ਅਟਾਰੀ ਬਾਰਡਰ ਕੋਲ ਇਕ ਹੋਰ ਪਾਕਿਸਤਾਨੀ ਡ੍ਰੋਨ ਬਰਾਮਦ

09/27/2019 6:42:08 PM

ਅੰਮ੍ਰਿਤਸਰ (ਸੰਜੀਵ) : ਅਟਾਰੀ ਬਾਰਡਰ ਕੋਲ ਪਿੰਡ ਮੋਹਾਵਾ ਵਿਚ ਅੱਜ ਇਕ ਹੋਰ ਪਾਕਿਸਤਾਨੀ ਡ੍ਰੋਨ ਬਰਾਮਦ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਇਕ ਸ਼ਖਸ ਨੂੰ ਵੀ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਇਹ ਡ੍ਰੋਨ ਸਟੇਟ ਸਪੈਸ਼ਲ ਸੈੱਸਲ ਦੀ ਟੀਮ ਵਲੋਂ ਅੱਤਵਾਦੀ ਸ਼ੁੱਭਦੀਪ ਸਿੰਘ ਦੀ ਨਿਸ਼ਾਨਦੇਹੀ 'ਤੇ ਅਟਾਰੀ ਬਾਰਡਰ ਦੇ ਨੇੜਲੇ ਪਿੰਡ ਮੋਹਾਵਾ ਤੋਂ ਬਰਾਮਦ ਕੀਤਾ ਗਿਆ ਹੈ।  ਫਿਲਹਾਲ ਪੁਲਸ ਵਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਅੱਤਵਾਦੀਆਂ ਵਲੋਂ ਹੋਰ ਡਰੋਨ ਤਾਂ ਨਹੀਂ ਲੁਕਾ ਕੇ ਰੱਖੇ ਗਏ ਹਨ। 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਲੋਂ ਹਥਿਆਰਾਂ ਦੀ ਖੇਪ ਨਾਲ ਭੇਜਿਆ ਗਿਆ ਡਰੋਨ ਕ੍ਰੈਸ਼ ਹੋ ਕੇ ਡਿੱਗ ਗਿਆ ਸੀ। ਪੰਜਾਬ ਪੁਲਸ ਦੀ ਖੁਫੀਆ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਕਰੈਸ਼ ਹੋਇਆ ਡ੍ਰੋਨ 15 ਕਿੱਲੋ ਤੋਂ ਜ਼ਿਆਦਾ ਭਾਰ ਨਹੀਂ ਸੀ ਚੁੱਕ ਸਕਦਾ, ਜਿਸ ਦਿਨ ਡ੍ਰੋਨ ਕਰੈਸ਼ ਹੋਇਆ, ਉਸ 'ਤੇ ਜ਼ਿਆਦਾ ਭਾਰ ਵਾਲੀ ਹਥਿਆਰਾਂ ਦੀ ਖੇਪ ਲੱਦ ਦਿੱਤੀ ਗਈ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਅੱਗ ਲੱਗਣ ਨਾਲ ਡ੍ਰੋਨ ਦੀ ਬੈਟਰੀ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਜ਼ਿਆਦਾ ਭਾਰ ਕਾਰਨ ਡ੍ਰੋਨ ਦੀ ਮੋਟਰ ਵਿਚ ਅਚਾਨਕ ਅੱਗ ਲੱਗ ਗਈ ਤੇ ਉਹ ਭਾਰਤ ਦੇ ਝਬਾਲ ਖੇਤਰ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਵਿਚ ਡਿੱਗ ਪਿਆ।


Gurminder Singh

Content Editor

Related News