ਲੁਧਿਆਣਾ ''ਚ ਗੁੰਡਾਗਰਦੀ ਦਾ ਨੰਗਾ ਨਾਚ, 2 ਨੌਜਵਾਨਾਂ ''ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Friday, Aug 06, 2021 - 02:55 PM (IST)

ਲੁਧਿਆਣਾ ''ਚ ਗੁੰਡਾਗਰਦੀ ਦਾ ਨੰਗਾ ਨਾਚ, 2 ਨੌਜਵਾਨਾਂ ''ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਗੁੰਡਾ ਅਨਸਰ ਕਿੰਨੇ ਬੇਖ਼ੌਫ਼ ਹੋ ਗਏ ਹਨ, ਇਸ ਗੱਲ ਦਾ ਅੰਦਾਜ਼ਾ ਸਲੇਮ ਟਾਬਰੀ 'ਚ ਹੋਈ ਇੱਕ ਘਟਨਾ ਤੋਂ ਲਾਇਆ ਜਾ ਸਕਦਾ ਹੈ, ਜਿੱਥੇ ਸ਼ਰੇਆਮ 2 ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸਲੇਮ ਟਾਬਰੀ ਇਲਾਕੇ 'ਚ 2 ਨੌਜਵਾਨ ਭੁੱਖ ਲੱਗਣ 'ਤੇ ਇਕ ਰੇਹੜੀ ਵਾਲੇ ਤੋਂ ਕੇਲੇ ਖ਼ਰੀਦਣ ਲੱਗੇ।

ਇਹ ਵੀ ਪੜ੍ਹੋ : ਸਮਰਾਲਾ 'ਚ ਇਨਸਾਨੀਅਤ ਸ਼ਰਮਸਾਰ, ਨੂੰਹ ਤੇ ਪੋਤਿਆਂ ਨੇ ਕੁੱਟ-ਕੁੱਟ ਘਰੋਂ ਬਾਹਰ ਕੱਢਿਆ ਬਜ਼ੁਰਗ (ਤਸਵੀਰਾਂ)

PunjabKesari

ਨੌਜਵਾਨਾਂ ਨੇ ਰੇਹੜੀ ਵਾਲੇ ਨੂੰ ਕੇਲਿਆਂ ਦੀ ਕੀਮਤ ਘੱਟ ਕਰਨ ਲਈ ਤਾਂ ਰੇਹੜੀ ਵਾਲਾ ਮੰਨ ਵੀ ਗਿਆ। ਇੰਨੇ 'ਚ ਦੋਹਾਂ ਨੌਜਵਾਨਾਂ 'ਤੇ ਨੇੜੇ ਆਟੋ 'ਚ ਬੈਠੇ ਇਕ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਇਕ ਨੌਜਵਾਨ ਦੇ ਗਲ 'ਤੇ ਤੇਜ਼ਧਾਰ ਹਥਿਆਰ ਲੱਗ ਗਿਆ, ਜੋ ਕਿ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਇਸ ਪਰਿਵਾਰ ਦੇ ਦੁੱਖ ਬਾਰੇ ਜਾਣ ਹਰ ਕੋਈ ਇਹੀ ਕਹੇਗਾ, ਰੱਬ ਅਜਿਹਾ ਕਿਸੇ ਨਾਲ ਨਾ ਕਰੇ (ਵੀਡੀਓ)

ਇਸ ਪੂਰੀ ਘਟਨਾ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪੀੜਤ ਨੌਜਵਾਨ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਵੱਲੋਂ ਬਿਨਾਂ ਗੱਲੋਂ ਉਸ 'ਤੇ ਹਮਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 'ਆਪ' ਦੇ ਸ਼ਹਿਰੀ ਰਾਜਪੁਰਾ ਦੇ ਪ੍ਰਧਾਨ ਦਿਨੇਸ਼ ਮਹਿਤਾ 'ਤੇ ਜਾਨਲੇਵਾ ਹਮਲਾ

ਦੱਸਣਯੋਗ ਹੈ ਕਿ ਜ਼ਿਲ੍ਹੇ ਅੰਦਰ ਗੁੰਡਾਗਰਦੀ ਦੀਆਂ ਅਜਿਹੀਆਂ ਕਈ ਵਾਰਦਾਤਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ, ਜੋ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News