ਭੋਗਪੁਰ: ਰੰਜਿਸ਼ ਤਹਿਤ ਦੋ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇਕ ਦੀ ਮੌਤ (ਵੀਡੀਓ)

Thursday, Jun 28, 2018 - 07:23 PM (IST)

ਭੋਗਪੁਰ (ਰਾਣਾ)— ਭੋਗਪੁਰ ਦੇ ਅਧੀਨ ਪੈਂਦੇ ਗੁਰੂ ਨਾਨਕ ਮੁਹੱਲਾ ਵਾਰਡ ਨੰਬਰ-6 'ਚ ਬੀਤੀ ਰਾਤ 15 ਦੇ ਕਰੀਬ ਹਮਲਾਵਰਾਂ ਨੇ ਦੋ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਇਕ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 
ਜਾਣਕਾਰੀ ਦਿੰਦੇ ਹੋਏ ਜਸ਼ਨ ਕੁਮਾਰ ਪੁੱਤਰ ਕਸ਼ਮੀਰ ਲਾਲ ਵਾਸੀ ਭੋਗਪੁਰ ਨੇ ਦੱਸਿਆ ਕਿ ਸਾਲ 2014 'ਚ ਉਸ ਦਾ ਮਾਮੇ ਦੇ ਸਾਲੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਰਕੇ ਦੋਹਾਂ ਨੂੰ ਜੇਲ ਜਾਣਾ ਪਿਆ ਸੀ। ਜੇਲ 'ਚ ਵੀ ਉਹ ਉਸ ਦੇ ਨਾਲ ਰੰਜਿਸ਼ ਰੱਖਦਾ ਸੀ। ਬੀਤੀ ਰਾਤ ਜਸ਼ਨ ਆਪਣੇ ਦੋਸਤ ਮਨਪ੍ਰੀਤ ਸਿੰਘ (22) ਪੁੱਤਰ ਜਰਨੈਲ ਸਿੰਘ ਵਾਸੀ ਗੁਰੂ ਨਾਨਕ ਮੁਹੱਲਾ ਦੇ ਘਰ ਬੈਠਾ ਹੋਇਆ ਸੀ ਇਸੇ ਦੌਰਾਨ ਮਾਮੇ ਦਾ ਸਾਲਾ ਆਪਣੇ 15 ਸਾਥੀਆਂ ਦੇ ਨਾਲ ਆਇਆ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਦੋਵਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਮਨਪ੍ਰੀਤ ਦੀ ਮੌਤ ਹੋ ਗਈ ਅਤੇ ਜਸ਼ਨ ਕੁਮਾਰ ਜ਼ਖਮੀ ਹੋ ਗਿਆ। 

PunjabKesari
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭੋਗਪੁਰ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਜਸ਼ਨ ਕੁਮਾਰ ਨੇ ਦੱਸਿਆ ਕਿ ਹਮਲਾਵਰਾਂ ਜਾਂਦੇ-ਜਾਂਦੇ ਧਮਕੀਆਂ ਦੇ ਕੇ ਗਏ ਹਨ ਕਿ ਜੇਕਰ ਕਿਸੇ ਨੇ ਵੀ ਉਨ੍ਹਾਂ ਦੇ ਖਿਲਾਫ ਕੋਈ ਬਿਆਨ ਦਿੱਤਾ ਤਾਂ ਉਹ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣਗੇ।


Related News