ਵਿਆਹ ''ਚ ਰੇਡ ਕਰਨ ਗਈ ਐਕਸਾਈਜ਼ ਵਿਭਾਗ ਦੀ ਟੀਮ ''ਤੇ ਹਮਲਾ

Tuesday, Jan 28, 2020 - 07:11 PM (IST)

ਵਿਆਹ ''ਚ ਰੇਡ ਕਰਨ ਗਈ ਐਕਸਾਈਜ਼ ਵਿਭਾਗ ਦੀ ਟੀਮ ''ਤੇ ਹਮਲਾ

ਬਰਨਾਲਾ,(ਕਮਲਜੀਤ) : ਬਰਨਾਲਾ ਦੇ ਇਕ ਮੈਰੀਜ਼ ਪੈਲਸ 'ਚ ਚੱਲ ਰਹੇ ਵਿਆਹ ਦੌਰਾਨ ਘਰ ਦੀ ਬਣੀ ਸ਼ਰਾਬ ਚੱਲ ਰਹੀ ਸੀ। ਜਿਸ ਦੀ ਖਬਰ ਮਿਲਦੇ ਹੀ ਐਕਸਾਈਜ਼ ਵਿਭਾਗ ਦੀ ਟੀਮ ਵਿਆਹ 'ਚ ਰੇਡ ਕਰਨ ਪਹੁੰਚ ਗਈ। ਜਿਸ ਦੌਰਾਨ ਵਿਆਹ 'ਚ ਮੌਜੂਦ ਲੋਕਾਂ ਨੇ ਐਕਸਾਈਜ਼ ਵਿਭਾਗ ਟੀਮ 'ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਐਕਸਾਈਜ ਵਿਭਾਗ ਦਾ ਇੰਸੈਪਟਕਰ ਜ਼ਖਮੀ ਹੋ ਗਿਆ, ਜਿਸ ਨੂੰ ਧਨੋਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News