍ਹ : ਦਿੱਲੀ 'ਚ ਕੇਜਰੀਵਾਲ ਸਰਕਾਰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਉਣ ਜਾ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਹਰ ਭਾਰਤੀ 14 ਅਗਸਤ ਨੂੰ ਸ਼ਾਮ 5 ਵਜੇ ਤਿਰੰਗਾ ਹੱਥ ਵਿੱਚ ਲੈ ਕੇ ਪੂਰੀ ਦੇਸ਼ ਭਗਤੀ ਦੇ ਨਾਲ ਰਾਸ਼ਟਰੀ ਗੀਤ ਗਾਏ। ਅਸੀਂ ਇਕੱਠੇ ਮਿਲ ਕੇ ਤਿਰੰਗਾ ਲਹਿਰਾਵਾਂਗੇ, ਰਾਸ਼ਟਰੀ ਗੀਤ ਗਾਵਾਂਗੇ ਤੇ ਹਰ ਹੱਥ 'ਚ ਤਿਰੰਗਾ ਹੋਵੇਗਾ। ਦਿੱਲੀ ਸਰਕਾਰ ਲੋਕਾਂ 'ਚ 25 ਲੱਖ ਤਿਰੰਗੇ ਵੰਡੇਗੀ। ਸਰਕਾਰੀ ਸਕੂਲਾਂ ਵਿੱਚ ਹਰ ਬੱਚੇ ਨੂੰ ਤਿਰੰਗਾ ਦਿੱਤਾ ਜਾਵੇਗਾ। 14 ਅਗਸਤ ਨੂੰ ਮੈਂ ਆਪ ਹੱਥ 'ਚ ਤਿਰੰਗਾ ਲੈ ਕੇ ਤੁਹਾਡੇ ਨਾਲ ਰਾਸ਼ਟਰੀ ਗੀਤ ਗਾਵਾਂਗਾ ਅਤੇ ਦਿੱਲੀ ਵਿੱਚ ਵੱਖ-ਵੱਖ ਤਰ੍ਹਾਂ ਦੇ 100 ਦੇ ਕਰੀਬ ਪ੍ਰੋਗਰਾਮ ਹੋਣਗੇ।

ਇਹ ਵੀ ਪੜ੍ਹੋ : ਸੇਵਾਮੁਕਤੀ ਦੇ ਦਿਨ ਤੋਂ ਹੀ ਮਿਲੇਗੀ ਪੈਨਸ਼ਨ, ਲੁਧਿਆਣਾ 'ਚ ਸ਼ੁਰੂ ਹੋਇਆ 'ਵਿਸ਼ਵਾਸ' ਪ੍ਰਾਜੈਕਟ

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜਦੋਂ ਅਸੀਂ ਤਿਰੰਗਾ ਹੱਥ ਵਿੱਚ ਲੈ ਕੇ ਰਾਸ਼ਟਰੀ ਗੀਤ ਗਾਵਾਂਗੇ ਤਾਂ ਅਸੀਂ ਇਹ ਪ੍ਰਣ ਲੈਣਾ ਹੈ ਕਿ ਅਸੀਂ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਰਾਸ਼ਟਰ ਬਣਾਉਣਾ ਹੈ। ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਜਦੋਂ ਤੱਕ ਹਰ ਬੱਚੇ ਨੂੰ ਚੰਗੀ ਸਿੱਖਿਆ ਨਹੀਂ ਮਿਲਦੀ, ਹਰ ਭਾਰਤੀ ਨੂੰ ਚੰਗਾ ਇਲਾਜ, ਹਰ ਘਰ ਨੂੰ ਬਿਜਲੀ, ਹਰ ਪਿੰਡ ਨੂੰ ਸੜਕ, ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਅਤੇ ਹਰ ਔਰਤ ਨੂੰ ਸੁਰੱਖਿਆ ਨਹੀਂ ਮਿਲਦੀ, ਉਦੋਂ ਤੱਕ ਭਾਰਤ ਨੰਬਰ ਇਕ ਦੇਸ਼ ਨਹੀਂ ਹੋਵੇਗਾ। ਆਜ਼ਾਦੀ ਦੀ ਇਸ 75ਵੀਂ ਵਰ੍ਹੇਗੰਢ 'ਤੇ ਅਸੀਂ ਇਹ ਸੰਕਲਪ ਲੈਣਾ ਹੈ ਕਿ ਅਸੀਂ 130 ਕਰੋੜ ਭਾਰਤੀ ਇਕੱਠੇ ਮਿਲ ਕੇ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਵਾਂਗੇ।

