ਪ੍ਰੇਮ ਵਿਆਹ ਕਰਵਾਉਣ ’ਤੇ ਪਰਿਵਾਰਕ ਮੈਂਬਰਾਂ ਨੇ ਕੀਤਾ ਜੋੜੇ ਦੇ ਘਰ ''ਤੇ ਹਮਲਾ

Monday, Apr 10, 2023 - 12:21 PM (IST)

ਪ੍ਰੇਮ ਵਿਆਹ ਕਰਵਾਉਣ ’ਤੇ ਪਰਿਵਾਰਕ ਮੈਂਬਰਾਂ ਨੇ ਕੀਤਾ ਜੋੜੇ ਦੇ ਘਰ ''ਤੇ ਹਮਲਾ

ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਪੁਲਸ ਨੇ ਪ੍ਰੇਮ ਵਿਆਹ ਕਰਨ ’ਤੇ ਇਕ ਘਰ 'ਚ ਰਹਿ ਰਹੇ ਪ੍ਰੇਮੀ ਜੋੜੇ ਦੇ ਘਰ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰਨ ਦੇ ਦੋਸ਼ ’ਚ ਲਗਭਗ ਅੱਧਾ ਦਰਜਨ ਦੇ ਲਗਭਗ ਪਰਿਵਾਰਕ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ੇਰਪੁਰ ਖੁਰਦ ਨਿਵਾਸੀ ਮਨਦੀਪ ਕੌਰ ਪਤਨੀ ਬਲਕਾਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਮੇਰਾ ਬਲਕਾਰ ਸਿੰਘ ਨਾਲ ਵਿਆਹ ਕਰਵਾਉਣ ਲਈ ਪਰਿਵਾਰ ਵਾਲੇ ਸਹਿਮਤ ਨਹੀਂ ਸਨ। ਇਸ ਤੋਂ ਬਾਅਦ ਅਸੀਂ 12 ਅਪ੍ਰੈਲ 2022 ਤੋਂ ਪਾਇਲ ਵਿਖੇ ਰਹਿ ਰਹੇ ਸੀ। 2 ਮਈ ਨੂੰ ਸੁਰਿੰਦਰਪਾਲ ਸਿੰਘ, ਸਵਰਨਜੀਤ ਕੌਰ, ਰੁਪਿੰਦਰ ਸਿੰਘ, ਮਨਜੀਤ ਕੌਰ, ਜਗਮੀਤ ਕੌਰ, ਨਰਿੰਦਰ ਸਿੰਘ, ਗੁਰਜੀਤ ਸਿੰਘ ਨੇ ਘਰ ’ਤੇ ਉਸ ਸਮੇਂ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਦ ਮੇਰਾ ਜੇਠ ਅਵਤਾਰ ਸਿੰਘ ਅਤੇ ਜੇਠਾਣੀ ਰੇਖਾ ਰਾਣੀ ਘਰ ’ਚ ਇਕੱਲੇ ਸਨ।

ਮੁਲਜ਼ਮ ਇੱਟਾਂ-ਰੋੜੇ ਮਾਰ ਕੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਭੰਨ ਦਿੱਤੀਆਂ, ਜਿਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਦੇਖ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਏ. ਐੱਸ. ਆਈ. ਵਿਜੇ ਕੁਮਾਰ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News