ਟੌਫੀ ਦੇਣ ਬਹਾਨੇ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼, ਮੁਲਜ਼ਮ ਕਾਬੂ

Saturday, Jan 07, 2023 - 10:16 PM (IST)

ਟੌਫੀ ਦੇਣ ਬਹਾਨੇ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼, ਮੁਲਜ਼ਮ ਕਾਬੂ

ਬਠਿੰਡਾ (ਵਰਮਾ) : ਇਕ ਨੌਜਵਾਨ ਨੇ ਇਕ ਘਰ ਵਿੱਚ ਰਹਿੰਦੀ ਮਜ਼ਦੂਰ ਦੀ ਪੰਜ ਸਾਲ ਦੀ ਬੇਟੀ ਨਾਲ ਟੌਫੀ ਦੇਣ ਦੇ ਬਹਾਨੇ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੂੰ ਬੱਚੀ ਦੇ ਪਿਤਾ ਨੇ ਰੰਗੇ ਹੱਥੀਂ ਫੜ ਲਿਆ। ਉਸ ਨੇ ਮੁਲਜ਼ਮ ਦੀ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿਚ ਥਾਣਾ ਸਿਵਲ ਪੁਲਸ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : ਅਗਲੇ 24 ਘੰਟੇ ਹੋਰ ਕਹਿਰ ਢਾਹੇਗੀ ਠੰਡ, ਉੱਤਰ ਭਾਰਤ ’ਚ ਰੈੱਡ ਅਲਰਟ ਜਾਰੀ

ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਾਸੂਮ ਬੱਚੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਕੇ ਮੈਡੀਕਲ ਕਰਵਾਇਆ ਗਿਆ ਤਾਂ ਕਿ ਪਤਾ ਚੱਲ ਸਕੇ ਕਿ ਉਸ ਦੇ ਨਾਲ ਜਬਰ ਜ਼ਿਨਾਹ ਹੋਇਆ ਹੈ ਕਿ ਨਹੀਂ ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


author

Mandeep Singh

Content Editor

Related News