ਇਹ ਵੀ ਪੜ੍ਹੋ : ਮਾਫੀਆ ਦੀ ਗ੍ਰਿਫਤ ’ਚ ਦੇਸ਼, ਰੁਕ ਨਹੀਂ ਰਿਹਾ ਨਾਜਾਇਜ਼ ਸਰਗਰਮੀਆਂ ਦਾ ਸਿਲਸਿਲਾ

ਕੇਜਰੀਵਾਲ ਨੇ ਅੱਜ ਇਕ ਡਿਜੀਟਲ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦੇਸ਼ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਲੋਕ ਬਹੁਤ ਖੁਸ਼ ਹਨ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਲੋਕ ਬਹੁਤ ਉਤਸੁਕ ਹਨ। ਹਰ ਸੂਬੇ ਦੀਆਂ ਸਰਕਾਰਾਂ ਜਸ਼ਨ ਮਨਾ ਰਹੀਆਂ ਹਨ, ਕੇਂਦਰ ਸਰਕਾਰ ਵੀ ਜਸ਼ਨ ਮਨਾ ਰਹੀ ਹੈ, ਸਾਰੀਆਂ ਸੰਸਥਾਵਾਂ ਅਤੇ ਲੋਕ ਜਸ਼ਨ ਮਨਾ ਰਹੇ ਹਨ। 'ਹਰ ਘਰ ਤਿਰੰਗਾ, ਹਰ ਹੱਥ ਤਿਰੰਗਾ' ਦੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਦਿੱਲੀ 'ਚ ਅਸੀਂ ਵੱਡੇ ਪੱਧਰ 'ਤੇ ਲੋਕਾਂ ਨੂੰ ਤਿਰੰਗਾ ਵੰਡਣ ਜਾ ਰਹੇ ਹਾਂ। ਜਿਹੜੇ ਲੋਕ ਤਿਰੰਗੇ ਨੂੰ ਖੁਦ ਖਰੀਦ ਸਕਦੇ ਹਨ, ਉਨ੍ਹਾਂ ਨੂੰ ਖੁਦ ਤਿਰੰਗੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਦਿੱਲੀ ਸਰਕਾਰ ਦਿੱਲੀ ਵਿੱਚ 25 ਲੱਖ ਤਿਰੰਗੇ ਲੋਕਾਂ ਨੂੰ ਵੰਡੇਗੀ। ਸਰਕਾਰੀ ਸਕੂਲਾਂ ਵਿੱਚ ਹਰ ਬੱਚੇ ਨੂੰ ਤਿਰੰਗਾ ਦਿੱਤਾ ਜਾਵੇਗਾ ਤਾਂ ਜੋ ਉਹ ਤਿਰੰਗੇ ਹੱਥ ਵਿੱਚ ਲੈ ਕੇ ਆਪਣੇ ਪਰਿਵਾਰ ਨਾਲ ਰਾਸ਼ਟਰ ਗੀਤ ਗਾ ਸਕੇ । ਇਸ ਤੋਂ ਇਲਾਵਾ ਦਿੱਲੀ ਦੀਆਂ ਸੜਕਾਂ, ਮੁਹੱਲਿਆਂ, ਚੌਕਾਂ 'ਤੇ ਤਿਰੰਗੇ ਵੰਡੇ ਜਾਣਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News