ਸਕੂਲ ਲੈਕਚਰਾਰ ''ਤੇ ਹਮਲਾ ਕਰਨ ਵਾਲੇ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ

08/22/2017 10:31:05 AM


ਅਬੋਹਰ(ਸੁਨੀਲ, ਰਹੇਜਾ)—ਬੀਤੇ ਦਿਨੀਂ ਪਿੰਡ ਸੈਦਾਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਲੈਕਚਰਾਰ ਨੂੰ ਘਰ ਜਾਂਦੇ ਸਮੇਂ ਰਸਤੇ ਵਿਚ ਕੁਝ ਅਣਪਛਾਤੇ ਲੁਟੇਰਿਆਂ ਨੇ ਬੁਰੀ ਤਰ੍ਹਾਂ ਮਾਰਕੁੱਟ ਕੇ ਫੱਟੜ ਕਰ ਦਿੱਤਾ।
ਇਸ ਸਬੰਧੀ ਅੱਜ ਪਿੰਡ ਸੈਦਾਂਵਾਲੀ ਸਕੂਲ ਸਟਾਫ ਨੇ ਸਦਰ ਥਾਣਾ ਮੁਖੀ ਬਰਜਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਸਾਥੀ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਲੈਕਚਰਾਰ ਯੂਨੀਅਨ ਪ੍ਰਧਾਨ ਨਰੋਤਮ ਸਿੰਘ ਨੱਡਾ, ਪ੍ਰਿੰਸੀ. ਗੁਰਚਰਨ ਸਿੰਘ, ਨਰੇਸ਼ ਕਾਲੜਾ, ਮੁਕੇਸ਼ ਅਗਰਵਾਲ, ਬਲਜਿੰਦਰ ਸਿੰਘ, ਦੁਲੀਚੰਦ, ਚਰਣਜੀਤ ਸਿੰਘ, ਜਗਦੀਸ਼ ਕੁਮਾਰ ਹਾਜ਼ਰ ਸਨ। 
ਸਦਰ ਥਾਣਾ ਮੁਖੀ ਬਰਜਿੰਦਰ ਸਿੰਘ ਨੂੰ ਸ਼ਿਕਾਇਤ ਪੱਤਰ ਸੌਂਪਦੇ ਹੋਏ ਸਕੂਲ ਸਟਾਫ ਨੇ ਦੱਸਿਆ ਕਿ ਲੈਕਚਰਾਰ ਸੰਦੀਪ ਸ਼ਨੀਵਾਰ ਨੂੰ ਵਾਹਨ 'ਤੇ ਖੂਈਆਂ ਸਰਵਰ ਜਾ ਰਿਹਾ ਸੀ ਕਿ ਰਸਤੇ ਵਿਚ ਚਾਰ ਨਕਾਬਪੋਸ਼ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ ਤੇ ਸੰਦੀਪ 'ਤੇ ਬੇਸਬਾਲ ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਸੰਦੀਪ ਕੁਮਾਰ ਬੁਰੀ ਤਰ੍ਹਾ ਫੱਟੜ ਹੋ ਗਿਆ, ਜਿਸਨੂੰ ਸ਼੍ਰੀਗੰਗਾਨਗਰ ਦੇ ਹਸਪਤਾਲ ਵਿਚ ਦਾਖਿਲ ਕਰਾਇਆ ਗਿਆ ਹੈ। ਉਨ੍ਹਾਂ ਨੇ ਥਾਣਾ ਮੁਖੀ ਤੋਂ ਜਲਦ ਹੀ ਉਕਤ ਹਮਲਾਵਾਰਾਂ ਦੀ ਤਲਾਸ਼ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।


Related News